ਗੀਤ

ਬਿਸ਼ੰਬਰ ਅਵਾਂਖੀਆ

(ਸਮਾਜ ਵੀਕਲੀ)

ਲੋਕਾਂ ਦੇ ਵਿਆਹ ਤੋਂ ਬਾਅਦ ਖਿੜਦੇ ਨੇ ਚਿਹਰੇ,
ਸਾਡੇ ਉੱਤੇ ਆਇਆ ਨਾ ਨਿਖ਼ਾਰ।
ਬੁੱਲੀਆਂ ਤੋਂ ਉੱਡੇ ਸਾਡੇ ਹਾਸੇ ਖੇੜੇ ਹੌਲੀ ਹੌਲੀ,
ਜਦ ਦੀਆਂ ਲਈਆਂ ਲਾਵਾਂ ਚਾਰ।
ਲੋਕਾਂ ਦੇ ਵਿਆਹ ਤੋਂ……………………….

ਰੱਬ ਜਾਣੇ ਕਿਸਦੇ ਖਿਆਲਾਂ ਵਿਚ ਰਹਿੰਦਾ ਏ,
ਕਿੱਥੇ ਜਾ ਕੇ ਏਨਾ ਚਿਰ ਮਹਿਫਲਾਂ ‘ਚ ਬਹਿੰਦਾ ਏ।
ਬਾਹਰ ਜਾ ਕੇ ਗ਼ੈਰਾਂ ਨਾਲ ਹੱਸ ਖੇਡ ਲੈਂਦਾ ਏ,
ਸਾਡੇ ਨਾਲ ਵੱਖਰਾ ਵਿਹਾਰ।
ਲੋਕਾਂ ਦੇ ਵਿਆਹ ਤੋਂ………………………..

ਅਸਾਂ ਦੱਸ ਕਰਨੇ ਕੀ ਤੇਰੇ ਦਿੱਤੇ ਹਾਰ ਵੇ,
ਤੇਰੀਆਂ ਜੇ ਨਜ਼ਰਾਂ ‘ਚ ਸਾਡੇ ਲਈ ਨਾ ਪਿਆਰ ਵੇ।
ਮਹਿੰਗੀਆਂ ਬਜ਼ਾਰਾਂ ਵਿੱਚੋਂ ਚੀਜਾਂ ਜੋ ਖਰੀਦੀਆਂ,
ਸਾਡੇ ਲਈ ਸਭ ਨੇ ਬੇਕਾਰ।
ਲੋਕਾਂ ਦੇ ਵਿਆਹ ਤੋਂ…………………………

ਪਿੱਠ ਪਿੱਛੋਂ ਸਾਡੇ ਨਾਲ ਕਰਦਾ ਕੀ ਛਲ ਵੇ,
ਦੱਸਦੇ ਨੇ ਲੋਕੀ ਆ ਕੇ ਇਕ ਇਕ ਗੱਲ ਵੇ।
ਦਿੰਦਾ ਨਾ ਜਵਾਬ ਸਾਡੇ ਕੀਤੇ ਕੋਈ ਸਵਾਲ ਦਾ,
ਲੜਨੇ ਨੂੰ ਰਹਿੰਦਾ ਏ ਤਿਆਰ।
ਲੋਕਾਂ ਦੇ ਵਿਆਹ ਤੋਂ……………………………

ਦੁੱਖ ਡਾਢੇ ਕਿੰਨੇ ਅਸਾਂ ਦਿਲ ‘ਚ ਲੁਕੋਏ ਨੇ
ਕੱਚੇ ਕੋਠੇ ਵਾਂਗੂੰ ਸਾਡੇ ਨੈਣ ਬੜੇ ਚੋਏ ਨੇ।
ਹੋ ਜਾਏ ਇਲਾਜ ਸਾਡੇ ਜ਼ਖਮਾਂ ਦਾ ਚੰਨਾ,
ਪਿਆਰ ਨਾਲ ਕਦੀ ਤਾਂ ਨਿਹਾਰ।

ਲੋਕਾਂ ਦੇ ਵਿਆਹ ਤੋਂ ਬਾਅਦ ਖਿੜਦੇ ਨੇ ਚਿਹਰੇ,
ਸਾਡੇ ਉੱਤੇ ਆਇਆ ਨਾ ਨਿਖਾਰ।
ਬੁੱਲੀਆਂ ਤੋਂ ਉੱਡੇ ਸਾਡੇ ਹਾਸੇ ਖੇੜੇ ਹੌਲੀ ਹੌਲੀ,
ਜਦ ਦੀਆਂ ਲਈਆਂ ਲਾਵਾਂ ਚਾਰ।

ਬਿਸ਼ੰਬਰ ਅਵਾਂਖੀਆ

ਮੋ-9781825255

ਪਿੰਡ/ਡਾ-ਅਵਾਂਖਾ, ਜਿਲ੍ਹਾ/ਤਹਿ-ਗੁਰਦਾਸਪੁਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗ਼ਜ਼ਲ