ਵੋਟਰ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ 

ਕਪੂਰਥਲਾ,( ਕੌੜਾ ) – ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਅਗਵਾਈ ਹੇਠ ਸਵੀਪ ਵਿਭਾਗ ਵੱਲੋਂ ਮਤਦਾਤਾ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ । ਇਹ ਗਤੀਵਿਧੀਆਂ ਭਾਰਤ ਸਰਕਾਰ ਵੱਲੋਂ ਚਲਾਈ ਗਈ “ਮੁਹਿੰਮ ਮੇਰਾ ਪਹਿਲਾ ਵੋਟ ਦੇਸ਼ ਲਈ” ਅਧੀਨ ਕਰਵਾਈਆਂ ਗਈਆਂ । ਦੋ ਮਾਰਚ ਨੂੰ ਵਿਦਿਆਰਥੀਆਂ ਦੁਆਰਾ ਆਨਲਾਈਨ ਵੋਟਰ ਪ੍ਰਣ ਲੈ ਕੇ ਸਰਟੀਫਿਕੇਟ ਪ੍ਰਾਪਤ ਕੀਤੇ ਗਏ I ਚਾਰ ਮਾਰਚ ਨੂੰ ਵਿਦਿਆਰਥੀਆਂ ਦੁਆਰਾ ਘਰ ਘਰ ਜਾ ਕੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਵਾਉਣ ਲਈ ਜਾਗਰੂਕ ਕਰਵਾਇਆ ਗਿਆ । ਪੰਜ ਮਾਰਚ ਨੂੰ ਮੈਡਮ ਸੁਨੀਤਾ ਕਲੇਰ ਸਵੀਪ ਇੰਚਾਰਜ ਵੱਲੋਂ ਭਾਸ਼ਣ ਦੁਆਰਾ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੇ ਪ੍ਰਯੋਗ ਸਬੰਧੀ ਜਾਣਕਾਰੀ ਦਿੱਤੀ ਗਈ I ਛੈ ਮਾਰਚ ਨੂੰ ਕਾਲਜ ਵਿਖੇ ਵੋਟਰ ਜਾਗਰੂਕਤਾ ਸਬੰਧੀ ਲੇਖ ਕੰਪਟੀਸ਼ਨ ਕਰਵਾਇਆ ਗਿਆ । ਇਸ ਦੇ ਨਾਲ ਨਾਲ ਸਵੀਪ ਵਿਭਾਗ ਦੇ ਇੰਚਾਰਜ ਮੈਡਮ ਸੁਨੀਤਾ ਕਲੇਰ ਵੱਲੋਂ ਫੋਰਮ ਨੰਬਰ 6  ਭਰਵਾ ਕੇ ਕਾਲਜ ਦੇ ਸਾਰੇ ਯੋਗ ਵਿਦਿਆਰਥੀਆਂ ਨੂੰ ਵੋਟਰ ਬਣਾਇਆ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਦਿੱਤਾ 14345 ਕਰੋੜ ਰੁਪਏ ਦਾ ਤੋਹਫਾ-ਖੋਜੇਵਾਲ
Next articleHearing on Shahjahan’s anticipatory bail plea in Calcutta HC postponed