ਇਕੱਲਾਪਣ ਪਰੋਸ ਰਿਹਾ ਹੈ,ਸ਼ੋਸ਼ਲ ਮੀਡੀਆ

(ਸਮਾਜ ਵੀਕਲੀ)-ਇਕੇਲੇ ਹੈ ਤੋ ਕਿਆ ਗਮ ਹੈ?ਸ਼ੋਸ਼ਲ ਮੀਡੀਆ ਹੈ ਨਾ!ਅਕਸਰ ਲੋਕ ਆਪਣੀ ਇਕੱਲਤਾ ਜਾਂ ਬੋਰੀਅਤ ਨੂੰ ਦੂਰ ਕਰਨ ਦੇ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ,ਪਰ ਹੌਲੀ-ਹੌਲੀ ਕਦੋਂ ਉਥੇ ਉਹ ਇਕੱਲੇ ਰਹਿ ਜਾਂਦੇ ਹਨ,ਪਤਾ ਹੀ ਨਹੀ ਚੱਲਦਾ।ਜਦੋਂ ਤੱਕ ਉਨਾਂ ਨੂੰ ਪਤਾ ਚੱਲਦਾ ਹੈ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੰੁਦੀ ਹੈ,ਉਹ ਸ਼ੋਸ਼ਲ ਮੀਡੀਆ ਦੀ ਉਜਾੜ ਦੁਨੀਆ ਵਿੱਚ ਦਾਖਲ ਹੋ ਚੁੱਕੇ ਹੰੁਦੇ ਹਨ।ਹੈਰਾਨ ਨਾ ਹੋਵੋ!ਤੁਸੀ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੈ।ਸ਼ੋਸ਼ਲ ਮੀਡੀਆ ਤੇ ਸਾਡੇ ਬਹੁਤ ਸਾਰੇ ਦੋਸਤ ਹਨ,ਪਰ ਸ਼ੋਸ਼ਲ ਮੀਡੀਆ ਇਕ ਅਜਿਹਾ ਜਨੂੰਨ ਲੱਗਦਾ ਹੈ ਕਿ ਸਾਨੂੰ ਖੁਦ ਨੂੰ ਵੀ ਇਹ ਅਹਿਸਾਸ ਨਹੀ ਹੰੁਦਾ ਕਿ ਸਮੇਂ ਦੇ ਨਾਲ-ਨਾਲ ਸਾਨੂੰ ਇਹ ਜਨੂੰਨ ਨਸ਼ੇ ਵਾਂਗ ਆਪਣੇ ਚੁੰਗਲ ਵਿੱਚ ਕਿਵੇਂ ਫਸਾ ਲੈਦਾ ਹੈ।ਅਸੀ ਬਿਲਕੁਲ ਇਕੱਲੇ ਹੋ ਜਾਦੇ ਹਾਂ ਅਤੇ ਅਸੀ ਸ਼ੋਸ਼ਲ ਮੀਡੀਆ ਦੇ ਆਦੀ ਹੋ ਜਾਂਦੇ ਹਾਂ।ਨਸ਼ੇ ਦੀ ਤਰ੍ਹਾਂ,ਸ਼ੋਸ਼ਲ ਮੀਡੀਆ ਦੀ ਲਤ ਵੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਸਮਾਜਿਕ ਪੱਧਰ ‘ਤੇ ਮਾੜੇ ਪ੍ਰਭਾਵ ਪਾਉਦੀ ਹੈ।