ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਕਿੰਨੀ ਕੁ ਕਮਾਈ ਤੂੰ ਕਮਾਈ ਜਾਨਾਂ ਏ।
ਸਾਂਭ ਦਾ ਕਿ ਏਦਾਂ ਈ ਗੁਆਈ ਜਾਨਾਂ ਏ।
ਸਿਆਣਿਆਂ ਦੇ ਕਹੇਂ ਦਾ ਗੁਸਾ ਨੀ ਕਰੀਦਾ, ਹਵਾ ਵਿੱਚ ਮਹਿਲ ਤੂੰ ਬਣਾਈਂ ਜਾਨਾਂ ਏ।
ਸਾਂਭਦਾ ਕਿ ਏਦੇ ਈ ਲੁਟਾਈ………
1

ਜਦ ਵੇਖੋ ਮੈਂ ਮੇਰੀ ਦੀ ਰਟ ਲਾਈ ਰੱਖਦਾ।
ਨਿੱਤ ਪਾਣੀ ਚ ਮਧਾਣੀ ਤੂੰ ਪਾਈ ਰੱਖਦਾ।
ਹੱਸਦਿਆਂ ਨੂੰ ਕਿਉਂ ਤੂੰ ਰੁਵਾਈ ਜਾਨਾਂ ਏ।
ਸਿਆਣਿਆਂ ਦੇ ਕਹੇਂ ਦਾ ਗੁਸਾ ਨੀ ਕਰੀਦਾ, ਹਵਾ ਵਿੱਚ ਮਹਿਲ ਤੂੰ ਬਣਾਈਂ ਜਾਨਾਂ ਏ।
ਸਾਂਭਦਾ ਕਿ ਏਦੇ ਈ ਲੁਟਾਈ………
2
ਕਰ ਲਈ ਤਰੱਕੀ ਤੇ ਖੁਸ਼ਹਾਲ ਹੋ ਗਿਆ।
ਖੁਸ਼ੀ ਤੇਰੀ ਦੱਸਦੀ ਕਿ ਮਾਲਾ ਮਾਲ ਹੋ ਗਿਆ।
ਰੱਬ ਦਿਆਂ ਬੰਦਿਆਂ ਨੂੰ ਸਤਾਈ ਜਾਨਾਂ ਏ।
ਸਿਆਣਿਆਂ ਦੇ ਕਹੇਂ ਦਾ ਗੁਸਾ ਨੀ ਕਰੀਦਾ, ਹਵਾ ਵਿੱਚ ਮਹਿਲ ਤੂੰ ਬਣਾਈਂ ਜਾਨਾਂ ਏ।
ਸਾਂਭਦਾ ਕਿ ਏਦੇ ਈ ਲੁਟਾਈ………
3
ਪਲਾਂ ਉਤੇ ਪੈਣ ਹੁਣ ਦਿੰਦਾਂਂ ਨਹੀਓ ਪਾਣੀ।
ਏਥੋਂ ਤੈਥੋਂ ਨਾਲ ਇਕ ਸੂਈ ਵੀ ਨਹੀਂਓ ਜਾਣੀ।
ਹੱਕ ਹਰ ਇਕ ਤੇ ਤੂੰ ਜਤਾਈ ਜਾਨਾਂ ਏ।
ਸਿਆਣਿਆਂ ਦੇ ਕਹੇਂ ਦਾ ਗੁਸਾ ਨੀ ਕਰੀਦਾ, ਹਵਾ ਵਿੱਚ ਮਹਿਲ ਤੂੰ ਬਣਾਈਂ ਜਾਨਾਂ ਏ।
ਸਾਂਭਦਾ ਕਿ ਏਦੇ ਈ ਲੁਟਾਈ………
4
ਲੜੋਈ ਨਰਿੰਦਰ ਨੂੰ ਤੂੰ ਅਬਾਦ ਰੱਖ ਲੈ।
ਜ਼ਿੰਦਗੀ ਦੇਣ ਵਾਲੇ ਨੂੰ ਵੀ ਯਾਦ ਰੱਖ ਲੈ।
ਮੌਤ ਦਾ ਨਾਂ ਸੁਣ ਕੇ ਘਬਰਾਈ ਜਾਨਾਂ ਏ।
ਸਿਆਣਿਆਂ ਦੇ ਕਹੇਂ ਦਾ ਗੁਸਾ ਨੀ ਕਰੀਦਾ, ਹਵਾ ਵਿੱਚ ਮਹਿਲ ਤੂੰ ਬਣਾਈਂ ਜਾਨਾਂ ਏ।
ਸਾਂਭਦਾ ਕਿ ਏਦੇ ਈ ਲੁਟਾਈ………

✍️ ਨਰਿੰਦਰ ਲੜੋਈ ਵਾਲਾ
☎️ 8968788181

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “
Next articleਮੈਂ ਐਵੇਂ ਦਾ ਹੀ ਹਾਂ