ਅਦਾਕਾਰ ਤੇ ਵੀਡਿਓ ਡਾਇਰੈਕਟਰ ਰਣਜੀਤ ਉੱਪਲ ਦਾ ਯੂ ਕੇ ਵਿੱਚ ਵਿਸ਼ੇਸ਼ ਸਨਮਾਨ

ਪੰਜਾਬੀ ਫ਼ਿਲਮ ਇੰਡਸਟਰੀ ਨੂੰ   ਰਣਜੀਤ ਉਪਲ ਜਿਹੇ ਅਦਾਕਾਰ ਤੇ ਡਾਇਰੈਕਟਰ ਦੀ  ਲੋੜ- ਐੱਮ ਪੀ ਵਰਿੰਦਰ ਸ਼ਰਮਾ

 ਲੰਡਨ , (ਰਾਜਵੀਰ ਸਮਰਾ ) (ਸਮਾਜ ਵੀਕਲੀ) -ਪੰਜਾਬੀ ਫ਼ਿਲਮਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਅਦਾਕਾਰ ਤੇ ਵੀਡਿਓ ਡਾਇਰੈਕਟਰ ਰਣਜੀਤ ਉੱਪਲ ਜੋ ਅੱਜਕੱਲ੍ਹ   ਯੂ ਕੇ ਦੌਰੇ ਤੇ ਆਏ ਹੋਏ ਹਨ ।  ਜਿੱਥੇ ਉਹ ਯੂ ਕੇ ਵਿਚ    ਪੰਜਾਬੀਅਤ ਦੀ ਸੇਵਾ ਲਈ ਕੰਮ ਕਰ ਰਹੇ ਹਨ  । ਉੱਥੇ ਹੀ ਬੀਤੇ ਦਿਨੀਂ  ਸਾਊਥਾਲ ਵਿਖੇ   ਸੰਸਦ ਮੈਂਬਰ ਵਰਿੰਦਰ ਸ਼ਰਮਾ ਵੱਲੋਂ   ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਪਲ   ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।

ਇਸ ਦੌਰਾਨ ਸੰਸਦ ਮੈਂਬਰ   ਵਰਿੰਦਰ ਸ਼ਰਮਾ ਨੇ  ਅਦਾਕਾਰ ਰਣਜੀਤ ਉਪਲ ਦਾ  ਪੰਜਾਬੀ ਤੇ ਪੰਜਾਬੀਅਤ ਦੇ ਖੇਤਰ ਵਿੱਚ ਪੰਜਾਬੀ ਫ਼ਿਲਮਾਂ  ਦੇ ਖੇਤਰ ਵਿੱਚ ਪਾਏ ਯੋਗਦਾਨ ਲਈ  ਵਿਸ਼ੇਸ਼ ਸ਼ਲਾਘਾ ਕੀਤੀ।   ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ   ਪੰਜਾਬੀ ਫ਼ਿਲਮ ਇੰਡਸਟਰੀ ਨੂੰ   ਰਣਜੀਤ ਉਪਲ ਜਿਹੇ ਅਦਾਕਾਰ ਤੇ ਡਾਇਰੈਕਟਰ ਦੀ ਕਾਫ਼ੀ ਲੋੜ ਹੈ, ਤਾਂ ਕਿ  ਪੰਜਾਬੀ ਫ਼ਿਲਮ ਇੰਡਸਟਰੀ ਹੋਰ ਪ੍ਰਫੁੱਲਿਤ ਹੋ ਸਕੇ  ।    ਇਸ ਸਨਮਾਨ ਲਈ ਅਦਾਕਾਰ ਦੇ ਫੀਲਡ ਡਾਇਰੈਕਟਰ ਰਣਜੀਤ ਉਪਲ ਨੇ ਜਿੱਥੇ    ਪਰਵਾਸੀ ਭਾਈਚਾਰੇ ਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਨੇ   ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪੰਜਾਬੀ ਫ਼ਿਲਮ ਖੇਤਰ ਵਿੱਚ ਆਪਣੀ   ਅਦਾਕਾਰੀ ਤੇ ਮਿਹਨਤ ਸਦਕਾ   ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ ।

Previous articleਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੋਕ ਪੱਖੀ ਸੰਘਰਸ਼ ਨੂੰ ਸਮਰਪਿਤ ਯੂਰਪੀ ਪੰਜਾਬੀ ਕਵੀ ਦਰਬਾਰ ਦਾ 6 ਦਸੰਬਰ ਨੂੰ ਆਨਲਾਈਨ ਆਯੋਜਨ
Next articleTN BJP relieves its intellectual cell head after he joined Rajini’s party