ਅਮਨਪ੍ਰੀਤ ਹਸਪਤਾਲ ਵੱਲੋਂ ਪਿੰਡ ਤੋਤੀ ‘ਚ ਲਗਾਇਆ ਗਿਆ ਫਰੀ ਮੈਡੀਕਲ ਕੈਂਪ ਦਾ ਲੋੜਵੰਦ ਮਰੀਜਾਂ ਲਿਆ ਲਾਭ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ): ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪਿਛਲੇ 9 ਸਾਲਾਂ ਤੋਂ ਸਫਲਤਾ ਪੂਰਵਕ ਮਰੀਜਾਂ ਦਾ ਇਲਾਜ ਕਰਕੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ ਚੇਅਰਮੈਨ ਰਿਟਾ. ਹੈੱਡ ਮਾਸਟਰ ਸੁਰਜਨ ਸਿੰਘ ਸੈਦਪੁਰ ਦੀ ਦੇਖ ਰੇਖ ‘ਚ ਪਿੰਡ ਤੋਤੀ ਵਿਖੇ ਵਿਸ਼ਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਤੇ ਇਸਤੋਂ ਇਲਾਵਾ ਅੱਜ ਅਮਨਪ੍ਰੀਤ ਹਸਪਤਾਲ ਵਿਖੇ ਵੀ ਮਜਦੂਰ ਦਿਵਸ ਨੂੰ ਸਮਰਪਿਤ ਲੋੜਵੰਦ ਮਰੀਜਾਂ ਦੇ ਇਲਾਜ ਲਈ ਮੁਫਤ ਕੈਂਪ ਲਗਾਇਆ ਗਿਆ ।ਇਸ ਸਮੇ ਗੋਲਡ ਮੈਡਲਿਸਟ ਡਾਕਟਰ ਅਮਨਪ੍ਰੀਤ ਸਿੰਘ (ਐਮ.ਐਸ.) ਵੱਲੋਂ ਵੱਡੀ ਗਿਣਤੀ ‘ਚ ਮਰੀਜਾਂ ਦਾ ਚੈਕਅੱਪ ਕੀਤਾ ਤੇ ਉਨ੍ਹਾਂ ਦੇ ਇਲਾਵਾ ਡਾ. ਵੰਦਨਾ ਸ਼ਰਮਾ ਤੇ ਸੁਮਨਪ੍ਰੀਤ ਕੌਰ ਨੇ ਮਰੀਜਾਂ ਦੇ ਵੱਖ ਵੱਖ ਟੈਸਟ ਕੀਤੇ ਤੇ ਜਾਂਚ ਕਰਕੇ ਲੋੜ ਅਨੁਸਾਰ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ।

ਡਾ. ਅਮਨਪ੍ਰੀਤ ਸਿੰਘ ਨੇ ਇਸ ਸਮੇ ਗੱਲਬਾਤ ਦੌਰਾਨ ਦੱਸਿਆ ਕਿ ਅਮਨਪ੍ਰੀਤ ਹਸਪਤਾਲ ਵੱਲੋਂ ਇਲਾਕੇ ਦੇ ਲੋੜਵੰਦ ਮਰੀਜਾਂ ਨੂੰ ਵੱਡੀ ਸਿਹਤ ਸਹੂਲਤ ਪ੍ਰਦਾਨ ਕਰਦਿਆਂ ਡਲਿਵਰੀ ਵੇਲੇ ਹੋਣ ਵਾਲਾ ਵੱਡਾ ਓਪਰੇਸ਼ਨ , ਪਿੱਤੇ ਦੀਆਂ ਪੱਥਰੀਆਂ ਦਾ ਦੂਰਬੀਨ ਨਾਲ ਓਪਰੇਸ਼ਨ , ਬੱਚੇਦਾਨੀ ਦਾ ਰਸੌਲੀਆਂ , ਹਰਨੀਆਂ, ਅਪੈਂਡਕਸ , ਬਵਾਸੀਰ ਤੇ ਫਿਸਟੁਲਾ ਆਦਿ ਦਾ ਓਪਰੇਸ਼ਨ ਸਿਰਫ 19,999 ਰੁਪਏ ਦੇ ਪੈਕਜ ਵਿਚ ਕੀਤੇ ਜਾ ਰਹੇ ਹਨ ਤੇ ਰੋਜ਼ਾਨਾ ਵੱਡੀ ਗਿਣਤੀ ‘ਚ ਓਪਰੇਸ਼ਨ ਕਰਕੇ ਮਰੀਜਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੈਕੇਜ ਵਿਚ ਓਪਰੇਸ਼ਨ , ਬੇਹੋਸ਼ੀ, ਦਵਾਈਆਂ , ਟੈਸਟ , ਰਹਿਣ ਦਾ ਖਰਚਾ ਆਦਿ ਸਾਰੇ ਖਰਚੇ ਹਸਪਤਾਲ ਵੱਲੋਂ ਹੀ ਕੀਤੇ ਜਾਂਦੇ ਹਨ ਤੇ ਮਰੀਜ ਨੂੰ ਹੋਰ ਵੱਖਰਾ ਖਰਚਾ ਨਹੀਂ ਪੈਂਦਾ । ਉਨ੍ਹਾਂ ਦੱਸਿਆ ਕਿ ਇਹ ਇਲਾਕੇ ਦਾ ਇੱਕੋ ਇੱਕ ਵੱਡਾ ਹਸਪਤਾਲ ਹੈ ਜਿੱਥੇ ਸਪੈਸ਼ਲਿਸਟ ਡਾਕਟਰ 24 ਘੰਟੇ ਮੌਜੂਦ ਹਨ ।

ਉਨ੍ਹਾਂ ਹੋਰ ਦੱਸਿਆ ਕਿ ਮਰੀਜਾਂ ਦਾ ਡਾਇਲਸੈਸ ਸਿਰਫ 1300 ਰੁਪਏ ਵਿਚ ਕੀਤਾ ਜਾ ਰਿਹਾ ਹੈ ਤੇ ਰੰਗਦਾਰ ਸਕੈਨਿੰਗ ਤੇ ਹੋਰ ਸਹੂਲਤਾਂ ਆਧੁਨਿਕ ਮਸ਼ੀਨਰੀ ਅਤੇ ਵੈਲਟੀਨੇਟਰਾਂ ਨਾਲ ਲੈੱਸ ਹਸਪਤਾਲ ਵਿਚ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ । ਇਸ ਸਮੇ ਉਨ੍ਹਾਂ ਨਾਲ ਵੰਦਨਾ ਸ਼ਰਮਾ , ਜਸਪ੍ਰੀਤ ਸਿੰਘ , ਮਨਪ੍ਰੀਤ ਕੌਰ, ਸੁਮਨਦੀਪ ਕੌਰ , ਹਰਪ੍ਰੀਤ ਕੌਰ , ਮਨਿੰਦਰ ਕੌਰ , ਅਮਨਦੀਪ ਸਿੰਘ , ਲਖਵਿੰਦਰ ਸਿੰਘ , ਬਲਵਿੰਦਰ ਕੌਰ , ਸਤਿੰਦਰ ਯਾਦਵ ਆਦਿ ਸਟਾਫ ਨੇ ਸ਼ਿਰਕਤ ਕੀਤੀ ।ਪਿੰਡ ਤੋਤੀ ਦੇ ਸਰਪੰਚ ਚਰਨ ਸਿੰਘ , ਮੰਗਾ ਸਿੰਘ , ਅਜੀਤ ਸਿੰਘ , ਲਵਪ੍ਰੀਤ ਸਿੰਘ , ਮਹਿੰਗਾ ਸਿੰਘ ਆਦਿ ਵੀ ਕੈਂਪ ਵਿਚ ਪੁੱਜੇ ਤੇ ਲੋੜਵੰਦਾਂ ਦੇ ਇਲਾਜ ਲਈ ਲਗਾਏ ਗਏ ਫਰੀ ਕੈਂਪ ਦੀ ਸ਼ਲਾਘਾ ਕਰਦੇ ਕਿਹਾ ਕਿ ਮਰੀਜਾਂ ਨੇ ਇਸਦਾ ਕਾਫੀ ਲਾਭ ਲਿਆ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਭਗਤੀ ਦਾ ਜਜ਼ਬਾ
Next articleਯੁੱਗ ਪਲਟਾਊ “ਮਹਾਨ ਦਾਰਸ਼ਨਿਕ ਕਾਰਲ ਮਾਰਕਸ”