(ਸਮਾਜ ਵੀਕਲੀ)
ਗੁਣਕਾਰੀ ਹੈ,ਸਮਝ,ਕਾਹਲ਼ੇ ਪੈਣ ਦੀ ਨਹੀਂ ਲੋੜ
ਆਪਾਂ ਸੰਸਕਾਰੀ, ਨਹੀਂ ਹੌਂਸਲੇ ਦੀ ਥੋੜ
ਠੰਡਾ ਰੱਖ ਕੇ ਦਿਮਾਗ ਪੈਣਾ ਪੜ੍ਹਨਾ
ਕਿੱਦਾਂ ਸਹਿ ਸਹਿ ਦਰਦ ਲਿਖੇ
ਉਹਨਾਂ ਦਰਦਾਂ ਦੇ ਨਾਲ਼ ਪੈਂਣਾ ਖੜ੍ਹਨਾ।
ਆਪਣੇ ਸਮਝ ਉਹਨਾਂ,ਵੱਲ ਜਦ ਤੱਕੇਂਗਾ
ਕਿੰਞ ਸਹੇ ਹੋਣੇ, ਸਾਹਵੇਂ ਆਪਣਿਆਂ ਰੱਖੇਂਗਾ
ਨਾਪ ਤੋਲ ਕੇ ਹਿਸਾਬ ਜ਼ਰਾ ਕਰਨਾ
ਤੱਕੜੀ ਤੇ ਨਾਲ਼ ਤੁਲ ਕੇ
ਉਹਨਾਂ ਦਰਦਾਂ ਦੇ ਨਾਲ਼ ਪੈਣਾ ਤੁਲਨਾ।
ਦੂਜਿਆਂ ਦੇ ਤੱਕ, ਕਰ ਸਬਰ, ਕਹਿ ਦੇਈਦਾ
ਆਪਣੇ ਤੇ ਪੈਜੇ, ਫਿਰ ਕਿਵੇਂ ਦੁੱਖ ਸਈਦਾ
ਪਲ ਪਲ ਪੈਰ,ਕੰਢਿਆਂ ਤੇ ਧਰਨਾ
ਕਿੱਦਾਂ ਸੂਲ਼ਾਂ ਦਰਦ ਦਿੱਤੇ
ਸੋਚ ਕੰਢਿਆਂ ਚੋਭ, ਪੈਣਾ ਪੜ੍ਹਨਾ।
ਕਾਨੇ ਸੀਗਾ ਤੱਕਿਆ,ਕਲਮ ਬਣ ਗਿਆ ਝੱਟ
ਸਿਆਹੀ ਸੁਣ ਰੋਈ, ਕਾਨੇ ਦੱਸੇ ਜਦ ਉਸ ਫੱਟ
ਕਾਗਜ਼ ਛਾਤੀ ਅੱਗੇ ਕਰਤੀ ਕਿ ਡਰ ਨਾ
ਲਿਖ ਲਿਖ ਦੱਸ ਸਭ ਨੂੰ
ਵਿਛੋੜਾ ਕਿੰਨਾ ਔਖਾ ਸੱਜਣਾ ਦਾ ਜਰਨਾ।
ਤਿਲ ਤਿਲ ਜੀਵਣਾ, ਤੇ ਤਿਲ ਤਿਲ ਮਰਨਾ
ਖ਼ਤਾ ਵੀ ਨਾ ਹੋਣੀ, ਤੇ ਸਬਰ ਪੈਣਾ ਕਰਨਾ
ਤੋੜ ਚੂੜੀਆਂ, ਤੇ ਹਾਸੇ ਬੰਦ ਕਰਨਾ
ਚਾਨ-ਚੱਕ ਕਿੱਦਾਂ ਰੋਕ ਕੇ
ਕਿੰਞ ਸਿੱਖੇ ਵਾਂਗ ਮੋਤੀਆਂ ਦੇ ਜੜ੍ਹਨਾ।
ਹੋਰਾਂ ਕਹਿ ਦੇਈਦਾ, ਕਿ ਮੰਨੋ ਉਹਦੇ ਭਾਣੇ ਨੂੰ
ਪਈ ਸਹਿਣੀ ਔਖੀ,ਲੱਗੇ ਆਪਣੀ ਜ਼ਮਾਨੇ ਨੂੰ
ਔਖੇ ਸਮੇਂ ਨਾ ਕਿਸੇ ਨੇ ਨਾਲ਼ ਖੜ੍ਹਨਾ
ਲੂਈਂ ਕੰਢੇ ਬਾਹਵਾਂ ਉੱਠਣੇ
ਕਿੱਦਾਂ ਸਿੱਖਗੀ ਸਰਬ, ਸੀ ਨਾ ਕਰਨਾ।
ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly