ਕਵਿਤਾ

ਗਗਨਦੀਪ ਕੌਰ ਸਿਵੀਆ

(ਸਮਾਜ ਵੀਕਲੀ)

ਕਿਉਂ ਚਿੱਤ ਨੂੰ ਥਾਵੇਂ ਨਾ ਰੱਖੇਂ,
ਸਾਰਾ ਦਿਨ ਪਾਪਾਂ ਨੂੰ ਚੱਕੇਂ,
ਝੂਠ ਛਲਾਵਾ ਅੰਦਰੋਂ ਅੰਦਰੀ,
ਕਿਉਂ ਬਣ ਰਿਹਾ ਤੂੰ ਠੱਗ ਮਨਾਂ,
ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,
ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,
ਹੁਣ ਵੀ ਏ ਵੇਲਾ….।

ਊਚ-ਨੀਚ ਦਾ ਫ਼ਰਕ ਮਿਟਾ ਕੇ,
ਸਭ ਨੂੰ ਗਲ ਨਾਲ ਲਾਇਆ,
ਮੋਹ ਮਾਇਆ ਦਾ ਆਉਣ ਨਾ ਦਿੱਤਾ,
ਹੱਥੀਂ ਕਿਰਤ ਹੀ ਸਭ ਕਮਾਇਆ,
ਸਿਰ ਝੁਕਾ ਕੇ ਮੰਗ ਲੈ ਮਾਫੀ,
ਮੈਂ ਮੈਂ ਦੀ ਰਟ ਨੂੰ ਛੱਡ ਮਨਾਂ,
ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,
ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,
ਹੁਣ ਵੀ ਏ ਵੇਲਾ….।

ਨਾ ਤੇਰੇ ਏ ਮਹਿਲ ਮੁਨਾਰੇ,
ਨਾ ਟੋਹਰ ਸ਼ੌਕੀਨੀ ਜੱਚਣੀ,
ਹੱਥ ਵੀ ਦੋਵੇਂ ਖਾਲੀ ਰਹਿਣੇ,
ਜਦ ਮੌਤ ਦੀ ਵਾਜ਼ ਹੈ ਵੱਜਣੀ,
ਨਾ ਏ ਸਿੱਕੇ ਨਾਲ ਨੇ ਜਾਣੇ,
ਮਿੱਟੀ ਬਣੂੰ ਏ ਹੱਢ ਮਨਾਂ,
ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,
ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,
ਹੁਣ ਵੀ ਏ ਵੇਲਾ….।

ਭੁੱਲਿਆ ਭੜਕਿਆ ਆ ਜਾਵੀਂ ਤੂੰ,
ਏ ਦਰ ਸਭਨਾਂ ਲਈ ਖੁੱਲ੍ਹੇ,
ਸਿਵੀਆ ਨਾ ਏ ਰੋਕ ਟੋਕ ਕੋਈ,
ਏਥੇ ਸਭ ਚਿੰਤਾ ਆ ਕੇ ਭੁੱਲੇ,
ਮਨ ਮੁਰਾਦਾਂ ਪੂਰੀਆਂ ਹੁੰਦੀਆਂ,
ਇੱਕ ਵਾਰੀ ਆ ਕੇ ਝੋਲੀ ਅੱਡ ਮਨਾਂ,
ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,
ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,
ਹੁਣ ਵੀ ਏ ਵੇਲਾ….।

ਗਗਨਦੀਪ ਕੌਰ ਸਿਵੀਆ
ਪਿੰਡ ਨੰਦਗੜ੍ਹ
ਤਹਿ ਤੇ ਜ਼ਿਲ੍ਹਾ- ਸ਼੍ਰੀ ਮੁਕਤਸਰ ਸਾਹਿਬ
ਮੋਬਾ.ਨੰ. – 81468-22522

 

Previous articleਰਿਸ਼ਤੇ
Next articleਗ਼ਜ਼ਲ