(ਸਮਾਜ ਵੀਕਲੀ)
ਉਹ ਬਚਪਨ ਬੜਾਂ ਪਿਆਰਾ ਸੀ,
ਨਾ ਜਿੰਮੇਵਾਰੀਆਂ ਦਾ ਬੋਝਾ ਭਾਰਾ ਸੀਂ।
ਭਰ ਭਰ ਕੇ ਗੱਫ਼ੇ ਖਾਂਦੇ ਸੀ,
ਹਰ ਪਾਸੇ ਆਪਣੇਪਣ ਦਾ ਖਲਾਰਾ ਸੀ।
ਉਹ ਬਚਪਨ ਬੜਾਂ ਪਿਆਰਾ ਸੀ।
ਦਾਦਾ-ਦਾਦੀ ਖੂਬ ਕਹਾਣੀਆਂ ਸੁਣਾਉਂਦੇ ਸੀ,
ਬੱਚੇ ਸੁਣ ਹਕੀਕਤ ਦੇ ਮਹਿਲ ਬਣਾਉਂਦੇ ਸੀ।
ਨਾ ਇੱਜ਼ਤਾਂ ਦਾ ਖਿਲਵਾੜ੍ਹਾ ਸੀ,
ਉਹ ਬਚਪਨ ……..
ਅੱਠੇ ਪਹਿਰ ਲੱਗਿਆ ਰਹਿੰਦਾ ਮੇਲਾ ਸੀ,
ਗਲੀਆਂ ਦੇ ਵਿੱਚ ਖੂਬ ਖੇਡਾਂ ਖੇਲਾ ਸੀ।
ਨਾ ਜਿੱਤ ਹਾਰ ਦਾ ਨਾਹਰਾ ਸੀ,
ਉਹ ਬਚਪਨ ………
ਜਿੱਥੇ ਨੀਂਦ ਆਈ ਸੌਂ ਜਾਂਦੇ ਸੀ,
ਬੱਚੇ ਰੱਬ ਦਾ ਰੂਪ ਕਹਾਉਂਦੇ ਸੀ।
ਨਾ ਟੀ.ਵੀ ਮੋਬਾਈਲ ਦਾ ਪਾਸਾਰਾ ਸੀ,
ਉਹ ਬਚਪਨ …..
ਇਕ ਘਰੋਂ ਦੂਜੇ ਘਰ ਜਾਣਾ,
ਚਾਚੇ ਤਾਏ ਚਾ ਚੜ੍ਹ ਜਾਣਾ।
ਨਾ ਦੇਖ ਕੇ ਕਰਦੇ ਕਿਨਾਰਾ ਸੀ,
ਉਹ ਬਚਪਨ ………
ਹੁਣ ਘਰ ਵਿੱਚ ਹੀ ਹੁੰਦੀ ਮੁਕਾਬਲੇਬਾਜ਼ੀ ਏ,
ਹਊਮੈਂ ਸਭ ਦੇ ਦਿਲਾਂ ਤੇ ਭਾਰੀ ਏ।
” ਪ੍ਰੀਤ ” ਜਦ ਅਪਣਿਆਂ ਦਾ ਹੀ ਸਹਾਰਾ ਸੀ,
ਉਹ ਬਚਪਨ ਬੜਾਂ ਪਿਆਰਾ ਸੀ।
ਪ੍ਰੀਤ ਪਿ੍ਤਪਾਲ
ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly