ਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ 27 ਵਾ ਤਰਕਸ਼ੀਲ ਨਾਟਕ ਮੇਲਾ

ਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣ ਵਾਲੇ 27 ਦੇ ਤਰਕਸ਼ੀਲ ਨਾਟਕ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਨਾਮ ਸਿੰਘ ਮਹਿਸਮਪੁਰੀ।

(ਸਮਾਜ ਵੀਕਲੀ)-ਮਹਿਤਪੁਰ,( ਸੁਖਵਿੰਦਰ ਸਿੰਘ ਖਿੰੰਡਾ ) – 14 ਅਪ੍ਰੈਲ ਨੂੰ ਮਹਿਤਪੁਰ ਦੀ ਮਸ਼ਹੂਰ ਵਿਸਾਖੀ ਤੇ ਖਾਸ ਖਿੱਚ ਦਾ ਕੇਂਦਰ ਹੋਵੇਗਾ 27 ਵਾ ਤਰਕਸ਼ੀਲ ਨਾਟਕ ਮੇਲਾ ਇਸ ਮੇਲੇ ਵਿੱਚ ਲੋਕ ਕਲਾ- ਮੰਚ ਜ਼ੀਰਾ ਅਤੇ ਰੰਗ ਮੰਚ ਕੇਂਦਰ ਮਹਿਤਪੁਰ ਵੱਲੋਂ ਨਾਟਕ, ਗੀਤ ਅਤੇ ਕੋਰੀਓਗ੍ਰਾਫੀਆ ਪੇਸ਼ ਕੀਤੀਆਂ ਜਾਣਗੀਆਂ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਮਹਿਸਮਪੁਰੀ ਨੇ ਦਸਿਆ ਕਿ 14 ਅਪ੍ਰੈਲ ਦਿਨ ਵੀਰਵਾਰ ਨੂੰ ਛਿੰਝ ਗਰਾਊਂਡ ਵਿੱਚ ਹੋਵੇਗਾ ਜੋ ਵਿਸਾਖੀ ਵਾਲੇ ਦਿਨ 11 ਵੱਜੇ ਤੋਂ ਅਰੰਭ ਹੋ ਕੇ ਸ਼ਾਮ ਤੱਕ ਚਲੇਗਾ। ਇਸ ਮੇਲੇ ਵਿੱਚ ਲੋਕਾਂ ਨੂੰ ਪਖੰਡ ਵਾਦ , ਅੰਧਵਿਸ਼ਵਸ ਤੋਂ ਦੂਰ ਰਹਿਣ ਅਤੇ ਤਰਕਸ਼ੀਲ ਸੋਚ ਦੇ ਮਾਲਕ ਬਨਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੇਲੇ ਦਾ ਲੋਕਾਂ ਵੱਲੋਂ ਹਰ ਸਾਲ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਇਸ ਮੌਕੇ ਬਲੱਡ ਡੋਨਲਜ ਕਲੱਬ ਵੱਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ।

09 ਖਿੰਡਾ 02

ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਅਨੰਦਪੁਰ ਸਾਹਿਬ
Next articleਸ਼ਿੰਗਾਰਾ ਰਾਮ ਸਹੂੰਗੜਾ ਨਮਿਤ ਆਰ.ਸੀ.ਐਫ. ਵਿਖੇ ਸ਼ੋਕ ਸਭਾ ਦਾ ਆਯੋਜਨ