ਸ. ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਕੈਂਡਲ ਮਾਰਚ ਕੱਢਿਆ

ਵੰਡੇ ਗਏ ਇਨਕਲਾਬੀ ਪਰਚੇ ਤੇ ਲੱਡੂ

ਬਨੂੰੜ (ਸਮਾਜ ਵੀਕਲੀ)(ਰਮੇਸ਼ਵਰ ਸਿੰਘ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਅਗਾਂਹਵਧੂ ਸ਼ਖਸੀਅਤਾਂ ਤੇ ਸੰਸਥਾਵਾਂ ਵਿੱਚ ਵੱਖਰਾ ਹੀ ਜਲੋਅ ਵੇਖਣ ਨੂੰ ਮਿਲਦਾ ਹੈ। ਇਸੇ ਲੜੀ ਤਹਿਤ ਬੀਤੀ ਰਾਤ ਪਿੰਡ ਘੜਾਮਾਂ ਕਲਾਂ/ਖੁਰਦ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਯੂਥ ਕਲੱਬ (ਰਜਿ:) ਅਤੇ ਬਾਬਾ ਲਛਮਣ ਸਿੰਘ ਕੈਨੇਡੀਅਨ ਕਲੱਬ ਦੇ ਬੈਨਰਾਂ ਹੇਠ ਕੈਂਡਲ ਮਾਰਚ ਕੱਢਿਆ ਗਿਆ। ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕਾਕਾ ਤੇ ਚੇਅਰਮੈਨ ਨਿਸ਼ਾਨ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਦੋਵੇਂ ਪਿੰਡਾਂ ਵਿੱਚ ਮਾਰਚ ਕੀਤਾ।

ਇਸ ਮੌਕੇ ਸੁਖਬੀਰ ਚੰਦ ਡਰੱਗ ਇੰਸਪੈਕਟਰ ਮੋਹਾਲੀ ਨੇ ਆਪਣੇ ਜੋੜੇ ਪੁੱਤਰਾਂ ਜਾਨਵੀਰ ਤੇ ਸ਼ਾਨਵੀਰ ਦੀ ਖੁਸ਼ੀ ਵਿੱਚ ਲੱਡੂ ਵੰਡੇ। ਅੰਗਰੇਜ ਸਿੰਘ ਮੀਤ ਪ੍ਰਧਾਨ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਪੰਜਾਬ, ਹਰਬੰਸ ਸਿੰਘ ਸੰਧੂ ਸਮਾਜ ਸੇਵੀ ਤੇ ਗੁਰਮਨਜੋਤ ਸਿੰਘ ਸੰਧੂ ਨੇ ਰਣਬੀਰ ਕੌਰ ਬੱਲ ਯੂ.ਐੱਸ.ਏ. ਚੇਅਰਪਰਸਨ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵਿਸ਼ੇਸ਼ ਤੌਰ ‘ਤੇ ਭਿਜਵਾਏ ਗਏ ਪੈਂਫਲਿਟ ਵੰਡੇ। ਸਮਾਪਤੀ ਸਮੇਂ ਯੂਥ ਕਲੱਬ ਦੇ ਬਾਨੀ ਪ੍ਰਧਾਨ ਕਰਨੈਲ ਸਿੰਘ ਨੇ ਹਾਜ਼ਰੀਨਾਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਸ. ਭਗਤ ਸਿੰਘ ਜੀ ਬਾਰੇ ਉਪਲੱਬਧ ਸਾਹਿਤ ਵੱਧ ਤੋਂ ਵੱਧ ਪੜ੍ਹਨ ਤੇ ਪੜਾਉਣ ਦੇ ਨਾਲ ਨਾਲ ਉਨ੍ਹਾਂ ਦਿਆਂ ਵਿਚਾਰਾਂ ਨੂੰ ਨਿੱਜੀ ਜੀਵਨ ਵਿੱਚ ਜਰੂਰ ਲਾਗੂ ਕਰੋ।

ਇਸ ਮੌਕੇ ਰਣਜੀਤ ਸਿੰਘ ਸਾਬਕਾ ਸਰਪੰਚ, ਰਾਜਨ ਨਨਹੇੜਾ, ਦਵਿੰਦਰ ਸਿੰਘ, ਜੱਸੀ ਮਹਿਰਾ, ਸ਼ਨੀ ਕੁਮਾਰ, ਜਸਪਾਲ ਸਿੰਘ, ਮਨਦੀਪ ਸਿੰਘ, ਮੰਚ ਦੀ ਗ੍ਰਾਮ ਟੀਮ ਦੇ ਜਨਰਲ ਸਕੱਤਰ ਮਨਿੰਦਰ ਸਿੰਘ, ਖਜ਼ਾਨਚੀ ਮਨਦੀਪ ਸਿੰਘ, ਸੀਨੀ: ਮੀਤ ਪ੍ਰਧਾਨ ਨਰਮੈਲ ਸਿੰਘ, ਮੀਤ ਪ੍ਰਧਾਨ ਜੋਧਵੀਰ ਸਿੰਘ, ਕਾਰਜਕਾਰੀ ਮੈਂਬਰ ਜੈਪ੍ਰੀਤ ਸਿੰਘ ਮਨੀ ਤੇ ਗੁਰਕੀਰਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਖਮ
Next articleਰਬੜਾਂ