ਗੀਤ

 ਨਰਿੰਦਰ ਲੜੋਈ ਵਾਲਾ
(ਸਮਾਜ ਵੀਕਲੀ)

ਹੁਣ ਨੀਰ ਵਹਾਕੇ ਕੀ ਦੱਸਣਾ,
ਕੀ ਕਰੂਗਾ ਤੇਰਾ ਰੋਣਾ ਏ।
ਤੇਰੇ ਪੱਲੇ ਪੈ ਗਿਆ ਰੋਣਾ ਏ,
ਰੋਣੇ ਵਿਚ ਹੁਣ ਕੀ ਹੋਣਾ ਏ।
ਤੂੰ ਚੈਨ ਗੁਆ ਕੇ ਦਿਲ ਦਾ ਓਏ,
ਰਾਤਾਂ ਨੂੰ ਕਿਥੇ ਸੌਣਾ ਏ।
ਤੇਰੇ ਪੱਲੇ ਪੈ ਗਿਆ ਰੋਣਾ ਏ,
ਰੋਣੇ ਵਿਚ ਹੁਣ ਕੀ ਹੋਣਾ ਏ।
ਜੋ ਖੋਹਣਾ ਸੀ ਓਹ ਖੋਹ ਗਿਆ ਏ,
ਹੁਣ ਖੋਹ ਕੇ ਕੀ ਪਾਉਣਾ ਏ।
ਤੇਰੇ ਪੱਲੇ ਪੈ ਗਿਆ ਰੋਣਾ ਏ,
ਰੋਣੇ ਵਿਚ ਹੁਣ ਕੀ ਹੋਣਾ ਏ।
ਜੀਹਦੀ ਉਡੀਕ ਦੇ ਵਿਚ ਬਹਿ ਗਿਆ ਤੂੰ,
ਉਨੇ ਮੁੜਕੇ ਨਹੀਂ ਆਉਣਾ ਏ।
ਤੇਰੇ ਪੱਲੇ ਪੈ ਗਿਆ ਰੋਣਾ ਏ,
ਰੋਣੇ ਵਿਚ ਹੁਣ ਕੀ ਹੋਣਾ ਏ।
ਨਰਿੰਦਰ ਲੜੋਈ ਏ ਜਾਣ ਜਾਹ ਤੂੰ,
ਨਹੀਂ ਤੇ ਫਿਰ ਪਛਤਾਉਣਾ ਏ।
ਤੇਰੇ ਪੱਲੇ ਪੈ ਗਿਆ ਰੋਣਾ ਏ,
ਰੋਣੇ ਵਿਚ ਹੁਣ ਕੀ ਹੋਣਾ ਏ।
 ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਗ਼ਜ਼ਲ
Next articleINDIA alliance to grow in third meeting, discussion on sub-committee formation