ਕਵਿਤਾ

(ਸਮਾਜ ਵੀਕਲੀ)

ਅਪਣੇ ਦਿਲ ਦੀ ਗੱਲ ਤੂੰ ਦੱਸ ਦੇ।
ਮੇਰੀ ਤੜਪ ਦਾ ਹੱਲ ਤੂੰ ਦੱਸ ਦੇ ।

ਤੇਰੀ ਦੂਰੀ ਮਨਜੂਰ ਨਹੀਂ,
ਕਦ ਮਿਲਣਾ ਉਹ ਪਲ ਤੂੰ ਦੱਸ ਦੇ ।

ਕੀ ਜੁਦਾ ਹੋ ਕੇ ਜੀਅ ਸਕਦਾ ਏ,
ਸੋਚ ਕੇ ਅੱਜ ਨਹੀ ਕੱਲ ਤੂੰ ਦੱਸ ਦੇ ।

ਯਾਦ ਮੇਰੀ ਵਿਚ ਕਿੱਦਾ ਲੱਗਦਾ ,
ਸੱਚੋ ਸੱਚੀੇ ਚੱਲ ਤੂੰ ਦੱਸ ਦੇ ।

ਮਨ ਦਾ ਭੇਦ ਲੁਕਾ ਕੇ ਰੱਖਣਾ ,
ਸਿੱਖਿਆ ਕਿੱਥੋ ਵਲ ਤੂੰ ਦੱਸ ਦੇ ।

ਇਸ ਜਨਮ ਜੁ ਮਿਲਗੇ ਹਾਂ ਆਪਾਂ,
ਹੈ ਕਿਸ ਜਨਮ ਦਾ ਫ਼ਲ ਤੂੰ ਦੱਸ ਦੇ ।

ਤੇਰੇ ‘ਚ ‘ਰਮਾ’ , ਰਮ ਬੈਠੀ ਹੈ,
ਕੀ ਸੋਚਦਾ ਅਜ ਕੱਲ ਤੂੰ ਦੱਸ ਦੇ।

ਰਮਾ ਰਮੇਸ਼ਵਰੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJ’khand illegal mining case: Pankaj Mishra admitted to Kanke mental asylum
Next articleਕਵਿਤਾ