(ਸਮਾਜ ਵੀਕਲੀ)
ਸਾਉਂਣ ਮਹੀਨਾ ਆਇਆ ਕੁੜੀਓ
ਸਭ ਦੇ ਮਨ ਨੂੰ ਭਾਇਆ ਕੁੜੀਓ
ਬਾਗ਼ਾਂ ਦੇ ਵਿੱਚ ਕੋਇਲਾਂ ਕੂਕਣ
ਕਾਂਵਾਂ ਸ਼ੋਰ ਮਚਾਇਆ ਕੁੜੀਓ
ਵੀਰ ਸੰਧਾਰਾ ਲੈ ਕੇ ਆਇਆ
ਮੈਂ ਧਰਤੀ ਤੇ ਪੈਰ ਨਾ ਲਾਇਆ
ਸੱਸ ਮੇਰੀ ਨੇ ਮੂੰਹ ਬਣਾਇਆ
ਸ਼ੱਕਰ ਘਿਉ ਰਲਾਇਆ ਕੁੜੀਓ
ਸਾਉਣ ਮਹੀਨਾ ਆਇਆ ਕੁੜੀਓ
ਸਭ ਦੇ ਮਨ ਨੂੰ ਭਾਇਆ ਕੁੜੀਓ।
ਸਹੁਰਿਓ ਕੁੜੀਆਂ ਪੇਕੇ ਆਈਆਂ
ਪਿੱਪਲਾਂ ਉੱਤੇ ਪੀਘਾਂ ਪਾਈਆਂ
ਵਰ੍ਹੇ ਦਿਨਾਂ ਦੇ ਪਿੱਛੋਂ ਮਿਲੀਆਂ
ਰਲ ਮਿਲ ਗਿੱਧਾ ਪਾਇਆ ਕੁੜੀਓ
ਸਾਉਣ ਮਹੀਨਾ ਆਇਆ ਕੁੜੀਓ
ਸਭ ਦੇ ਮਨ ਨੂੰ ਭਾਇਆ ਕੁੜੀਓ।
ਘਰ ਘਰ ਖੀਰਾਂ ਪੂੜੇ ਪੱਕਣ
ਬੱਚੇ ਬੁੱਢੇ ਚਾਅ ਨਾਲ ਛਕਣ
ਮਹਿਕਾਂ ਵੰਡਦਾ ਚਾਰ ਚੁਫੇਰਾ
ਮੋਰਾਂ ਰੁਣ ਝੁਣ ਲਾਇਆ ਕੁੜੀਓ
ਸਾਉਣ ਮਹੀਨਾ ਆਇਆ ਕੁੜੀਓ
ਸਭ ਦੇ ਮਨ ਨੂੰ ਭਾਇਆ ਕੁੜੀਓ।
ਕੁੱਖਾਂ ਵਿੱਚ ਨਾ ਮਾਰੋ ਧੀਆਂ
ਧੀਆਂ ਨਾਲ ਹੀ ਰਹਿਣੀਆਂ ਤੀਆਂ
ਬਾਬਲ ਦੇ ਵਿਹੜੇ ਦੀ ਰੌਣਕ
ਨਿਰਮਲ ਹੋਕਾ ਲਾਇਆ ਕੁੜੀਓ
ਸਾਉਣ ਮਹੀਨਾ ਆਇਆ ਕੁੜੀਓ
ਸਭ ਦੇ ਮਨ ਨੂੰ ਭਾਇਆ ਕੁੜੀਓ।
ਨਿਰਮਲਾ ਗਰਗ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly