ਕਵਿਤਾ

(ਸਮਾਜ ਵੀਕਲੀ)

ਸਾਂ ਸਾਂ ਕਰਦੇ ਖੂੰਜੇ ਖ਼ਰਲੇ
ਕੇਹਾ ਰੌਲਾ ਪਾਇਆ ਏ,
ਚੁੱਪ ਦਾ ਪਹਿਰਾ ਰਾਤ ਡਰਾਉਣੀ
ਘਣਾ ਹਨੇਰਾ ਛਾਇਆ ਏ !!

ਸੁਰਖ ਨੈਣ ਹੋਏ ਪੈ ਪੈ ਰੜਕਾਂ
ਨੀਂਦਰ ਧੱਕਾ ਲਾਇਆ ਏ ,
ਟਿੱਕ ਟਿੱਕ ਕਰਦੀ ਘੜੀ ਦੀ ਸੂਈ
ਦਿਲ ਮੇਰਾ ਧੜਕਾਇਆ ਏ !!

ਮੁੜ ਨਹੀਂ ਆਓਂਦੇ ਜੋ ਤੁਰ ਜਾਂਦੇ
ਵਕ਼ਤ ਦਾ ਖੇਲ ਰਚਾਇਆ ਏ ,
ਤੁਰਨਾ ਪੈਂਦਾ ਨਾਲ ਸਮੇਂ ਦੇ
ਕੌਣ ਕਿਸੇ ਦਾ ਸਾਇਆ ਏ ?

ਵਿੱਛੜ ਗਿਆ ਨੂੰ ਚੇਤੇ ਕਰਕੇ
ਚਿੱਤ ਕਿੰਨਾ ਘਬਰਾਇਆ ਏ ,
ਤੱਕ ਤਸਵੀਰਾਂ ਕੰਧ ਵਾਲੀਆਂ
ਯਾਦਾਂ ਘੇਰਾ ਪਾਇਆ ਏ !!

ਮਰ ਨਹੀਂ ਹੁੰਦਾ ਨਾਲੇ ਮਰੇ ਦੇ
ਅਸਾਂ ਜ਼ੋਰ ਬਥੇਰਾ ਲਾਇਆ ਏ !!
ਜਿਓਣਾ ਪੈਂਦਾ ਸੱਭ ਕੁੱਝ ਭੁੱਲ ਕੇ
ਇਥੇ ਕਿਸੇ ਨਾ ਡੇਰਾ ਲਾਇਆ ਏ ??

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKey meeting on Gujarat polls being held at PM’s residence
Next articleਕੁਝ ਗੱਲਾਂ