ਗੀਤ

(ਸਮਾਜ ਵੀਕਲੀ)

ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।

ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।
ਅਸਾਂ ਫਿਰ ਵੀ ਅਰਦਾਸਾਂ ਨੇ ਜੀ ਕੀਤੀਆ
ਪਤਾ ਅਸਾਂ ਨੂੰ ਸਾਡੇ ‘ਤੇ ਕੀ-ਕੀ ਬੀਤੀਆਂ !
ਭੁਲਾਉਂਦੇ ਰਹੇ ਤੇ ਰਹਿਗੇ ਇਕੱਲੇ ਜੱਗਦੇ,।
ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।

ਇੱਕ ਵਾਰੀ ਤਾਂ ਪਿਛਾਂਹ ਮੁੜ ਦੇਖ ਲੈਣਾਂ ਸੀ,
ਸਾਡੀ ਪੀੜ ਨੇ ਤਾਂ ਕਿੰਨਾ ਕੁੱਝ ਕਹਿਣਾ ਸੀ,
ਚੁੱਪ ਰਹਿ -ਰਹਿਕੇ ਕਸੀਸਾਂ ਅੱਤ ਵੱਟੀਆਂ,
ਜ਼ਿੰਦ ਜਾਣਦੀ ਹਾਂ ਕਿਵੇਂ ਉਮਰਾਂ ਨੇ ਕੱਟੀਆਂ,
ਘੁਣ ਵਾਂਗ ਰਹਿਗੇ ਅੰਦਰੋਂ ਹੀ ਤਾਂ ਪਿਸਦੇ !
ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।

ਜ਼ੋਰ ਚੱਲੇ ਨਾ ਆਵਾਜ਼ਾਂ ਵੀ ਸੀ ਦਿੱਤੀਆਂ,
ਅੱਤ ਹੈ ਪਛਾਣਾਂ ਅਸਾਂ ਦੀਆਂ ਨਾ ਕੀਤੀਆਂ
ਕੰਧਾਂ ਕੌਲਿਆਂ ਤੋਂ ਪੁੱਛ ਹਾਰ ਹੰਭ ਗਏ ਹਾਂ।
ਬਰੂਹਾਂ “ਚ ਬੈਠ ਰਸਤੇ ਰੋਜ਼ ਤੱਕ ਰਹੇ ਹਾਂ।
ਕੱਖੋਂ ਹੌਲੇ ਹੋ ਗਏ ਪਿੰਜਰ ਵੀ ਗਏ ਅੱਕਦੇ,
ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।

ਮਾਣ ਏਕੇ ਦਾ ਅਸਾਡਾ ਅੰਤੋਂ ਈ ਅੱਡ ਸੀ,
ਤੂੰ ਤਾਂ ਜਾਣਬੁੱਝ ਕੇ ਵਰਤੋਂ ਲਈ ਛੱਡ ਸੀ,
ਅਸਾਂ ਜਾਣ ਗਏ ਤੁਸਾਂ ਦੀ ਚਲਾਕੀ ਆ
ਹੁਣ ਜ਼ਿੰਦ -ਜਾਨ ਹੋਈ ਜਾਂਦੀ ਆਕੀ ਆ,
ਕੁੱਝ ਕੁ ਨਿਮਾਣਿਆਂ ਲਈ ਵੀ ਤਾਂ ਛੱਡਦੇ,
ਜਿਨ੍ਹਾਂ ਲਈ ਦੁਆਵਾਂ ਨੂੰ ਪੱਲੇ ਰਹੇ ਅੱਡਦੇ।
ਉਹੀ ਭੰਡਦੇ ਤੇ ਵਿਉਂਤ ਬਣਾਕੇ ਨੇ ਛੱਡਦੇ ।

ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤਾਰ ਸਿੰਘ ਹਿੱਸੋਵਾਲ ਦਾ ਕਾਵਿ ਸੰਗ੍ਰਹਿ ‘ਨਾਬਰੀ ਦਾ ਗੀਤ’ ਪੜ੍ਹਦਿਆਂ – ਦਰਸ਼ਨ ਸਿੰਘ ਬੋਪਾਰਾਏ
Next articleਕੱਲ੍ਹ ਤੇ ਅੱਜ