HOME ਹਲਕਾ ਪੱਛਮੀ ਦੀ ਹਾਲਤ ਬਿਹਤਰ ਬਣਾਉਣ ਲਈ ਜ਼ਿਮਨੀ ਚੋਣ ਲੜ੍ਹ ਰਿਹਾ ਹਾਂ:...

ਹਲਕਾ ਪੱਛਮੀ ਦੀ ਹਾਲਤ ਬਿਹਤਰ ਬਣਾਉਣ ਲਈ ਜ਼ਿਮਨੀ ਚੋਣ ਲੜ੍ਹ ਰਿਹਾ ਹਾਂ: ਐਡਵੋਕੇਟ ਘੁੰਮਣ 

2
* ਇੱਕ ਪ੍ਰਤਿਭਾਸ਼ਾਲੀ ਵਕੀਲ ਹੋਣ ਦੇ ਨਾਲ-ਨਾਲ ਹਮੇਸ਼ਾਂ ਲੋਕ-ਸੇਵਾ ਵੱਲ ਰੁਚਿਤ ਰਹਿੰਦੇ ਹਨ ਐਡਵੋਕੇਟ ਘੁੰਮਣ 
                      * ਬੇਜੁਬਾਨਾਂ ਦੀ ਜੁਬਾਨ ਬਣ ਕੇ ਕੰਮ ਕਰਨ ਦਾ ਉਦੇਸ਼ ਆਪਣੇ ਪਿਤਾ ਤੋਂ ਮਿਲਿਆ – ਐਡਵੋਕੇਟ ਘੁੰਮਣ   
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਲਕਾ ਪੱਛਮੀ ਦੀ ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਉਹ ਹਲਕਾ ਪੱਛਮੀ ਦੀ ਹਾਲਤ ਬਿਹਤਰ ਬਣਾਉਣ ਲਈ ਚੋਣ ਲੜ ਰਹੇ ਹਨ। ਆਪਣੇ ਇਮਾਨਦਾਰ ਤੇ ਸਿੱਧੇ ਸੁਭਾਅ ਅਤੇ ਲੋਕਾਂ ਦੀ ਆਵਾਜ਼ ਨੂੰ ਉੱਚੇ ਤਰੀਕੇ ਨਾਲ ਚੁੱਕਣ ਵਾਲੇ ਲੀਡਰ ਵਜੋਂ ਉਨ੍ਹਾਂ ਦੀ ਆਪਣੀ ਨਿਵੇਕਲੀ ਪਹਿਚਾਨ ਬਣੀ ਹੋਈ ਹੈ ਅਤੇ ਉਹ ਹਲਕੇ ਦੀ ਆਵਾਜ਼ ਨੂੰ ਵੱਡੇ ਪਲੇਟਫਾਰਮ ਤੇ ਉਠਾਉਣ ਲਈ ਤਿਆਰ ਹਨ ਤਾਂ ਜੁ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੱਢਿਆਂ ਜਾ ਸਕੇ। ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਾਨੂੰਨ ਦੇ ਖੇਤਰ ਵਿੱਚ ਵਧੀਆ ਕੰਮ ਕੀਤਾ ਹੈ ਅਤੇ ਸੈਂਕੜੇ ਮਾਮਲਿਆਂ ਵਿੱਚ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਮੋਹਰੀ ਰੋਲ ਅਦਾ ਕੀਤਾ ਹੈ। ਇੱਕ ਪ੍ਰਤਿਭਾਸ਼ਾਲੀ ਵਕੀਲ ਹੋਣ ਦੇ ਨਾਲ-ਨਾਲ ਉਹ ਹਮੇਸ਼ਾਂ ਲੋਕ-ਸੇਵਾ ਵੱਲ ਰੁਚਿਤ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਕਾਲਤ ਦੇ ਪੇਸ਼ੇ ਨੇ ਮੈਨੂੰ ਲੋਕਾਂ ਦੇ ਦਰਦ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਦਿੱਤਾ ਹੈ ਅਤੇ ਹੁਣ ਮੈਂ ਚਾਹੁੰਦਾ ਹਾਂ ਕਿ ਇਹ ਦਰਦ ਸਿਰਫ਼ ਸੁਣਿਆ ਨਾ ਜਾਵੇ, ਸਗੋਂ ਇਨ੍ਹਾਂ ਦਾ ਹੱਲ ਕਾਨੂੰਨੀ ਅਤੇ ਨੀਤੀਗਤ ਢੰਗ ਨਾਲ ਕੀਤਾ ਜਾਵੇ।  ਐਡਵੋਕੇਟ ਘੁੰਮਣ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਬੇਜ਼ੁਬਾਨਾਂ ਦੀ ਜ਼ੁਬਾਨ ਬਣ ਕੇ ਲੋਕਾਂ ਦਾ ਕੰਮ ਕਰਨ ਦਾ ਉਦੇਸ਼ ਉਨ੍ਹਾਂ ਨੂੰ ਆਪਣੇ ਪਿਤਾ ਦੀ ਵਿਰਾਸਤ ਵਿੱਚੋਂ ਮਿਲਿਆ ਹੈ ਤੇ ਅੱਜ ਤੱਕ ਉਨ੍ਹਾਂ ਨੇ 60 ਫੀਸਦੀ ਕੇਸ ਬਿਨਾਂ ਕਿਸੇ ਲਾਲਚ ਮੁਫ਼ਤ ਵਿੱਚ ਲੜੇ ਹਨ। ਉਨ੍ਹਾਂ ਹਲਕਾ ਪੱਛਮੀ ਦੀ ਗੱਲ ਕਰਦਿਆਂ ਦੱਸਿਆ ਕਿ ਹਲਕੇ ਦਾ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ, ਅਤੇ ਨਸ਼ੇ ਵਿਰੁੱਧ ਢਿੱਲ ਨਾ ਛੱਡਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਪੱਛਮੀ ਲੰਮੇ ਸਮੇਂ ਤੋਂ ਮੂਲ ਸੁਵਿਧਾਵਾਂ ਤੋਂ ਵਾਂਞਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਹਰ ਨੁਕਤੇ ਨੂੰ ਆਪਣਾ ਮਾਮਲਾ ਬਣਾਇਆ ਹੈ, ਚਾਹੇ ਉਹ ਸੜਕਾਂ ਦੀ ਹਾਲਤ ਹੋਵੇ, ਪਾਣੀ ਦੀ ਸਮੱਸਿਆ ਜਾਂ ਹਸਪਤਾਲਾਂ ਦੀ ਬੇਹਾਲ ਹਾਲਤ ਹੋਵੇ ਮੇਰਾ ਮਕਸਦ ਇਨ੍ਹਾਂ ਹਲਾਤਾਂ ਨੂੰ ਬਦਲਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਹਲਕੇ ਵਿੱਚ ਚੁਣੌਤੀ ਦੇ ਤੌਰ ‘ਤੇ ਕਿਸੇ ਖਾਸ ਮੁੱਦੇ ਨੂੰ ਵੇਖਦੇ ਹਨ, ਉਨ੍ਹਾਂ ਨੇ ਕਿਹਾ, “ਇਥੇ ਮੁੱਦੇ ਕਿਸੇ ਇੱਕ ਪਾਰਟੀ ਦੇ ਨਹੀਂ, ਇੱਥੇ ਨੀਤੀਆਂ ਦੀ ਨਾਕਾਮੀ ਨੇ ਲੋਕਾਂ ਨੂੰ ਹਤਾਸ਼ ਕੀਤਾ ਹੈ। ਅਸੀਂ ਨਵੇਂ ਉਮੀਦ ਤੇ ਇਮਾਨਦਾਰੀ ਦੇ ਨਾਲ ਆਏ ਹਾਂ। ਲੋਕਾਂ ਦਾ ਸਾਥ ਮਿਲਿਆ ਤਾਂ ਇਹ ਹਲਕਾ ਇਕ ਨਵੇਂ ਵਿਕਾਸ ਦੇ ਦੌਰ ਵਿੱਚ ਦਾਖਲ ਹੋਵੇਗਾ।” ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਮੌਕਾ ਉਨ੍ਹਾਂ ਨੂੰ ਦੇਣ ਤਾਂ ਮੈਂ ਤੁਹਾਡੀ ਆਵਾਜ਼ ਵੀ ਬਣਾਂਗਾ ਅਤੇ ਤੁਹਾਡਾ ਰਾਖਾ ਵੀ। ਇਹ ਚੋਣ ਸਿਰਫ ਮੇਰੀ ਨਹੀਂ, ਇਹ ਚੋਣ ਸਾਡੀ ਭਵਿੱਖ ਦੀ ਚੋਣ ਹੈ। ਅਸੀਂ ਇਕੱਠੇ ਮਿਲ ਕੇ ਇਤਿਹਾਸ ਬਣਾਵਾਂਗੇ। ਗੱਲਬਾਤ ਦੌਰਾਨ ਨਿਸ਼ਚਤ ਤੌਰ ਤੇ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਇਹ ਯਾਤਰਾ ਸਿਰਫ਼ ਇੱਕ ਚੋਣ ਲੜਨ ਦੀ ਨਹੀਂ, ਸਗੋਂ ਹਲਕੇ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਹੈ। ਉਨ੍ਹਾਂ ਦੀਆਂ ਗੱਲਾਂ ‘ਚ ਵਿਸ਼ਵਾਸ ਅਤੇ ਉਮੀਦ ਦੀ ਝਲਕ ਹੈ ਜੋ ਲੁਧਿਆਣਾ ਪੱਛਮੀ ਦੀ ਜਨਤਾ ਨੂੰ ਨਵੀਂ ਰਾਹਾਂ ਤੇ ਲੈ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਰਿੰਦਰਦੀਪ ਹਿਰਾਸਤੀ ਕਤਲ: ਐਕਸ਼ਨ ਕਮੇਟੀ ਨੇ ਕੀਤਾ ਲੁਧਿਆਣਾ ਮਾਰਚ
Next articleਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬੁਘੇਲ, ਰਾਜਾ ਵੜਿੰਗ ਅਤੇ ਬਾਜਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਲਈ ਵੋਟਾਂ ਮੰਗੀਆਂ