ਮੁਲਾਜਮ ਵਰਗ ਦਾ ਪੇਂਡੂ ਭੱਤਾ ਬਹਾਲ ਕੀਤਾ ਜਾਵੇ – ਅਧਿਆਪਕ ਦਲ ਪੰਜਾਬ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਇਕਾਈ ਜਿਲ੍ਹਾ ਕਪੂਰਥਲਾ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕ: ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇੁਠ ਮੀਟਿੰਗ ਹੋਈ।ਮੀਟਿੰਗ ਵਿੱਚ ਆਗੂਆਂ ਨੇੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਪੰਜਾਬ ਸ: ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਕਿ ਵਿੱਤ ਵਿਭਾਗ ਵਲੋਂ ਪਿਛਲੀ ਸਰਕਾਰ ਦੇ ਸਮੇਂ ਮੁਲਾਜਮ ਵਰਗ ਨੂੰ ਮਿਲਦਾ ਪੇਂਡੂ ਭੱਤਾ ਬੰਦ ਕਰ ਦਿੱਤਾ ਗਿਆ ਸੀ ਇਸ ਨਾਲ ਮੁਲਾਜਮ ਵਰਗ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਇੱਕੋ ਸਮੇਂ ਦੀਆਂ ਹੋਈਆਂ ਭਰਤੀਆਂ ਦੇ ਮੁਲਾਜਮ ਜੋਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਅੰਤਰ ਪਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੇਂਡੂ ਭੱਤਾ ਦੀ ਅਦਾਇਗੀ ਦਾ ਮੁੱਖ ਮਕਸਦ ਪੇਂਡੂ ਖੇਤਰਾਂ ਵਿੱਚ ਹਰ ਤਰਾਂ ਦੀਆਂ ਲੋਕ ਸੇਵਾਵਾਂ ਨੂੰ ਪ੍ਰਫੁਲਿਤ ਕਰਨਾ ਸੀ।ਕਾਂਗਰਸ ਸਰਕਾਰ ਵਲੋਂ ਇਸ ਭੱਤੇ ਨੂੰ ਬੰਦ ਕਰਕੇ ਪੇਂਡੂ ਖੇਤਰ ਵਿੱਚ ਕੰਮ ਕਰ ਰਹੇ ਮੁਲਾਜਮ ਵਰਗ ਨਾਲ ਸਰਾਸਰ ਬੇਇੰਸਾਫੀ ਕੀਤੀ। ਇਸ ਲਈ ਆਗੂਆਂ ਨੇ ਪੰਜਾਬ ਸਰਕਾਰ ਅਤੇ ਵਿੱਤਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਬੰਦ ਕੀਤੇ ਪੇਂਡੂ ਭੱਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, , ਇੰਦਰਜੀਤ ਸਿੰਘ ਖਹਿਰਾ ,ਸੁਖਜਿੰਦਰ ਸਿੰਘ ਢੋਲਣ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਅਮਰਜੀਤ ਕਾਲਾਸੰਘਿਆ, ਰਕੇਸ਼ ਕੁਮਾਰ ਕਾਲਾਸੰਘਿਆ, ਪੰਡਤ ਰਜੇਸ਼ ਸ਼ਰਮਾ, ਮਨਦੀਪ ਸਿੰਘ ਔਲਖ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ , ਲ਼ੈਕਚਰਾਰ ਵਿਕਾਸ ਭੰਬੀ, ਗੁਰਪ੍ਰੀਤ ਸਿੰਘ ਹੁਸੈਨਪੁਰ, ਅਜੀਤਪਾਲ ਸਿੰਘ, ਅਮਨਦੀਪ ਸਿੰਘ ਵੱਲਣੀ, ਅਮਿਤ ਕੁਮਾਰ, ਨਰਿੰਦਰ ਭੰਡਾਰੀ, ਹਰਜਿੰਦਰ ਸਿੰਘ ਨਾਂਗਲੂ, ਮਹਾਂਵੀਰ, ਪਾਰਸ ਧੀਰ, ਕਮਲਜੀਤ ਸਿੰਘ ਮੇਜਰਵਾਲ ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ , ਜਸਵਿੰਦਰ ਸਿੰਘ ਸੋਢੀ , ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਆਦਿ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਦੇ ਦੋਸ਼ੀਆਂ ਨੂੰ ਸੰਮਨ ਜਾਰੀ ਕਰ ਇੰਨਸਾਫ ਮੰਗ ਰਹੀ ਸਿੱਖ ਕੌਮ ਦੇ ਸੀਨਿਆਂ ਨੂੰ ਠਾਰਿਆ ਮਾਨ ਸਰਕਾਰ ਨੇ-ਜਥੇਦਾਰ ਜੁਗਰਾਜਪਾਲ ਸਿੰਘ ਸਾਹੀ
Next articleਗੀਤ