ਖ਼ਬਰਾਂ ਹਾਥੀ ਵਾਲਾ ਬਟਨ ਦਬਾਓ

ਹਾਥੀ ਵਾਲਾ ਬਟਨ ਦਬਾਓ

1

(ਸਮਾਜ ਵੀਕਲੀ)   

ਹਾਥੀ ਵਾਲਾ ਬਟਨ ਦਬਾਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ
ਰਾਜ ਬਹੁਜਨਾਂ ਦਾ ਲਿਆਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ

ਹਾਥੀ ਦਾ ਨਿਸ਼ਾਨ ਚਿੰਨ ਬਹੁਜਨ ਸਮਾਜ ਦਾ
ਮਾਲਕ ਜੋ ਅਸਲੀ ਹੈ ਸਾਰੇ ਰਾਜ ਭਾਗ ਦਾ
ਜਾਗੋ ਨਾਲੇ ਹੋਰਾਂ ਨੂੰ ਜਗਾਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ…….

ਗੁਰੂ ਰਵਿਦਾਸ ਬਾਬਾ ਸਾਹਿਬ ਕਰੋ ਯਾਦ ਬਈ
ਛੱਡ ਦਿਓ ਅਲਾਪਣੇ ਬੇਗਾਨਿਆਂ ਦੇ ਰਾਗ ਬਈ
ਇੱਕ ਹੋ ਕੇ ਗੈਰਾਂ ਨੂੰ ਹਰਾਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ…….

ਇਕ ਪਲੇਟਫਾਰਮ ਇਹ ਦਿੱਤਾ ਕਾਂਸ਼ੀ ਰਾਮ ਨੇ
ਤੁਹਾਡੇ ਸਕੇ ਸੋਧਰੇ ਨਾ ਇਹੋ ਰਾਮ ਸ਼ਾਮ ਨੇ
ਪੜ੍ਹੋ ਨਾਲੇ ਮਿਸ਼ਨ ਪੜਾਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ…….

ਵੋਟ ਦਿੱਤੀ ਬੰਬ ਹੈ ਬਣਾ ਕੇ ਬਾਬਾ ਸਾਹਿਬ ਨੇ
ਹੱਲ ਕੀਤੇ ਮਸਲੇ ਸੀ ਸਾਰੇ ਹੀ ਜਨਾਬ ਨੇ
ਵੋਟਾਂ ਹੱਕ ਵਿੱਚ ਭੁਗਤਾਓ ਮੇਰੇ ਸਾਥੀਓ
ਵੋਟਾਂ ਬੀ ਐਸ ਪੀ ਨੂੰ ਪਾਓ…….

ਦਿੱਲੀ ਉੱਤੇ ਨੀਲਾ ਝੰਡਾ ਗੱਡ ਦਿਓ ‘ਚੁੰਬਰਾ’
ਪੂਰਨੇ ਲਿਹਾਜ ਸਭ ਛੱਡ ਦਿਓ ‘ਚੁੰਬਰਾ’
ਕੀਮਤੀ ਹੈ ਸਮਾਂ ਨਾ ਗਵਾਓ ਮੇਰੇ ਸਾਥੀਓ
ਬਸਪਾ ਦੇ ਲੀਡਰ ਜਿਤਾਓ ਤੁਸੀਂ ਸਾਥੀਓ

ਵੋਟਾਂ ਬੀ ਐਸ ਪੀ ਨੂੰ ਪਾਓ…….

   ਪੇਸ਼ਕਸ਼ – ਕੁਲਦੀਪ ਚੁੰਬਰ 

Previous articleਬਾਲ ਕਹਾਣੀ – ਲੜਕਾ ਅਤੇ ਸਾਧੂ
Next articleਜੇ ਅੱਜ ਹੁੰਦੀ ਮਾਏ