ਗੀਤ..

(ਸਮਾਜ ਵੀਕਲੀ)

ਮਾਂਏ ….
ਸਾਨੂੰ ਕਰਨੇ ਵਣਜ ਨਾ ਆਏ,
ਪੱਥਰਾ ਦੇ ਸ਼ਹਿਰ ਦੇ ਵਿੱਚ,
ਅਸੀ ਕੱਚ ਦਾ ਸਮਾਨ ਲੈ ਆਏ।

ਦੇਖਣ ਨੂੰ ਏ ਜਾਪ ਦੇ ਮਨੁਖ,
ਅਸੀ ਪੱਥਰਾ ਸੰਗ ਟਕਰਾਏ।
ਜ਼ਿਸਮ ਤਾ ਸਾਡੇ ਹੋਗੇ ਜ਼ਖਮੀ,
ਅਸੀ ਰੂਹ ਦੇ ਵੀ ਛਿੱਲ ਲਹਾਏ।

ਮਾਂਏ ……
ਸਾਨੂੰ ਕਰਨੇ ਵਣਜ ਨਾ ਆਏ।
ਪੱਥਰਾ ਦੇ ਸ਼ਹਿਰ ਦੇ ਵਿੱਚ ,
ਅਸੀ ਕੱਚ ਦਾ ਸਮਾਨ ਲੈ ਆਏ।

ਪੱਥਰਾ ਵਰਗੇ ਦਿਲ ਨੇ ਇੰਨਾ ਦੇ,
ਇਹ ਪੱਥਰਾ ਦੇ ਜਾਏ।
ਲੰਬਾ ਪੈਂਡਾ ਅਸੀ ਹੋਗੇ ਜ਼ਖਮੀ,
ਅਸੀ ਰੂਹਾਂ ਤੱਕ ਤਿਰਹਾਏ।

ਮਾਂਏ ….…
ਸਾਨੂੰ ਕਰਨੇ ਵਣਜ ਨਾ ਆਏ।
ਪੱਥਰਾ ਦੇ ਸ਼ਹਿਰ ਦੇ ਵਿੱਚ ,
ਅਸੀ ਕੱਚ ਦਾ ਸਮਾਨ ਲੈ ਆਏ।

ਸੰਗਮਰਮਰ ਦਾ ਵਤਨ ਏ ਸਾਰਾ,
ਕੌਣ ਇੰਨਾ ਨੂੰ ਸਮਝਾਏ।
ਮੋਤੀਆ ਵਾਂਗੂੰ ਚਮਕਣ ਅੱਖਾ,
“ਪ੍ਰੀਤ”ਕੋਈ ਨਾ ਨੀਰ ਵਹਾਏ ।

ਮਾਂਏ….
ਸਾਨੂੰ ਕਰਨੇ ਵਣਜ ਨਾ ਆਏ।
ਪੱਥਰਾ ਦੇ ਸ਼ਹਿਰ ਦੇ ਵਿੱਚ ,
ਅਸੀ ਕੱਚ ਦਾ ਸਮਾਨ ਲੈ ਆਏ।

ਡਾ.ਲਵਪ੍ਰੀਤ ਕੌਰ ਜਵੰਦਾ
9814203357

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲੋਕ ਏਕਤਾ
Next articleਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸੰਯੁਕਤ ਸਮਾਜ ਮੋਰਚੇ ਦੇ ਪੁਰਜ਼ੋਰ ਸਮਰਥਨ ਦਾ ਫ਼ੈਸਲਾ