ਅੱਜ ਜਿਸ ਤਰਾਂ ਨਾਲ ਮੇਟਾਵਰਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਇਸ ਨੂੰ ਭਵਿੱਖ ਦੀ ਵਰਚੁਅਲ ਟੈਕਨਾਲੌਜ਼ੀ ਦੱਸਿਆ ਜਾ ਰਿਹਾ ਹੈ,ਜਿਸ ਵਿੱਚ ਲੋਕ ਵਰਚੁਅਲ ਸੰਸਾਰ ਵਿੱਚ ਅਸਲ ਅਨੁਭਵ ਕਰਨਗੇ,ਮੇਟਾਵਰਸ ਦੇ ਆਗਮਨ ਨਾਲ,ਲੋਕ ਹੋਰ ਵੀ ਇਕੱਲੇ ਹੋ ਜਾਣਗੇ।

ਅਮਰੀਕਾ ਜਰਨਲ ‘ਪ੍ਰੀਵੈਟਿਵ ਮੈਡੀਸਨ’ ‘ਚ ਪ੍ਰਕਾਸਿ਼ਤ ਇੱਕ ਤਾਜ਼ਾ ਖੋਜ਼ ਮੁਤਾਬਿਕ ਜੇਕਰ ਇਕੱਲੇਪਣ ਨੂੰ ਅਸੀ ਦੂਰ ਕਰਨ ਲਈ ਸ਼ੋਸ਼ਲ ਮੀਡੀਆ ਜਿਵੇੇ ਫੇਸਬੁੱਕ,ਟਵਿੱਟਰ,ਗੁਗਲ-ਪਲੱਸ,ਲਿੰਮਡਾਇਨ,ਯੂਟਿਊਬ,ਇੰਸਟਾਗ੍ਰਾਮ ਆਦਿ ‘ਤੇ ਜਿੰਨਾਂ ਜਿਆਦਾ ਸਮ੍ਹਾਂ ਬਤਾਉਦੇ ਹਨ ਤਾਂ ਉਸ ਦਾ ਨਤੀਜਾ ਉਲਟ ਹੋ ਸਕਦਾ ਹੈ,ਦੇਖਣ ਵਿੱਚ ਆਇਆ ਕਿ ਇਸ ਦੇ ਨਤੀਜੇ ਕੁਝ ਠੀਕ ਨਹੀ ਹਨ।ਖੋਜ਼ ਦੇ ਨਤੀਜਿਆ ਤੋਂ ਪਤਾ ਲੱਗਦਾ ਹੈ ਕਿ ਬਾਲਗ ਜਿੰਨਾਂ ਜਿਆਦਾ ਸਮ੍ਹਾਂ ਸ਼ੋਸ਼ਲ ਮੀਡੀਆ ‘ਤੇ ਬਿਤਾਉਦੇ ਹਨ ਅਤੇ ਸਰਗਰਮ ਰਹਿੰਦੇ ਹਨ,ਉਨਾ ਹੀ ਉਨ੍ਹਾਂ ਦੇ ਸਮਾਜ ਤੋਂ ਅਲੱਗ-ਥਲੱਗ ਮਹਿਸੂਸ ਕਰਨ ਦੀ ਜਿਆਦਾ ਸੰਭਾਵਨਾ ਰਹਿੰਦੀ ਹੈ।

ਅਮਰੀਕਾ ਦੇ ਪਿਟਬਰਗ ਯੂਨੀਵਰਸਿਟੀ ਦੇ ਪ੍ਰਮੁੱਖ ਲੇਖਕ ਬ੍ਰਾਇਨ ਪ੍ਰਿਮੈਕ ਦੇ ਅਨੁਸਾਰ,‘ਅਸੀ ਕੁਦਰਤੀ ਤੌਰ ‘ਤੇ ਸਮਾਜਿਕੀ ਜਾਨਵਰ ਹਾਂ,ਪਰ ਅਧੁਨਿਕ ਜੀਵਨ ਸਾਨੂੰ ਇਕੱਠੇ ਲਿਆਉਣ ਦੀ ਬਜਾਏ ਸਾਡੇ ਵਿਚਕਾਰ ਦੂਰੀ ਬਣਾ ਰਹੇ ਹੈ।