ਅਸਲੀ ਸੁਹੱਪਣ ਮੁਸਕਰਾਹਟ ਹੈ

ਹਰਪ੍ਰੀਤ ਕੌਰ ਸੰਧੂ

ਹੱਸਦਾ ਮੁਖੜਾ ਸੁਹੱਪਣ ਨਾਲੋਂ ਜ਼ਿਆਦਾ ਦਿਲਕਸ਼ ਹੁੰਦਾ ਹੈ। – (ਸਮਾਜ ਵੀਕਲੀ)

ਚਿਹਰੇ ਤੇ ਮੁਸਕਾਨ ਉਸ ਨੂੰ ਦਿਲਕਸ਼ ਬਣਾਉਂਦੀ ਹੈ।ਮਨੁੱਖ ਦਾ ਧਿਆਨ ਨੈਣ ਨਕਸ਼ ਦੀ ਬਜਾਏ ਮੁਸਕਾਨ ਤੇ ਜਾਂਦਾ ਹੈ। ਚਿਹਰੇ ਦੀ ਮੁਸਕਰਾਹਟ ਸਭ ਦਾ ਧਿਆਨ ਖਿੱਚਦੀ ਹੈ।ਤੁਸੀਂ ਕਿੰਨੇ ਵੀ ਗੁੱਸੇ ਵਿੱਚ ਹੋਵੇ, ਕਿੰਨੇ ਵੀ ਦੁਖੀ ਹੋਵੇ, ਕਿੰਨੇ ਵੀ ਪਰੇਸ਼ਾਨ ਹੋਵੋ ਸਾਹਮਣੇ ਵਾਲੇ ਦੇ ਚਿਹਰੇ ਦੀ ਮੁਸਕਾਨ ਤੁਹਾਡਾ ਮੂਡ ਬਦਲ ਦਿੰਦੀ ਹੈ।ਤੁਹਾਡੇ ਚਿਹਰੇ ਤੇ ਬਦੋਬਦੀ ਮੁਸਕਾਨ ਆ ਜਾਂਦੀ ਹੈ।

ਮੁਸਕਰਾਉਂਦੇ ਹੋਏ ਚਿਹਰੇ ਦਾ ਰੰਗ ਰੂਪ ਬੇਮਾਨੀ ਹੋ ਜਾਂਦਾ ਹੈ।ਜੇਕਰ ਕੋਈ ਬਹੁਤ ਖ਼ੂਬਸੂਰਤ ਇਨਸਾਨ ਚਿਹਰੇ ਤੇ ਸ਼ਿਕਨ ਲੈ ਕੇ ਤੁਹਾਡੇ ਸਾਹਮਣੇ ਆਵੇ ਇਹ ਤਾਂ ਦੱਸੋ ਕੀ ਉਸ ਦੀ ਖੂਬਸੂਰਤੀ ਵੱਲ ਤੁਹਾਡਾ ਧਿਆਨ ਜਾਂਦਾ ਹੈ।ਤਿੱਖੇ ਨੈਣ ਨਕਸ਼,ਗੋਰਾ ਰੰਗ ਅਤੇ ਸਾਰੀ ਖ਼ੂਬਸੂਰਤੀ ਫਿਜ਼ੂਲ ਹੋ ਜਾਂਦੀ ਹੈ ਜੇ ਚਿਹਰੇ ਤੇ ਮੁਸਕਰਾਹਟ ਨਾ ਹੋਵੇ।

ਕਈ ਵਾਰ ਅਫ਼ਰੀਕਾ ਦੇ ਬੱਚਿਆਂ ਦੀਆਂ ਤਸਵੀਰਾਂ ਦੇਖਦੇ ਹਾਂ।ਉਨ੍ਹਾਂ ਦੇ ਚਿਹਰੇ ਤੇ ਇੱਕ ਮਿੱਠੀ ਜਿਹੀ ਮੁਸਕਾਨ ਹੁੰਦੀ ਹੈ।ਯਕੀਨ ਜਾਣਿਓਂ ਅਸੀਂ ਕਦੀ ਵੀ ਉਨ੍ਹਾਂ ਦੇ ਰੰਗ ਵੱਲ ਧਿਆਨ ਨਹੀਂ ਦਿੰਦੇ।ਇੱਥੇ ਮੇਰਾ ਕਹਿਣਾ ਇਹ ਨਹੀਂ ਕਿ ਕੋਈ ਵਿਸ਼ੇਸ਼ ਰੰਗ ਖ਼ੂਬਸੂਰਤ ਹੁੰਦਾ ਹੈ।ਪਰ ਸਾਡੇ ਸਮਾਜ ਵਿੱਚ ਖ਼ੂਬਸੂਰਤੀ ਤੇ ਅਲੱਗ ਹੀ ਮਾਪਦੰਡ ਹਨ।

ਅੰਗਰੇਜ਼ੀ ਦਾ ਫ਼ਿਕਰਾ ਤੁਸੀਂ ਆਮ ਸੁਣਿਆ ਹੋਵੇਗਾ
Million dollar smile
ਇਕ ਮੁਸਕੁਰਾਹਟ ਦਾ ਕੋਈ ਮੁੱਲ ਨਹੀਂ ਪਰ ਉਹ ਸਾਰੇ ਦਿਲਾਂ ਨੂੰ ਜਿੱਤ ਲੈਂਦੀ ਹੈ।ਸਾਹਮਣੇ ਵਾਲਾ ਕਿੰਨੀ ਵੀ ਗੁੱਸੇ ਵਿੱਚ ਕਿਉਂ ਨਾ ਹੋਵੇ ਜੇ ਤੁਸੀਂ ਮੁਸਕੁਰਾ ਦਿਓ ਜਦੋਂ ਉਹ ਆਪਣੇ ਆਪ ਮੁਸਕੁਰਾ ਦਏਗਾ।ਵਿਦੇਸ਼ ਵਿੱਚ ਆਮ ਤੌਰ ਤੇ ਲੋਕ ਅਨਜਾਣ ਵਿਅਕਤੀ ਵੱਲ ਦੇਖ ਕੇ ਵੀ ਮੁਸਕਰਾਹਟ ਦਿੰਦੇ ਹਨ।ਇਹ ਉਨ੍ਹਾਂ ਦਾ ਖ਼ੁਸ਼ੀਆਂ ਵੰਡਣ ਦਾ ਤਰੀਕਾ ਹੈ।

ਜੇਕਰ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਸ਼ਿੰਗਾਰ ਦੇ ਪ੍ਰਸਾਧਨ ਦੀ ਥਾਂ ਜਿਸਨੂੰ ਮੁਸਕਰਾਹਟ ਦੇ ਨਾਲ ਸਜਾਓ।ਫਿਰ ਵੇਖੋ ਮੁਸਕੁਰਾਹਟ ਦਾ ਕਮਾਲ।

ਹੱਸਦੇ ਵੱਸਦੇ ਰਹੋ ।

ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁੰਦਰਤਾ ਮੁਕਾਬਲੇ: ਔਰਤਾਂ ਦੇ ਜਿਸਮ ਤੋਂ ਮੁਨਾਫੇ ਕਮਾਉਣ ਦਾ ਬਦਸੂਰਤ ਧੰਦਾ
Next articleਇਕੱਲਾਪਣ ਪਰੋਸ ਰਿਹਾ ਹੈ,ਸ਼ੋਸ਼ਲ ਮੀਡੀਆ