ਕਵਿਤਾ

(ਸਮਾਜ ਵੀਕਲੀ)

ਇਹਨਾਂ ਰੰਗਾਂ ਦੇ ਰੰਗ ਤਮਾਸ਼ੇ
ਰੰਗ ਬਰੰਗੇ ਕਿਨੇਂ ਸੋਹਣੇ ਜਾਪਦੇ
ਇਵੇਂ ਹੀ ਰੰਗ ਬਦਲਦੇ ਲੋਕ
ਦੂਰੋਂ ਹੀ ਸੋਹਣੇ ਜਾਪਦੇ
ਕਈ ਵਾਰ ਇਕਾਂਤ ਚ ਇਕਲੀ ਸੋਚਾਂ
ਇਹਨਾਂ ਰੰਗਾਂ ਦੀ ਤਰ੍ਹਾਂ
ਲੋਕ ਵੀ ਐਨੇ ਸਭਾਵਾਂ ਦੇ ਜਾਪਦੇ
ਰੰਗਾਂ ਵਰਗੇ ਲੋਕ ਇਕ ਦੂਜੇ ਚ
ਘੁਲ-ਮਿਲ ਗੲੇ ਜਾਪਦੇ
ਕਦੀ ਭਾਈਚਾਰਕ ਸਨ ਜਾਪਦੇ
ਹੁਣ ਤਾਂ ਸੱਚ ਦੇ ਉਲਟ ਖੜਦੇ ਜਾਪਦੇ
ਰਲਿਆਂ ਨਾ ਉਹੀ
ਜਿਸਦਾ ਵਜੂਦ ਆਪਣਾ ਹੁੰਦਾ
ਕਈਆਂ ਨੂੰ ਇਕੱਲਾ ਜਾਪਦਾ
ਕਹਿੰਦੇ ਇਸਨੂੰ ਮਿਲਣਾ ਨਹੀਂ ਆਉਂਦਾ ਜਾਪਦਾ
ਇਧਰੋਂ ਉਧਰੋਂ ਰਲ ਮਿਲ ਕੇ
ਹਰ ਰੰਗ ਉਸਤੇ ਹੱਸ ਰਹੇ ਜਾਪਦਾ
ਰੰਗ ਬਦਲਣ ਵਾਲੇ,ਇਹ ਨਹੀ‌ ਜਾਣਦੇ
ਰੰਗ ਬਦਲਣਾ, ਐਵੇਂ ਰਲ ਮਿਲ ਜਾਣਾ
ਰੂਪ ਬਦਲਣਾ,ਉਸਦਾ ਕਿਰਦਾਰ ਨਹੀਂ
ਪੱਕੇ ਰੰਗ ਚ ਰੰਗਿਆ ਜੋਂ
ਮੌਸਮੀ ਰੰਗਾਂ ਚ ਰਚੇਗਾ, ਨਹੀਂ ਜਾਪਦਾ
ਉਸਦਾ ਖੁਦ ਦੇ ਦਮਤੇ ਪਰਪੱਕ ਰਹਿਣਾ
ਗੁਲਿਸਤਾਂ ਏ ਬਹਾਰਾਂ ਚ
ਰੰਗਾਂ ਦੀ ਸੁੰਦਰਤਾ ਵਧਾਉਂਦਾ ਜਾਪਦਾ

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਾਲੀ ਹੱਥ
Next articleਤਜ਼ਰਬਾ ਜ਼ਿੰਦਗੀ ਦਾ