ਗ਼ਜ਼ਲ

ਅਮਰਜੀਤ ਕੌਰ ਮੋਰਿੰਡਾ
(ਸਮਾਜ ਵੀਕਲੀ)
ਯਾਦ ਤੇਰੀ ਦਾ ਫੜ ਕੇ ਚੱਪੂ,
ਗ਼ਮ ਦਾ ਸਾਗਰ ਤਰ ਲੈਂਦਾ ਹਾਂ।
ਬਾਣੀ ‘ਚੋਂ ਚੁਣ ਸੁੱਚੇ ਮੋਤੀ
ਦਿਲ  ਦੀ ਕੋਠੀ ਭਰ ਲੈਂਦਾ ਹਾਂ।
ਦੁੱਖ ਸੁਖ ਨੇ ਰੱਬ ਦੀਆਂ ਦਾਤਾਂ
ਭਾਣਾ ਉਸ ਦਾ ਜਰ ਲੈਂਦਾ ਹਾਂ।
ਐਂਵੇਂ ਕੋਈ ਤੰਗ ਕਰੇ ਤਾਂ
ਗੋਡੇ ਥੱਲੇ ਧਰ ਲੈਂਦਾ ਹਾਂ।
ਆਪਣੇ ਦਮ ਪਰਵਾਜ਼ ਭਰਾਂ ਮੈਂ
ਮੈਂ ਨਾ ਉਧਾਰੇ ਪਰ ਲੈਂਦਾ ਹਾਂ।
ਦਾਤਾਂ ਦਾ ਸ਼ੁਕਰਾਨਾ ਕਰਦਾ
ਯਾਦ ਖੁਦਾ ਨੂੰ ਕਰ ਲੈਂਦਾ ਹਾਂ।
ਲੋਕ ਖੁਸ਼ੀ ਨੂੰ ਬਾਹਰ ਲੱਭਦੇ
ਮੈਂ ਤਾਂ ਲੱਭ ਅੰਦਰ ਲੈਂਦਾ ਹਾਂ।
ਪੈਰ ਪਸਾਰਾਂ ਚਾਦਰ ਜਿੰਨੇ
ਥੋੜ੍ਹੇ ‘ਚ ਕਰ ਸਬਰ ਲੈਂਦਾ ਹਾਂ।
ਅਮਰਜੀਤ ਕੌਰ ਮੋਰਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePalestine condemns Israeli far-right minister’s ‘racist statements’
Next articleਗੀਤ