ਸੈਂਟਰ ਪੱਧਰੀ ਖੇਡਾਂ ਵਿੱਚ ਖਿਡਾਰੀਆਂ ਨੇ ਦਿਖਾਏ ਜੌਹਰ

ਕੋਟਫੱਤਾ –ਸੈਂਟਰ ਕਟਾਰ ਸਿੰਘ ਵਾਲਾ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੂਸ ਮੰਡੀ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈਆਂ ਗਈਆਂ।ਧੀਆਂ ਨੂੰ ਸਮੱਰਪਿਤ ਇਨ੍ਹਾਂ ਖੇਡਾਂ ਦਾ ਉਦਘਾਟਨ ਸਕੂਲ ਦੀਆਂ ਪੰਜ ਬੱਚੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੈਂਟਰ ਹੈੱਡ ਟੀਚਰ ਰਣਵੀਰ ਸਿੰਘ ਵੱਲੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਇਨ੍ਹਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਹਨਾਂ ਵੱਲੋਂ ਸੈਂਟਰ ਪੱਧਰੀ ਖੇਡਾਂ ਨੂੰ ਕਰਵਾਉਣ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੂਸ ਮੰਡੀ ਦੇ ਹੈੱਡਟੀਚਰ ਹਰਜੀਤਪਾਲ ਕੌਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਲੱਸਟਰ ਲੈਵਲ ਤੇ ਖੇਡਾਂ ਵਿੱਚ ਡਿਊਟੀ ਦੇਣ ਵਾਲੇ ਸਮੂਹ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਉਹਨਾਂ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਤੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ ਅਤੇ ਅਨੁਸਾਸ਼ਨ ਦੀ ਭਾਵਨਾ ਪੈਦਾ ਕਰਦੀਆਂ ਹਨਸਾਰੇ ਵਿਦਿਆਰਥੀਆਂ ਲਈ ਖੇਡਾਂ ਜਰੂਰੀ ਹਨ।ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਖੇਡਾਂ ਸਾਰੇ ਵਿਦਿਆਰਥੀਆਂ ਲਈ ਜਰੂਰੀ ਹਨ।ਅਧਿਆਪਕ ਗੁਰਜੀਤ ਸਿੰਘ ਜੱਸੀ ਵੱਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਥਲੈਟਿਕਸ ਲੜਕੀਆਂ ਵਿੱਚ ਗਹਿਰੀ ਸਕੂਲ ਦੀ ਝੰਡੀ ਰਹੀ, ਕੱਬਡੀ ਨੈਸ਼ਨਲ ਲੜਕੇ ਕਟਾਰ ਸਿੰਘ ਵਾਲਾ ਪਹਲੇ ਸਥਾਨ ਤੇ ਭਾਗੂ ਦੂਸਰੇ, ਕੱਬਡੀ ਨੈਸ਼ਨਲ ਲੜਕੀਆਂ ਗਹਿਰੀ ਦੇਵੀ ਨਗਰ ਪਹਿਲੇ ਅਤੇ ਭਾਗੂ ਦੂਸਰੇ ਸਥਾਨ ਤੇ ਰਿਹਾ, ਯੋਗਾ ਕਟਾਰ ਸਿੰਘ ਵਾਲ, ਬੇੈਡਮਿੰਟਨ ਲੜਕੀਆਂ ਵਿੱਚ ਸਿਲਵਰ ਓਕਸ ਪਹਿਲੇ ਤੇ ਮਾਉਂਟ ਲਿਟਰਾ ਦੂਸਰੇ ,ਬੈਡਮਿੰਟਨ ਲੜਕੇ ਨਿਉ ਈਰਾ ਕਿਡਜ਼ ਪਹਿਲੇ ਤੇ ਸਿਲਵਰ ਓਕਸ ਦੂਸਰੇ ਸਥਾਨ ਤੇ ਰਿਹਾ, ਕੱਬਡੀ ਫੂਸ ਮੰਡੀ ਪਹਿਲੇ ਤੇ ਗਹਿਰੀ ਦੂਸਰੇ ਸਥਾਨ ਤੇ ਰਿਹਾ।

ਪਿੰਡ ਦੇ ਸਰਪੰਚ ,ਗ੍ਰਾਮ ਪੰਚਾਇਤ ਅਤੇ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੈਂਟਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਟੀਚਰਜ ਅਤੇ ਹੈੱਡ ਟੀਚਰਜ ਕਿਰਨਜੀਤ ਕੌਰ, ਅਮਨਦੀਪ ਕੌਰ, ਸੁਰਿੰਦਰ ਕੌਰ, ਅਮਰਦੀਪ ਕੌਰ, ਰਣਦੀਪ ਕੌਰ,ਹਾਜ਼ਰ ਸਨ। ਖੇਡ ਨੋਡਲ ਅਫਸਰ ਸ੍ਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸ੍ਰੀਮਤੀ ਸੁਖਪ੍ਰੀਤ ਕੌਰ ਕਟਾਰ ਸਿੰਘ ਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਬਹੁਤ ਹੀ ਸਖ਼ਤ ਮੁਕਾਬਲਿਆਂ ‘ਚ ਸੈਂਟਰ ਖੇਡਾਂ ਦੀ ਓਵਰਆਲ ਟਰਾਫੀ ਸਪਸ ਕਟਾਰ ਸਿੰਘ ਵਾਲਾ ਦੇ ਬੱਚੇ-ਬੱਚੀਆਂ ਨੇ ਜਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਾਗਰੂਕਤਾ ਦਾ ਦੀਪ ਜਗਾਉਣਾ ਵਕਤ ਦੀ ਮੁੱਖ ਲੋੜ – ਤਰਕਸ਼ੀਲ 
Next articleਸੈਂਟਰ ਪੱਧਰੀ ਖੇਡਾਂ ਵਿੱਚ ਖਿਡਾਰੀਆਂ ਨੇ ਦਿਖਾਏ ਜੌਹਰ