(ਸਮਾਜ ਵੀਕਲੀ)
ਛੱਲ ਤਾਂ ਹੁੰਦਾ ਛੱਲ ਓਏ ਸੱਜਣਾ।
ਛੱਲਿਆ ਕੀ ਕਰੂ ਗੱਲ ਓਏ ਸੱਜਣਾ।
ਤੂੰ ਤਾਂ ਗਿਆ ਚੱਲ ਓਏ ਸੱਜਣਾ।
ਉਡੀਕਾਂ ਪੱਲੇ ਪੈ ਗਈਆਂ ਨੇ।
ਯਾਦ ਤਰੀਕਾਂ ਰਹਿ ਗਈਆ ਨੇ।
ਉਡੀਕਾਂ ਉਡੀਕਾਂ ਰਹਿ ਗਈਆ ਨੇ।
ਚੈਨ ਕਰਾਰ ਲੈ ਗਈਆ ਨੇ।
ਯਾਦ ਤਰੀਕਾਂ……….
ਯਕੀਨ ਸਾਡੇ ਨੂੰ ਤੋੜ ਦਿੱਤਾ ਤੂੰ।
ਝਿੜਕਾਂ ਖਾਣ ਨੂੰ ਛੋੜ ਦਿਤਾ ਤੂੰ।
ਦਰਿਆ ਹਿਜ਼ਰਾਂ ਦੇ ਰੋੜ ਦਿੱਤਾ ਤੂੰ।
ਪੱਲੇ ਜੁਦਾਈਆਂ ਪੈ ਗਈਆ ਨੇ।
ਉਡੀਕਾਂ ਉਡੀਕਾਂ ਰਹਿ ਗਈਆ ਨੇ।
ਚੈਨ ਕਰਾਰ ਲੈ ਗਈਆ ਨੇ।
ਯਾਦ ਤਰੀਕਾਂ……….
ਏਦਾਂ ਕਰੇਗਾ ਸੋਚਿਆ ਨਾ ਸੀ।
ਜ਼ਬਰੀ ਫੈਸਲਾ ਕੋਈ ਠੋਸਿਆ ਨਾ ਸੀ।
ਚੰਗਾ ਮਾੜਾ ਤੈਨੂੰ ਕੋਸਿਆ ਨਾ ਸੀ।
ਤੂਫ਼ਾਨ ਅੱਗੇ ਸਧਰਾਂ ਢਹਿ ਗਈਆ ਨੇ।
ਉਡੀਕਾਂ ਉਡੀਕਾਂ ਰਹਿ ਗਈਆ ਨੇ।
ਚੈਨ ਕਰਾਰ ਲੈ ਗਈਆ ਨੇ।
ਯਾਦ ਤਰੀਕਾਂ……….
ਸ਼ਾਇਦ ਏ ਤੈਨੂੰ ਚੰਗਾ ਲਗਦਾ ਐ।
ਬੋਲ ਇਕ ਇਕ ਨਰਿੰਦਰ ਠਗਦਾ ਐ।
ਟਾਵਾਂ ਟਾਵਾਂ ਦੀਪ ਲੜੋਈ ਜਗਦਾ ਐ।
ਸਭੇ ਆਸਾਂ ਉਮੀਦਾਂ ਵਹਿ ਗਈਆ ਨੇ।
ਉਡੀਕਾਂ ਉਡੀਕਾਂ ਰਹਿ ਗਈਆ ਨੇ।
ਚੈਨ ਕਰਾਰ ਲੈ ਗਈਆ ਨੇ।
ਯਾਦ ਤਰੀਕਾਂ……….
ਹੁਣ ਵਗਦੇ ਦਰਿਆ ਰੋਕ ਨਾ ਸੱਜਣਾ।
ਗੱਲ ਗੱਲ ਤੇ ਟੋਕ ਨਾ ਸੱਜਣਾ।
ਹੋਰ ਦਲਦਲ ਸਾਨੂੰ ਝੋਕ ਨਾ ਸੱਜਣਾ।
ਦਿਲ ਤੇ ਕੀ ਕੀ ਸਹਿ ਗਈਆ ਨੇ।
ਉਡੀਕਾਂ ਉਡੀਕਾਂ ਰਹਿ ਗਈਆ ਨੇ।
ਚੈਨ ਕਰਾਰ ਲੈ ਗਈਆ ਨੇ।
ਯਾਦ ਤਰੀਕਾਂ……….
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly