ਕਵਿਤਾ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਦਿਸਦਾ ਨਹੀਂ ਕਿਤੇ ਕ੍ਰਿਸ਼ਨ ਮੁਰਾਰੀ
ਦਰਯੋਧਨ ਫਿਰਦੇ ਲੱਖਾ
ਚੀਰ ਹਰਨ ਸੜਕਾਂ ਤੇ ਕਰਦੇ
ਨਿੱਤ ਲੁੱਟ ਹੁੰਦੀਆਂ ਪੱਤਾ
ਸਤੀ ਕਦੋ ਤੱਕ ਸਤੀ ਹੋਉਗੀ
ਮੁਕਣੇ ਕੱਦ ਹੈਵਾਨ
ਕਿਹੜੇ ਮੂੰਹ ਨਾਲ ਆਖਦੇ ਆ ਜੀ
ਭਾਰਤ ਮੇਰਾ ਮਹਾਨ
ਕਿੰਨੇ ਹੋਣਗੇ ਵੈਸੀ ਬੰਦੇ
ਜਿਹੜੇ ਇਹ ਕਰਮ ਕਮਾਉਂਦੇ ਆ
ਨੰਗੀਆਂ ਕਰਕੇ ਔਰਤਾਂ ਨੂੰ ਜੋ
ਨੰਗਾਂ ਨਾਚ ਨਾਚੁਉਦੇ ਆ
ਕਰਨ ਤਰੱਕੀ ਦੁਨੀਆਂ ਦੇ ਵਿੱਚ
ਨਹੀਂ ਇਹਨਾਂ ਨੂੰ ਪ੍ਰਵਾਨ
ਕਿਹੜੇ ਮੂੰਹ ਨਾਲ ਆਖਦੇ ਆ ਜੀ
ਭਾਰਤ ਮੇਰਾ ਮਹਾਨ
ਕੋਈ ਤਾਂ ਇਨਸਾਫ਼ ਦੁਵਾਵੇ
ਭਰੀ ਸਭਾ ਵਿਚ ਲੋਚਦੀਆਂ
ਝੋਲ਼ੀ ਅੱਡ ਕੇ ਭੀਖ ਮੰਗਦੀਆਂ
ਹਰ ਥਾਂ ਅੱਜ ਦਰੋਪਤੀਆ
ਗੁਰਮੀਤ ਡੁਮਾਣੇ ਵਾਲਿਆਂ
ਭਰਿਆ ਕੈਰਾ ਨਾਲ ਜਹਾਨ
ਕਿਹੜੇ ਮੂੰਹ ਨਾਲ ਆਖਦੇ ਆ ਜੀ
ਭਾਰਤ ਮੇਰਾ ਮਹਾਨ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਕਟਰ ਬੌਰਨ ਅਤੇ ਦੂਸਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ਤੇ
Next articleਦਾਨ !