ਚੰਦਰਯਾਨ—3 ਦੀ ਲੈਡਿੰਗ ਨੇ ਪੂਰੇ ਵਿਦਿਆਰਥੀ ਵਰਗ ਨੂੰ ਪੁਲਾੜ ਪ੍ਰਤੀ ਉਤਸ਼ਾਹਿਤ ਕੀਤਾ – ਸਿੱਖਿਆ ਅਧਿਕਾਰੀ 

ਸਿੱਖਿਆ ਵਿਭਾਗ ਦੇ  ਅਧਿਕਾਰੀਆਂ ਨੇ ਇਤਿਹਾਸ ਸਿਰਜਣ ਲਈ ਭਾਰਤ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ
ਕਪੂਰਥਲਾ ,  (ਕੌੜਾ)- ਵੱਖ ਵੱਖ ਸਕੂਲਾਂ  ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ  ਚੰਦਰਯਾਨ—3 ਦੀ ਚੰਦਰਮਾਂ ਤੇ ਲੈਡਿੰਗ ਨੂੰ  ਭਾਰਤ ਦੀਆਂ ਪੁਲਾੜੀ ਖੋਜਾਂ ਵਿਚ ਹੋ ਰਹੀਆਂ ਸ਼ਨਾਦਾਰ ਪ੍ਰਾਪਤੀਆਂ ਨੂੰ ਨੇੜਿਓ ਦੇਖਣ ਦਾ ਮੌਕਾ ਦਿੱਤਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ , ਬਲਾਕ  ਸਿੱਖਿਆ ਅਧਿਕਾਰੀ ਕਮਲਜੀਤ ਨੇ ਚੰਦਰਯਾਨ—3 ਦੀ ਚੰਦਰਮਾਂ ਦੇ ਦੱਖਣੀ  ਧਰੁਵ ਤੇ ਸਫਲ  ਲੈਡਿੰਗ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਜਿਹਾ ਦੇਖ ਕੇ ਵਿਦਿਆਰਥੀ ਤੇ ਅਧਿਆਪਕ ਇਸ ਘਟਨਾ ਨਾਲ ਜੁੜੇ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਚੰਦਰਯਾਨ—3 ਦੀ ਲੈਂਡਿੰਗ ਇਕ ਯਾਦਗਰੀ ਮੌਕਾ ਸੀ। ਇਹਨਾਂ ਪਲਾਂ ਨੇ ਨਾ ਸਿਰਫ ਵਿਦਿਆਰਥੀਆਂ ਦੇ ਹੌਂਸਲੇ ਬੁਲੰਦ ਕੀਤੇ ਹਨ । ਸਗੋਂ ਉਹਨਾਂ ਦੇ ਮਨਾਂ ਵਿਚ ਪੁਲਾੜੀ ਖੋਜਾਂ ਪ੍ਰਤੀ ਜਾਨੂੰਨ ਵੀ ਪੈਦਾ ਕੀਤਾ ਹੈ। ਇਹ ਮਿਸ਼ਨ ਜਿੱਥੇ ਚੰਦਰਯਾਨ—3 ਦੀ  ਚੰਦਰਮਾਂ ਤੇ ਸੁਰੱਖਿਅਤ ਤੇ ਸਾਫ਼ਟ ਲੈਂਡਿੰਗ, ਰੋਵਰ ਸੰਚਾਲਨ ਦਾ ਪ੍ਰਦਰਸ਼ਨ ਕਰੇਗਾ। ਉੱਥੇ ਹੀ ਚੰਦਰਮਾਂ ਦੇ ਧਰਾਤਲ ਤੇ ਕਈ ਤਰ੍ਹਾਂ ਦੇ ਵਿਗਿਆਨਕ ਤਜਰਬੇ ਵੀ ਕਰੇਗਾ। ਚੰਦਰਯਾਨ—3 ਦੀ ਸਾਫ਼ਟ ਲੈਂਡਿੰਗ ਸਵੈ—ਨਿਰਧਾਰਿਤ ਚੰਦਰਮਾਂ ਦੇ ਸਾਈਟ ਤੇ  ਬਹੁਤ ਹੁਸ਼ਿਆਰੀ ਨਾਲ ਕੀਤੀ ਗਈ।  ਜੋ ਭਾਰਤ ਦੇ ਪੁਲਾੜੀ ਪ੍ਰੋਗਰਾਮ ਦੀਆਂ ਸਮਰੱਥਾਵਾਂ ਦਾ ਸ਼ਾਨਦਾਰ ਪ੍ਰਮਾਣ ਹੈ।
                     
