ਕਵਿਤਾ

(ਪਵਨ 'ਹੋਸ਼ੀ')

(ਸਮਾਜ ਵੀਕਲੀ)

ਦਿਲ ਦੇ ਜਾਨੀ ਖੋ ਬੈਠੇ ਆ,
ਵੱਖੋ-ਵੱਖ ਅਸੀਂ ਹੋ ਬੈਠੇ ਆ,

ਲੱਗੀ ਵਾਲੇ ਕਦੇ ਸੋਂਦੇ ਨਈ
ਅਸੀਂ ਤਾਂ ਯਾਰਾ ਸੋਂ ਬੈਠੇ ਆ,

ਸੁਣਾ ਨੀ ਹੋਣਾ ਦੁੱਖੜਾ ਸਾਥੋਂ
ਗਮ ਹਿਜਰ ਦੇ ਢੋ ਬੈਠੇ ਆ,

ਅੱਖਾਂ ਚੋਂ ਮੁੱਕਗੇ ਹੰਝੂ ਯਾਰਾ
ਪਹਿਲਾਂ ਬਥੇਰਾ ਰੋ ਬੈਠੇ ਆ,

ਤੋਹਮਤਾਂ ਹੋਰ ਨਾ ਲਾ ‘ਹੋਸ਼ੀ’
ਅਸੀਂ ਮੈਲਾ ਪੱਲੂ ਧੋ ਬੈਠੇ ਆ,

(ਪਵਨ ‘ਹੋਸ਼ੀ’)
      ਸ਼ਿਵਮ ਕਲੋਨੀ ਸੰਗਰੂਰ
      ਮੋ:ਨੰ: 9988701887

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTripling of fines for those supporting illegal migrants in UK
Next articleCan Britain tackle its problem of illegal migrants?