ਵੈਕਟਰ ਬੌਰਨ ਅਤੇ ਦੂਸਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ਤੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ ਵਿਖੇ ਜਾਣਕਾਰੀ ਕੈਂਪ ਦੌਰਾਨ ਸਿਹਤ ਕਰਮਚਾਰੀ, ਅਧਿਆਪਕ ਅਤੇ ਵਿਦਿਆਰਥੀ
ਮਾਨਸਾ, 22 ਜੁਲਾਈ ( ਚਾਨਣ ਦੀਪ ਸਿੰਘ ਔਲਖ ) ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਐਸ ਐਮ ਓ ਖਿਆਲਾ ਕਲਾਂ ਡਾਕਟਰ ਹਰਦੀਪ ਸ਼ਰਮਾਂ ਜੀ ਦੀ ਯੋਗ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਵੈਕਟਰ ਬੌਰਨ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ ਪਿੰਡ ਜੋਗਾ਼,ਅਕਲੀਆ  ਵਿੱਚ ਇਸੇ ਲੜੀ ਤਹਿਤ ਲੋਕਾਂ ਨੂੰ ਅਤੇ ਸਕੂਲੀ ਵਿਦਿਆਰਥੀਆਂ ਨੂੰ ਡੇਗੂੰ ਮਲੇਰੀਆ ਬੁਖ਼ਾਰ ਤੋਂ ਬਚਾਅ ਲਈ ਵੱਖ ਵੱਖ ਸਾਵਧਾਨੀਆਂ ਰੱਖਣ ਲਈ ਡਾ਼ ਨਿਸ਼ਾਤ ਸੋਹਲ ਵੱਲੋਂ ਜਾਣਕਾਰੀ  ਦਿੰਦੇ ਹੋਏ ਦੱਸਿਆ ਕਿ ਇਹ ਬੁਖ਼ਾਰ ਇੱਕ ਖਾਸ ਕਿਸਮ ਦੇ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਖੜੇ ਹੋਏ ਪਾਣੀ ਤੇ ਪੈਦਾ ਹੁੰਦਾ ਹੈ ਜੋ ਕਿ ਅਕਸਰ ਸਾਡੇ ਘਰਾਂ ਦੇ ਆਲੇ ਦੁਆਲੇ  ਅਤੇ ਘਰਾਂ ਦੇ ਵਿੱਚ ਫ਼ਰਿੱਜ ਕੂਲਰ  ਗਮਲੇ ਅਤੇ ਪਾਣੀ ਦੀਆਂ ਹੌਦੀਆਂ ਅਤੇ ਕੋਠਿਆਂ ਦੀਆਂ ਛੱਤਾਂ ਉੱਪਰ ਪਏ ਫਾਲਤੂ ਸਮਾਨ ਆਦਿ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਪੈਦਾ ਹੁੰਦਾ ਹੈ।
ਇਸ ਮੌਕੇ ਸ੍ਰੀ ਜਗਦੀਸ਼ ਸਿੰਘ ਸਿਹਤ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਹ ਮੱਛਰ ਮਨੁੱਖ ਨੂੰ ਕੱਟਦਾ ਹੈ।ਤਾਂ ਇਸ ਬੁਖ਼ਾਰ ਦੀਆਂ ਨਿਸ਼ਾਨੀਆਂ ਸਾਹਮਣੇ  ਆਉਂਦੀਆਂ ਹਨ ਜਿਸ ਵਿੱਚ ਤੇਜ ਬੁਖ਼ਾਰ ,ਤੇਜ ਸਿਰ ਦਰਦ,ਜੀਅ ਕੱਚਾ ਹੋਣਾ ਉਲਟੀਆਂ ਮੁੱਖ ਨਿਸ਼ਾਨੀਆਂ ਹਨ। ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ  ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ  ਕਰਵਾ ਕੇ ਬਣਦਾ ਇਲਾਜ ਕਰਵਾਇਆ ਜਾਵੇ ਇਸ ਤੋਂ ਇਲਾਵਾ ਆਪਣੇ ਆਲੇ  ਦੁਆਲੇ ਦੀ ਸਫਾਈ ਦੇ ਨਾਲ ਨਾਲ ਪਾਣੀ ਦੀ ਖੜੋਤ ਨੂੰ ਖਤਮ ਕੀਤਾ ਜਾਵੇ ਤਾਂ ਕਿ ਮੱਛਰ ਦੀ ਪੈਦਾਈਸ਼ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਪਿੰਡ ਵਿੱਚ ਖੜੇ ਹੋਏ ਪਾਣੀ ਵਿੱਚ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਕਾਲੇ ਤੇਲ ਜਾਂ ਮਿੱਟੀ ਦਾ ਤੇਲ ਪਾ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਪੈਦਾਇਸ਼ ਨਾ ਹੋਵੇ ਨਗਰ ਪੰਚਾਇਤ ਜੋਗਾ ਵੱਲੋਂ ਵੀ ਹਰ ਰੋਜ ਸਡਿਊਲ ਅਨੁਸਾਰ ਫੌਗਿੰਗ ਵੀ ਕੀਤੀ ਜਾ ਰਹੀ ਹੈ। ਸੀ ਐਚ ਓ ਕਿਰਨਦੀਪ ਕੋਰ ਇਸ ਮੌਕੇ ਬੋਲਦਿਆਂ ਦੂਸ਼ਿਤ ਪਾਣੀ  ਤੋਂ ਹੋਣ ਵਾਲੀਆਂ ਬਿਮਾਰੀਆਂ ਹੈਜਾ ਦਸਤ ਉਲਟੀਆਂ ਪੀਲੀਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਇਹਨਾਂ ਬਿਮਾਰੀਆਂ  ਤੋਂ ਬਚਣ ਲਈ ਵੀ ਦੱਸਿਆ ਗਿਆ। ਇਸ ਮੌਕੇ ਸ੍ਰੀ ਰੁਪਿੰਦਰ ਸਿੰਘ ਭੋਲ਼ਾ ਸਿੰਘ ਸ੍ਵੀ ਬਰਜਿੰਦਰ ਸਿੰਘ ਐਮ ਐਲ ਟੀ  ਸੁਦਾਗਰ ਸਿੰਘ,ਹਰਪਾਲ ਕੌਸ਼ਲ ਫਾਰਮੇਸੀ ਅਫਸਰ,  ਰਾਜਵੀਰ ਕੌਰ ਐਲ ਐਚ ਵੀ,  ਕਰਮਜੀਤ ਕੌਰ,ਅਮਨਦੀਪ ਕੌਰ  ਸਿਹਤ ਕਰਮਚਾਰੀ , ਪ੍ਰਿੰਸੀਪਲ ਪਰਮਿੰਦਰ ਸਿੰਘ਼, ਸ੍ਰੀ ਵਿਕਾਸ ਸ਼ਰਮਾ, ਲੱਖਾ ਸਿੰਘ, ਸ਼ਰਨਜੀਤ ਕੌਰ ਆਦਿ ਸਮੂਹ ਸਟਾਫ ਤੋਂ ਇਲਾਵਾ  ਬੱਗਾ ਖਾਨ ਅਤੇ ਹਰਮੇਲ ਸਿੰਘ ਬਰੀਡਿੰਗ ਚੈਕਰ ਹਾਜ਼ਰ ਸਨ।
ਚਾਨਣ ਦੀਪ ਸਿੰਘ ਔਲਖ,
ਸੰਪਰਕ 9876888177

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੜ੍ਹੀ ਪੱਤੇ ਦਾ ਬੂਟਾ (ਹਾਸ ਵਿਅੰਗ)
Next articleਕਵਿਤਾ