ਇਸ ਦੇ ਨਾਲ਼ ਹੀ ਜ਼ਿਲ੍ਹਾ ਕੋਆਰਡੀਨੇਟਰ ਸੁਖਮਿੰਦਰ ਸਿੰਘ ਬਾਜਵਾ ਤੇ ਹਰਮਿੰਦਰ ਸਿੰਘ ਜੋਸਨ ਬੀ ਐੱਮ ਟੀ ਨੇ ਇਸ ਮੌਕੇ ਤੇ   ਕਿਹਾ ਕਿ ਚੰਦਰਯਾਨ—3 ਨੇ ਪੂਰੇ ਵਿਦਿਆਰਥੀ ਵਰਗ ਨੂੰ ਪੁਲਾੜ ਪ੍ਰਤੀ ਉਤਸ਼ਾਹਿਤ ਕੀਤਾ ਹੈ। ਵਿਗਿਆਨੀਆਂ ਦੀ ਇਸ ਪ੍ਰਾਪਤੀ ਤੇ ਅੱਜ ਪੂਰਾ ਦੇਸ਼ ਆਪਣੇ ਵਿਗਿਆਨ ਤੇ ਤਕਨਾਲੌਜੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ  ਕਿਹਾ ਕਿ ਇਸ ਪ੍ਰੋਗਰਾਮ ਨਾਲ ਵਿਗਿਆਨਕ ਖੋਜਾਂ ਅਤੇ ਨਵੀਨਤਾਂ ਨੂੰ ਵੀ ਬਲ ਮਿਲੇਗਾ। ਸਿੱਖਿਆ ਵਿਭਾਗ ਦੇ ਆਦੇਸ਼ਾਂ ਦੁਆਰਾ ਅੱਜ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਚੰਦਰਯਾਨ—3 ਦੀ ਸਾਫ਼ਟ ਲੈਂਡਿੰਗ ਸੰਬੰਧੀ ਪੋਸਟਰ ਮੇਕਿੰਗ ਮੁਕਾਬਲਿਆਂ ਤੋਂ ਇਲਾਵਾ ਕਈ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਵਰਕਿੰਗ ਮਾਡਲ ਬਣਾ ਕੇ ਇਹਨਾਂ ਇਤਿਹਾਸਕ ਪਲਾਂ ਨੂੰ ਯਾਦਗਾਰੀ ਬਣਾਇਆ ਗਿਆ। ਜਿਸ ਲਈ ਉਹ ਵਧਾਈ ਦੇ ਪਾਤਰ ਹਨ।

               
ਉਨ੍ਹਾਂ ਕਿਹਾ ਕਿ ਚੰਦਰਯਾਨ—3 ਦੀ ਚੰਦ੍ਰਮਾ ਦੇ ਦੱਖਣੀ ਧਰੁਵ ਤੇ ਸਫਲ ਲੈਡਿੰਗ  ਤੋਂ ਪਤਾ ਲਗਦਾ ਹੈ, ਕਿ ਅਸੀਂ ਇਕੁਜੱਟ ਹੋ ਕੇ ਕੁਝ ਵੀ ਕਰ ਸਕਦੇ ਹਾਂ ਅਤੇ  ਆਪਣੇ ਸੁਪਨਿਆ ਨੂੰ ਸਾਕਾਰ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਮਿਸ਼ਨ  ਚੰਦਰਯਾਨ—3 ਇਹ ਅਹਿਸਾਸ ਕਰਵਾਉਂਦਾ ਹੈ, ਕਿ ਸਾਡੀ ਦੁਨੀਆਂ ਤੋਂ ਅੱਗੋਂ ਬੇਅੰਤ ਸੰਭਾਵਨਾਵਾਂ ਹਨ, ਜੋ ਸਾਡੀ ਉਡੀਕ ਕਰ ਰਹੀਆਂ ਹਨ। ਇਸ ਦੌਰਾਨ ਸਮੂਹ ਅਧਿਕਾਰੀਆਂ ਨੇ ਦੁਨੀਆਂ ਦੇ ਸਾਰਿਆਂ ਦੇਸ਼ਾਂ ਵਿੱਚੋਂ ਭਾਰਤ ਦੁਆਰਾ ਚੰਦਰਮਾ ਤੇ ਇਸ ਇਤਿਹਾਸਕ ਸਫਲਤਾ ਦੁਆਰਾ ਇਤਿਹਾਸ ਸਿਰਜਣ ਲਈ ਭਾਰਤ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article  ਗੁਰੂ ਨਾਨਕ ਦੇਵ ਜੀ