ਐੱਨ ਆਰ ਆਈ ਨੇ ਐੱਸ ਡੀ ਚੈਰੀਟੇਬਲ ਹਸਪਤਾਲ ਨੂੰ ਵਾਟਰ ਕੂਲਰ ਦਿੱਤਾ

ਕਪੂਰਥਲਾ, 4 ਮਈ ( ਕੌੜਾ )-   ਸਨਾਤਨ ਧਰਮ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਕੇਸ਼ ਕੁਮਾਰ ਧੀਰ ਦੀ ਅਗਵਾਈ ਵਿਚ ਐੱਸ ਡੀ ਚੈਰੀਟੇਬਲ ਹਸਪਤਾਲ ਵਿਖੇ ਇਕ ਵਿਸ਼ੇਸ਼ ਧੰਨਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਰਮੇਸ਼ ਚੋਪੜਾ ਅਤੇ ਰਜਨੀ ਚੋਪੜਾ ਯੂ ਐੱਸ ਏ ਵੱਲੋਂ ਐੱਸ ਡੀ ਚੈਰੀਟੇਬਲ ਹਸਪਤਾਲ ਨੂੰ ਭੇਂਟ ਕੀਤੇ ਵਾਟਰ ਕੂਲਰ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ । । ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਰਕੇਸ਼ ਧੀਰ ਨੇ ਕਿਹਾ ਕਿ ਇਨਸਾਨ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਜਾ ਵੱਸੇ, ਪਰ ਉਸ ਦੀਆਂ ਆਪਣੀ ਜਨਮ ਭੂਮੀ ਨਾਲ ਹਮੇਸ਼ਾ ਮੋਹ ਦੀਆਂ ਤੰਦਾਂ ਜੁੜੀਆਂ ਰਹਿੰਦੀਆਂ ਹਨ । ਉਨ੍ਹਾਂ ਦੱਸਿਆ ਕਿ ਰਮੇਸ਼ ਚੋਪੜਾ ਵੀ ਪਿਛੋਕੜ ਵੀ ਸੁਲਤਾਨਪੁਰ ਲੋਧੀ ਹੈ ਤੇ ਉਨ੍ਹਾਂ ਸਿੱਖਿਆ ਵੀ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਹਾਸਲ ਕੀਤੀ ਹੈ ਅਤੇ ਬਾਦ ਵਿਚ ਉਹ ਅਮਰੀਕਾ ਚਲੇ ਗਏ । ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸਭਾ ਚੋਪੜਾ ਪਰਿਵਾਰ ਦੀ ਹਮੇਸ਼ਾ ਰਿਣੀ ਰਹੇਗੀ । ਪ੍ਰਧਾਨ ਸ੍ਰੀ ਧੀਰ ਨੇ ਰਿਟਾਇਰਡ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਉੱਦਮ ਸਦਕਾ ਵਾਟਰ ਕੂਲਰ ਲਈ ਭੇਜੀ ਰਾਸ਼ੀ ਸੰਸਥਾ ਨੂੰ ਮਿਲੀ । ਉਨ੍ਹਾਂ ਹਾਜਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਐੱਸ ਡੀ ਚੈਰੀਟੇਬਲ ਹਸਪਤਾਲ ਜੋ ਇਲਾਕਾ ਨਿਵਾਸੀਆਂ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ, ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ । ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਰਿਟਾਇਰਡ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾ, ਸੰਜੀਵ ਕੁਮਾਰ ਸ਼ਰਮਾ, ਜੈਨ ਪ੍ਰਕਾਸ਼ ਚਾਵਲਾ ਆਦਿ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ’ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਡੋਰ ਟੂ ਡੋਰ ਕੀਤਾ ਗਿਆ ਪ੍ਰਚਾਰ
Next articleਮਿੰਨੀ ਕਹਾਣੀ/ ਮਾਂ ਦੀ ਬੇਟੀ