(ਸਮਾਜ ਵੀਕਲੀ)
ਮਾਲਕ ਅੱਠ ਕਿੱਲਿਆਂ ਦਾ,ਹੈ ਵੱਡੀ ਗੱਡੀ ਥੱਲੇ।
ਸੋਹਣੀ ਕੋਠੀ ਪਾਈ ਆ,ਨਵਾਂ ਟਰੈਕਟਰ ਖੇਤੀ ਚੱਲੇ।
ਬਸ ਸ਼ਰਮ ਦਾ ਘਾਟਾ ਏ,ਨਾਮ ਗਰੀਬਾਂ ਵਿੱਚ ਲਿਖਵਾਉਂਦੇ।
ਏਹੋ ਜਿਹੇ ਅਮੀਰ ਬੰਦੇ,ਡਿਪੂ ਚੋਂ ਸਸਤੀ ਕਣਕ ਲਿਆਉਂਦੇ।
ਰੱਬ ਦੇਵੇ ਗਰੀਬੀ ਨਾ,ਹੁੰਦੇ ਹਾਲ ਗਰੀਬਾਂ ਦੇ ਮੰਦੇ।
ਜੋ ਹੱਕ ਖਾਣ ਗਰੀਬਾਂ ਦਾ,ਉਹ ਹਨ ਹਲਕੀ ਸੋਚ ਦੇ ਬੰਦੇ।
ਘਰ ਏ ਸ਼ੀ ਲੱਗੇ ਨੇ,ਆਪਣਾ ਮੀਟਰ ਫ਼ਰੀ ਕਰਾਉਂਦੇ।
ਏਹੋ ਜਿਹੇ ਅਮੀਰ ਬੰਦੇ,,,,,
ਗਰੀਬਾਂ ਲ਼ਈ ਸਿਲੰਡਰ ਸੀ,ਪਹਿਲਾਂ ਆਪਣੇ ਘਰ ਲਿਆਂਦੇ।
ਕਰ ਘਾਲਾ ਮਾਲਾ ਜੀ,ਇਹ ਤਾਂ ਧੂੜ ਅੱਖਾਂ ਵਿੱਚ ਪਾਂਦੇ।
ਖਾ ਸਕੀਮਾ ਗਰੀਬ ਦੀਆਂ,ਏਹ ਸਰਕਾਰ ਨੂੰ ਚੂਨਾ ਲਾਉਂਦੇ।
ਏਹੋ ਜਿਹੇ ਅਮੀਰ ਬੰਦੇ,,,,,
ਨੇਤਾ ਜੇਬ ਵਿੱਚ ਰੱਖਦੇ ਨੇ,ਪਲ਼ ਵਿੱਚ ਰੰਗ ਵਟਾਉਂਦੇ।
ਢੀਠ ਹਨ ਅਤੀ ਦਰਜੇ ਦੇ,ਜੋ ਵੀ ਜਿੱਤਜੇ ਜਸ਼ਨ ਮਨਾਉਂਦੇ।
ਹੋ ਸਭ ਤੋਂ ਅੱਗੇ ਜੀ,ਹਾਰ ਗਲ ਵਿੱਚ ਪਾਉਂਦੇ।
ਏਹੋ ਜਿਹੇ ਅਮੀਰ ਬੰਦੇ,,,,,
ਗੌਰ ਕਰਨ ਸਰਕਾਰਾਂ ਜੇ,ਹੋਵੇ ਇਹਨਾਂ ਦੀ ਜਾਂਚ ਜ਼ਰੂਰੀ।
ਨਾ ਚੂਨਾ ਲੱਗੇ ਖਜਾਨੇ ਨੂੰ,ਨਾ ਰਹੇ ਕੋਈ ਜਾਂਚ ਅਧੂਰੀ।
ਸੱਚ ਲਿਖਦਾ ਭਾਈ ਰੂਪਾ,ਜੋ ਨੇ ਖਿਆਲ *ਗੁਰੇ* ਨੂੰ ਆਉਂਦੇ।
ਏਹੋ ਜਿਹੇ ਅਮੀਰ ਬੰਦੇ,,,,,
ਲੇਖਕ—-ਗੁਰਾ ਮਹਿਲ ਭਾਈ ਰੂਪਾ।
ਫੋਨ ——94632 60058
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly