ਪੰਜਾਬ ਪੁਲਿਸ ਵੱਲੋ ਵੀ ਪਹਿਲ ਕਦਮੀ ਹੜ ਪੀੜਤਾਂ ਲਈ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ

ਕਪੂਰਥਲਾ (ਕੌੜਾ) ਜਿਥੇ ਪੰਜਾਬ ਦੇ ਕਈ ਜਿਲ੍ਹਿਆ ਵਿਚ ਕਈ ਪਿੰਡ ਅਤੇ ਸ਼ਹਿਰ ਪਾਣੀ ਦੀ ਮਾਰ ਹੇਠ ਆਏ ਹੋਏ ਹਨ, ਅਤੇ ਕਈ ਲੋਕ ਆਪਣੇ ਘਰਾਂ ਦੀਆਂ  ਤੇ ਬੈਠੇ  ਹਨ ਅਤੇ ਘਰ ਵਿਚ ਰਾਸ਼ਨ ਅਤੇ ਹੋਰ ਵਸਤੂਆਂ ਖਤਮ ਹੋ ਚੁੱਕਿਆ ਹਨ ਅਤੇ ਹੜ ਪੀੜਤਾਂ ਲਈ ਪੰਜਾਬ ਦੇ ਕੋਨੇ ਕੋਨੇ ਤੋ ਅਤੇ ਦੇਸ਼ਾਂ ਵੇਦੇਸ਼ਾ ਵਿੱਚੋ ਪੰਜਾਬੀ ਹੜ ਪੀੜਤਾਂ ਲਈ ਰਾਸ਼ਨ ਅਤੇ ਹੋਰ ਲੋੜੀਂਦੇ ਵਸਤੂਆਂ  ਭੇਜ ਰਹੇ ਹਨ।ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂਢੀਗਾ ਦੀ ਪੁਲਿਸ ਵੱਲੋ ਵੀ ਇਕ ਪਹਿਲ ਕਦਮੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਐਸ ਐਚ ਓ ਖੁਸ਼ਪ੍ਰੀਤ ਨੇ ਦੱਸਿਆ ਕਿ ਜਿਥੇ ਪੰਜਾਬ ਭਰ ਵਿਚ ਸੰਗਤਾਂ ਹੜ੍ਹ ਪੀੜਤਾਂ ਲਈ ਰਾਸ਼ਨ ਲੇ ਕੇ ਆ ਰਹੇ ਹਨ।
ਉਥੇ ਅੱਜ ਥਾਣਾ ਫੱਤੂ ਢੀਂਗਾ ਦੀ ਪੰਜਾਬ ਪੁਲਿਸ ਵੱਲੋ ਵੀ ਇਕ ਪਹਿਲ ਕਦਮੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤ ਲੋਕਾਂ ਲਈ ਪੁਲਿਸ ਵੱਲੋ ਪਾਣੀ ਦੀਆਂ ਬੋਤਲਾਂ ਘਰ ਦਾ ਰਾਸ਼ਨ ਮੱਛਰ ਦਾਨੀਆਂ ਅਤੇ ਅਤੇ ਦੁੱਧ ਦੇ ਪੈਕਟ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਖੁਸਪ੍ਰੀਤ ਸਿੰਘ ਨੇ ਦੱਸਿਆ ਕਿ ਇਥੇ ਦੁੱਖ ਦੀ ਘੜੀ ਵਿਚ ਸਾਨੂੰ ਸਭ ਨੂੰ ਹੜ ਪੀੜਤਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਸਬ ਇੰਸਪੈਕਟਰ ਕੰਵਰਜਿੱਤ ਸਿੰਘ ਬੱਲ ਪ੍ਰਬਜੀਤ ਸਿੰਘ,ਮੁਨਸ਼ੀ ਗੁਰਪ੍ਰੀਤ ਸਿੰਘ, ਏ ਐਸ ਆਈ ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਵਿਗੜੇ ਲੋਕ ਕਦੋਂ ਤੱਕ ਤੁਹਾਡੇ ਮੂੰਹ ‘ਤੇ ਮੂਤਣਗੇ ?
Next articleਗੀਤਾਂ ਦੀ ਚੀਰਫਾੜ ਹਾਸ ਵਿਅੰਗ