ਜਦੋਂ ਸਾਨੂੰ ਲੱਗਦਾ ਹੈ ਕਿ ਸ਼ੋਸ਼ਲ ਮੀਡੀਆ ਸਮਾਜਿਕ ਦੂਰੀ ਬਣਾਉਣ ਦਾ ਮੌਕਾ ਦੇ ਰਿਹਾ ਹੈ,ਮਿਟਾਉਣ ਲਈ ਨਹੀ।’ਅਮਰੀਕਾ ਸਥਿਤ ਸੰਸਥਾ ‘ਕਾਮਨ ਸਾਸ ਮੀਡੀਆ’ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕਿਸ਼ੋਰ ਆਹਮੋ-ਸਾਹਮਣੇ ਦੀ ਬਜਾਏ ਸ਼ੋਸਲ਼ ਮੀਡੀਆ ਅਤੇ ਵੀਡੀਓ ਚੈਟ ਰਾਂਹੀ ਆਪਣੇ ਕਰੀਬੀ ਦੋਸਤਾਂ ਨਾਲ ਵੀ ਸੰਪਰਕ ਕਰਨਾ ਪਸੰਦ ਕਰਦੇ ਹਨ।ਇਹ ਉਹ ਸਮ੍ਹਾਂ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਨੌਜਵਾਨ ਸ਼ੋਸ਼ਲ ਮੀਡੀਆ ਦਾ ਆਦੀ ਹੈ।ਸ਼ੋਸ਼ਲ ਮੀਡੀਆਂ ‘ਤੇ ਘੰਟਿਆਂ ਬੱਦੀ ਸਮ੍ਹਾਂ ਬਿਤਾਉਣਾ,ਆਪਣੇ ਸ਼ੌਕ ਨੂੰ ਜਾਂ ਆਪਣੇ ਪਰਿਵਾਰ ਨੂੰ ਨਜ਼ਰ-ਅੰਦਾਜ਼ ਕਰਨਾ,ਸ਼ੋਸ਼ਲ ਮੀਡੀਆ ‘ਤੇ ਸੱਭ ਕੁਝ ਸਾਂਝਾ ਕਰਨਾ ਅਤੇ ਚਿੰਤਾਂ ਜਾਂ ਬੇਚੈਨੀ ਦਾ ਅਨੁਭਵ ਕਰਨਾ ਆਦਿ,ਕਿਸੇ ਸ਼ੋਸ਼ਲ ਮੀਡੀਆ ਦੇ ਆਦੀ ਹੋਣ ਦੇ ਸੰਕੇਤ ਹਨ।ਭਾਰਤ ਵਿੱਚ ਔਸਤਨ ਹਰ ਵਿਅਕਤੀ ਸੋਸ਼ਲ ਮੀਡੀਆ ਉਤੇ ਦਿਨ ਵਿੱਚ ਢਾਈ ਘੰਟੇ ਬਿਤਾਉਦਾ ਹੈ।

ਲੌਕਡਾਊਨ ਦੌਰਾਨ,ਭਾਰਤ ਵਿੱਚ ਹਰ ਵਿਅਕਤੀ ਫੇਸਬੁੱਕ ਅਤੇ ਵਟਸਐਪ ‘ਤੇ ਰੋਜਾਨਾ ਐਵਰੇਜ ਚਾਰ ਘੰਟੇ ਬਿਤਾਉਦਾ ਹੈ,ਪਿੱਛਲੇ ਸਾਲ ਦੇ ਕੀਤੇ ਗਏ ਇਕ ਸਰਵੈ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਲੋਕ ਮੌਬਾਇਲ ਫੋਨ ਦੀ ਖੂਬ ਵਰਤੋਂ ਕਰਦੇ ਹੋਏ ਇਕ ਸਾਲ ਵਿੱਚ 1800 ਘੰਟੇ ਯਾਨੀ 75 ਦਿਨ ਗੁਆ ਦਿੰਦੇ ਹਨ।ਜਦੋਂ ਤੁਸੀ ਇਕੱਲੇ ਨਾ ਹੰੁਦੇ ਹੋ,ਤਾਂ ਤੁਸੀ ਫੇਸਬੁੱਕ,ਵਟਸਐਪ ਜਾਂ ਇੰਸਟਾਗ੍ਰਾਮ ਵਰਗੀਆ ਸਾਇਟਾਂ ਤੇ ਸਰਗਰਮ ਹੰੁਦੇ ਹੋ।ਜਿੰਨਾਂ ਜਿਆਦਾ ਔਨਲਾਇਨ ਰਹਿੰਦੇ ਹੋ,ਸ਼ਾਇਦ ਉਹ ਇਕੱਲਤਾ ਦਾ ਜਿਆਦਾ ਖਤਰਾ ਹੈ।ਜੇ ਤੁਹਾਡੇ ਕੋਲ ਸੱਚਮੁੱਚ ਬਹੁਤ ਸਾਰੇ ਸਾਥੀ (ਦੋਸਤ)ਹਨ,ਤਾਂ ਤੁਹਾਨੂੰ ਬਹੁਤ ਘੱਟ ਸੋਸ਼ਲ ਮੀਡੀਆ ਦੀ ਜ਼ਰੂਰਤ ਹੋਏਗੀ,ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਸਰਵੈ ਮੁਤਾਬਕ ਕਿ ਸੋਸ਼ਲ ਮੀਡੀਆ ਦੀ ਜਿਆਦਾ ਵਰਤੋਂ ਕਰਨ ਨਾਲ ਵਿਅਕਤੀ ਇਕੱਲੇਪਣ ਅਤੇ ਡਿਪ੍ਰੈਸ਼ਨ ਦਾ ਸਿ਼ਕਾਰ ਹੋ ਜਾਂਦਾ ਹੈ।ਕੁਝ ਸਾਲ ਪਹਿਲਾਂ,ਜਦੋਂ ਸੋਸ਼ਲ ਮੀਡੀਆ ਦੀ ਇਕ ਨਵੀ ਆਮਦ ਸੀ,ਮੈਂ ਸੋਚਿਆ ਸੀ ਕਿ ਇਹ ਲੋਕਾਂ ਨਾਲ ਜੁੜਣ ਦਾ ਇਕ ਵਧੀਆ ਜ਼ਰੀਆ ਹੈ।ਸਾਡੀ ਦੋਸਤੀ ਵਿੱਚ ਬਹੁਤ ਸਾਰੇ ਅਣਜਾਣ ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ ਪਰ ਹੌਲੀ-ਹੌਲੀ ਜਦੋਂ ਅਸੀ ਇੰਨ੍ਹਾਂ ਸਾਇਟਾਂ ‘ਤੇ ਜਿਆਦਾ ਸਮ੍ਹਾਂ ਬਿਤਾਉਣਾ ਸ਼ੁਰੂ ਕੀਤਾ ਤਾਂ ਅਹਿਸਾਸ ਹੋਇਆ ਕਿ ਅਸੀ ਆਪਣੇ ਕਰੀਬੀ ਲੋਕਾਂ ਤੋਂ ਕਿਤੇ ਦੂਰ ਹੰੁਦੇ ਜਾ ਰਹੇ ਹਾਂ।

ਵਰਚੂਅਲ ਸੰਸਾਰ ਹਮੇਸ਼ਾਂ ਅਸਲ ਸੰਸਾਰ ਤੋਂ ਦੂਰ ਲੈ ਜਾਂਦਾ ਹੈ,ਇਸ ਤੋਂ ਬਿੰਨਾਂ ਅਸੀ ਉਦਾਸ ਮਹਿਸੂਸ ਕਰਦੇ ਹਾਂ ਅਤੇ ਇਕੱਲੇਪਣ ਦੀ ਭਾਵਨਾ ਸਾਨੂੰ ਘੇਰ ਲੈਦੀ ਹੈ।ਇਸ ਦਾ ਸਾਡੀ ਮਾਨਸਿਕ ਸਿਹਤ ‘ਤੇ ਉਲਟ ਅਸਰ ਪੈਂਦਾ ਹੈ।ਲੋੜ ਤੋਂ ਵੱਧ ਕੁਝ ਵੀ ਵਰਤਣਾ ਸਾਨੂੰ ਨੁਕਸਾਨ ਪਹੰੁਚਾਉਦਾ ਹੈ।ਸਾਨੂੰ ਸੰਤੁਲਿਤ ਜੀਵਨ ਬਿਤਾਉਣਾ ਚਾਹੀਦਾ ਹੈ।ਕਿਸੇ ਵੀ ਤਰ੍ਹਾਂ ਦਾ ਅਸੰਤੁਲਨ ਸਾਡੇ ਲਈ ਨੁਕਸਾਨਦੇਹ ਸਾਬਤ ਹੰੁਦਾ ਹੈ।ਵੈਸੇ ਤਾਂ ਜਦੋਂ ਅਸੀ ਘਰ ਤੋਂ ਬਾਹਰ ਨਿਕਲਣਾ ਚਾਹੰੁਦੇ ਹਾਂ ਤਾਂ ਅਸੀ ਕੁਝ ਨਾ ਕੁਝ ਸੋਸ਼ਲ ਮੀਡੀਆ ‘ਤੇ ਅੱਪਡੇਟ ਕਰਨ ਲਈ ਛੱਡ ਜਾਦੇ ਹਾਂ।ਜੇਕਰ ਅਸੀ ਕਿਤੇ ਭੀੜ ਵਿੱਚ ਖੜੇ ਹੋ ਕੇ ਸੈਲਫੀ ਵੀ ਲੈਦੇ ਹਾਂ ਤਾਂ ਵੀ ਅਸੀ ਇਕੱਲੇ ਹੀ ਹੰੁਦੇ ਹਾਂ।ਫੋਨ ਜਾਂ ਇੰਟਰਨੈਟ ਤੋਂ ਬਿੰਨਾਂ ਇੱਕ ਦਿਨ ਬਿਤਾ ਕੇ ਤਾਂ ਦੇਖੋ,ਪਤਾ ਲੱਗ ਜਾਵੇਗਾ ਕਿ ਤੁਸੀ ਕਿੱਥੇ ਖੜੇ ਹੋ,ਤੁਸੀ ਕਿੰਨਾਂ ਇਕੱਲੇ ਇਕੱਲੇ ਹੋ।ਸਾਡੇ ਨੇੜੇ ਬੈਠਾ ਇਨਸਾਨ ਜੋ ਕਿ ਸਾਡੀ ਕਈ ਤਰਾਂ ਨਾਲ ਮਦਦ ਕਰਨਾ ਚਾਹੰੁਦਾ ਹੈ,ਪਰ ਸਾਡੇ ਲਈ ਉਹ ਕੋਈ ਮਹੱਤਵ ਨਹੀ ਰੱਖਦਾ,ਜਦੋਂ ਕਿ ਵਟਸਐਪ ਤੇ ਕੋਈ ਕੁਝ ਵੀ ਪੁੱਛਦਾ ਹੈ ਤਾਂ ਇਹ ਸਾਡੇ ਲਈ ਬਹੁਤ ਜਰੂਰੀ ਹੋ ਜਾਂਦਾ ਹੈ।ਜੋ ਸਾਡੇ ਨੇੜੇ ਹੰੁਦੇ ਹਨ,ਜੋ ਦੁੱਖ-ਸੁੱਖ ਵਿੱਚ ਸਾਡਾ ਸਾਥ ਦਿੰਦੇ ਹਨ,ਜੋ ਦੁੱਖ ਵੇਲੇ ਸਾਡੀ ਮਦਦ ਕਰਦੇ ਹਨ,ਜੋ ਲੋੜ ਵੇਲੇ ਸਾਡੀ ਮਦਦ ਕਰਦੇ ਹਨ,ਉਹਨਾਂ ਤੋਂ ਦੂਰ ਹੋ ਕੇ ਅਸੀ ਉਸ ਸੰਸਾਰ ਵਿੱਚ ਗੁਆਚ ਜਾਦੇ ਹਾਂ,ਜਿਸ ਭੀੜ ਵਿੱਚ ਅਸੀ ਕਿਸੇ ਨੂੰ ਨਹੀ ਜਾਣਦੇ।

ਸੋਸ਼ਲ ਮੀਡੀਆ ਦੀ ਜਿਆਦਾ ਵਰਤੋਂ ਕਰਨ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਇੱਥੇ ਤੁਸੀ ਅਣਜਾਣ ਲੋਕਾਂ ਨਾਲ ਸੰਪਰਕ ਬਣਾਉਦੇ ਹੋ,ਅਸਲ ਜਿੰਦਗੀ ਵਿੱਚ ਉਨਾਂ ਵਿਚੋਂ ਬਹੁਤ ਤਾਂ ਮਿਲਣਨ ਯੋਗ ਵੀ ਨਹੀ ਹੰੁਦੇ।ਸੋਸ਼ਲ ਮੀਡੀਆ ‘ਤੇ ਹਰ ਵਿਅਕਤੀ ਆਪਣੇ ਆਪ ਨੂੰ ਖੁਸ਼ ਅਤੇ ਖੁਸ਼ੀ ਨਾਲ ਭਰਿਆ ਦਿੱਖ ਰਿਹਾ ਹੰੁਦਾ ਹੈ।ਲੋਕਾਂ ਨੂੰ ਦੇਖ ਕੇ ਤੁਸੀ ਵੀ ਆਪਣੇ ਬਾਰੇ ਝੂਠੀਆਂ ਕਹਾਣੀਆਂ ਘੜਣਾ ਸ਼ੁਰੂ ਕਰ ਦਿੰਦੇ ਹੋ ਅਤੇ ਹੌਲੀ-ਹੌਲੀ ਤੁਹਾਡੀ ਪੂਰੀ ਸ਼ਖਸ਼ੀਅਤ ਇਸ ਝੂਠ ਦਾ ਸਿ਼ਕਾਰ ਹੋ ਜਾਂਦੀ ਹੈ।ਸੋਸ਼ਲ ਮੀਡੀਆ ਦੀ ਜਿਆਦਾ ਵਰਤੋਂ ਕਰਨ ਨਾਲ ਤੁਸੀ ਡਿਪਰੈਸ਼ਨ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦਾ ਸਿ਼ਕਾਰ ਵੀ ਹੋ ਸਕਦੇ ਹੋ।ਹਾਰਵਰਡ ਮੈਡੀਕਲ ਸਕੂਲ,ਅਮਰੀਕਾ ਦੀ ਇਕ ਨਵੀ ਖੋਜ਼ ਅਨੁਸਾਰ,ਸੋਸ਼ਲ ਮੀਡੀਆ ਦੀ ਲਤ ਨੂੰ ਛੱਡਣਾ ਓਨਾ ਮੁਸ਼ਕਲ ਨਹੀ ਹੈ ਜਿੰਨਾਂ ਕਿ ਤੁਸੀ ਸੋਚਦੇ ਹੋ।ਇਸ ਦੇ ਲਈ ਸੱਭ ਤੋਂ ਪਹਿਲਾਂ ਤਾਂ ਤੁਸੀ ਨੋਟੀਫਿਕੇਸ਼ਨ ਬਿਲਕੁਲ ਬੰਦ ਕਰ ਦਿਓ।ਆਪਣੀ ਰੁਚੀ ਦੇ ਅਨੁਸਾਰ ਕਿਸੇ ਵੀ ਆਪਣੇ ਜਰੂਰੀ ਕੰਮਾਂ ਵਿੱਚ ਸਮ੍ਹਾਂ ਬਤੀਤ ਕਰਨਾ ਸ਼ੁਰੂ ਕਰੋ।ਮੌਬਾਇਲ ਫੋਨ ਦੀ ਵਰਤੋਂ ਕਰਨ ਦਾ ਕੋਈ ਨਾ ਕੋਈ ਸਮ੍ਹਾਂ ਫਿਕਸ ਕਰੋ।ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਮੌਬਾਇਲ ਫੋਨ ਨੂੰ ਆਪਣੇ ਤੋਂ ਦੂਰ ਰੱਖੋ।ਅਸੀ ਤੁਹਾਡੇ ਤੇ ਸੋਸ਼ਲ ਮੀਡੀਆ ਦੇ ਵਿਰੋਧੀ ਨਹੀ ਹਾਂ।ਤੁਸੀ ਮੋਬਾਇਲ ਫੋਨ ਦੀ ਵਰਤੋਂ ਆਪਣੇ ਬਿਜ਼ਨਸ ਵਧਾਉਣ ਲਈ ਕਰੋ,ਕੁਝ ਗਿਆਨ ਹਾਸਲ ਕਰਨ ਲਈ ਕਰੋ,ਕੁਝ ਸਿਖਣ ਅਤੇ ਕੁਝ ਸਿਖਾਉਣ ਜਾਂ ਆਪਣੇ ਪਿਆਰਿਆਂ ਦੇ ਸੰਪਰਕ ਵਿੱਚ ਰਹਿਣ ਲਈ ਕਰ ਸਕਦੇ ਹੋ,ਪਰ ਜੇਕਰ ਤੁਸੀ ਚੈਟਿੰਗ, ਮੋਬਾਇਲ ਗੇਮਾਂ,ਵੈਬ ਸੀਰੀਜ਼ ਵਿੱਚ ਰੁਝੇ ਰਹੋਗੇ ਤਾਂ ਤੁਸੀ ਇਕੱਲੇਪਣ ਦਾ ਸਿ਼ਕਾਰ ਹੋ ਜਾਵੋਗੇ।ਇਸ ਬਨਾਉਟੀ ਸੰਸਾਰ ਵਿਚੋ ਬਾਹਰ ਨਿਕਲੋ ਅਤੇ ਅਸਲ ਸੰਸਾਰ ਵਿੱਚ ਪੈਰ ਧਰੋ।ਆਪਣੇ ਕਮਰਿਆਂ ਵਿਚੋਂ ਬਾਹਰ ਨਿਕਲੋ ਅਤੇ ਬਾਹਰ ਦੀਆਂ ਗਤੀਵਿਧੀਆਂ ਵੱਲ ਧਿਆਨ ਦਿਓ।ਲੋਕਾਂ ਨੂੰ ਮਿਲੋ,ਲੋਕਾਂ ਨਾਲ ਗੱਲਾਂ ਕਰੋਂ,ਲੋਕਾਂ ਨੂੰ ਆਪਣੇ ਸੱਚੇ ਮਿੱਤਰ ਬਣਾਓ,ਕੁਝ ਹੱਸੋ,ਬਹੁਤ ਸਾਰੀਆਂ ਗੱਲਾਂ ਕਰੋ ਪਰ ਆਹਮਣੇ-ਸਾਹਮਣੇ ਬੈਠਕੇ,ਕੁਦਰਤ ਦਾ ਸਹੀ ਮਜ਼ਾ ਲਓ ਪਰ ਅਸਲ ਵਿੱਚ ਸਕ੍ਰੀਨ ਤੇ ਨਹੀ।ਆਪਣੀ ਜਿੰਦਗੀ ਨੂੰ ਬਿਹਤਰ ਬਣਾਓ।ਸੋਸ਼ਲ ਮੀਡੀਆਂ ਦੀ ਵਰਤੋਂ ਬੰਦ ਨਹੀ ਸੀਮਤ ਕਰੋ।ਵਰਚੂਅਲ ਤੋਂ ਪਰੇ ਅਸਲ-ਜੀਵਨ ਹੈ,ਜਿਸ ਵਿੱਚ ਸੱਭ ਕੁਝ ਹੈ।

ਅਮਰਜੀਤ ਚੰਦਰ 9417600014

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਲੀ ਸੁਹੱਪਣ ਮੁਸਕਰਾਹਟ ਹੈ
Next article‘ ਪਟਨੇ ‘ਚ ਚੰਨ’