ਕਵਿਤਾ

ਨੀਲੂ ਜਰਮਨੀ

(ਸਮਾਜ ਵੀਕਲੀ)

ਤੇਰੇ ਪੈਰੀਂ ਇਸ਼ਕ ਦਾ ਸੰਗਲ਼ ਮੇਰੇ ਹੱਥ ਆਜ਼ਾਦੀ
ਤੂੰ ਕਾਫ਼ਰ ਮਹਿਬੂਬ ਦੀ ਮੰਨੇਂ ਮੈਂ ਮੋਮਨ ਫ਼ਰਿਆਦੀ

ਤੇਰੇ ਪੱਲੇ ਇਸ਼ਕ ਮਜਾਜੀ ਮੇਰੇ ਇਸ਼ਕ ਹਕੀਕੀ
ਤੂੰ ਪੀਵੇਂ ਮੈਖ਼ਾਨੇ ਚੋਂ ਮੈਨੂੰ ਚੜ੍ਹਦੀ ਬਿਨ ਪੀਤੀ

ਤੇਰੇ ਹੱਥ ਸੋਨੇ ਦਾ ਛੱਲਾ ਜੋ ਸੱਜਣ ਨੇ ਦਿੱਤਾ
ਮੈਂ ਚੱਕ ਉਸਦੇ ਪੈਰ ਦੀ ਮਿੱਟੀ ਮੱਥੇ ਟਿੱਕਾ ਕੀਤਾ

ਤੇਰੇ ਪੱਲੇ ਸ਼ਾਨੋ-ਸ਼ੌਕਤ ਨੈਣਾਂ ਵਿੱਚ ਅਮੀਰੀ
ਮੇਰੇ ਪੱਲੇ ਉਸ ਦੀ ਰਹਿਮਤ ਨੈਣਾਂ ਵਿੱਚ ਫ਼ਕੀਰੀ

ਤੂੰ ਕਾਸੇ ਵਿੱਚ ਖਾਵੇਂ ਚੂਰੀ ਮਣ ਮਣ ਸ਼ੱਕਰ ਪਾ ਕੇ
ਮੈਨੂੰ ਮਿਲਦਾ ਲੂਣਾ ਟੁਕਰ ਖਾਵਾਂ ਸ਼ੁਕਰ ਮਨਾਂ ਕੇ

ਤਨ ਤੇਰੇ ‘ਤੇ ਚਿੱਟਾ ਰੇਸ਼ਮ ਮਨ ਵਿੱਚ ਕੂੜ ਹਨੇਰਾ
ਮੇਰੇ ਕੱਪੜੇ ਮੈਲ਼ ਕੁਚੈਲ਼ੇ ਮਨ ਵਿੱਚ ਮਗਰ ਸਵੇਰਾ

ਤੂੰ ਆਖੇਂ ਮਸਜਿਦ ਹੈ ਮੇਰੀ ਮੇਰਾ ਮੁੱਲਾ ,ਕਾਜ਼ੀ
ਰੱਖ ਲੈ ,ਮੈਂ ਤਾਂ ਮਨ ਦੀ ਸੁੰਨ ਚੋਂ ਕਰ ਲੈਣਾ ਰੱਬ ਰਾਜ਼ੀ

ਨੀਲੂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜਬੂਰੀ
Next articleਕਵਿਤਾ