(ਸਮਾਜ ਵੀਕਲੀ)
ਜੇ ਤੂੰ ਪੁੱਛੇਗਾ ਤਾਂ ਕੁਝ ਵੀ ਨੀ ਲੁਕਾਵਾਗੇ।
ਕੀ ਕੀ ਬੀਤਿਆ ਸਾਡੇ ਨਾਲ ਸਭ ਸੁਣਾਵਾਗੇ।
ਜੇ ਤੂੰ ਪੁੱਛੇਗਾ……….
ਤੇਰੇ ਤੁਰ ਜਾਣ ਪਿੱਛੋਂ ਕੱਲੇ ਰਹਿ ਗਏ ਸੀ।
ਦੁਖਾਂ ਦੇ ਪਹਾੜ ਸਾਡੇ ਉੱਤੇ ਢਹਿ ਗਏ ਸੀ।
ਅਸੀਂ ਬਹਿਕੇ ਹਨੇਰੇ ਤੇਰਾ ਹਿਜ਼ਰ ਹੰਢਾਵਾਂਗੇ।
ਕੀ ਕੀ ਬੀਤਿਆ ਸਾਡੇ ਨਾਲ ਸਭ ਸੁਣਾਵਾਗੇ।
ਜੇ ਤੂੰ ਪੁੱਛੇਗਾ……….
ਵਸਦਿਆਂ ਨੂੰ ਸਾਨੂੰ ਤੂੰ ਉਜਾੜ ਸੁਟਿਆ।
ਬਾਕੀ ਰਹਿੰਦਾ ਤਾਨਿਆ ਨੇ ਮਾਰ ਸੁਟਿਆ।
ਕਿਥੇ ਕਿਥੇ ਫੱਟ ਲੱਗੇ ਸਾਰੇ ਹੀ ਦਿਖਾਵਾਂਗੇ।
ਕੀ ਕੀ ਬੀਤਿਆ ਸਾਡੇ ਨਾਲ ਸਭ ਸੁਣਾਵਾਗੇ।
ਜੇ ਤੂੰ ਪੁੱਛੇਗਾ……….
ਇਕ ਜੀ ਕਰੇਂ ਕਿ ਮੁਕਾ ਦਿਆ ਜ਼ਿੰਦਗੀ।
ਇਨਾਂ ਨੇਰਿਆਂ ਚ ਕਿਧਰੇ ਛੁਪਾ ਦਿਆ ਜ਼ਿੰਦਗੀ।
ਸਮਝ ਨਹੀਂ ਆਉਂਦੀ ਕਿਵੇਂ ਸੰਭਲ ਪਾਵਾਂਗੇ।
ਕੀ ਕੀ ਬੀਤਿਆ ਸਾਡੇ ਨਾਲ ਸਭ ਸੁਣਾਵਾਗੇ।
ਜੇ ਤੂੰ ਪੁੱਛੇਗਾ……….
ਛੱਡ ਮੇਰੀਆਂ ਤੂੰ ਆਪਣੀ ਵੀ ਸੁਣਾਂ ਦੇ।
ਨਰਿੰਦਰ ਲੜੋਈ ਹੁਣ ਦਿਲ ਚੋਂ ਭੁਲਾ ਦੇ।
ਕਰ ਕਰ ਯਾਦ ਡਾਢਾ ਨਾ ਮਨ ਤੜਫਾਵਾਗੇ।
ਕੀ ਕੀ ਬੀਤਿਆ ਸਾਡੇ ਨਾਲ ਸਭ ਸੁਣਾਵਾਗੇ।
ਜੇ ਤੂੰ ਪੁੱਛੇਗਾ……….
ਨਰਿੰਦਰ ਲੜੋਈ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly