ਪੈਂਨਸ਼ਨਰ ਜਥੇਬੰਦੀ ਨੇ ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀਆਂ ਅਮਾਨਵੀ ਘਟਨਾਵਾਂ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਜ਼ਿੰਮੇਂਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ

ਫਿਲੌਰ, ਅੱਪਰਾ (ਜੱਸੀ)-ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਫਿਲੌਰ ਦੀ ਇੱਕ ਹੰਗਾਮੀ ਮੀਟਿੰਗ ਪੈਂਨਸ਼ਨਰ ਆਗੂ ਤਾਰਾ ਸਿੰਘ ਬੀਕਾ ਅਤੇ ਹੁਕਮ ਚੰਦ ਬਵੇਜਾ ਦੀ ਸਾਂਝੀ ਪ੍ਰਧਾਨਗੀ ਹੇਠ ਫਿਲੌਰ ਵਿਖੇ ਹੋਈ।ਇਸ ਮੀਟਿੰਗ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਮਨੀਪੁਰ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਗੁੰਡਿਆਂ ਵਲੋਂ ਔਰਤਾਂ ਨਾਲ ਵਹਿਸੀਆਨਾ ਸਮੂਹਿਕ ਬਲਾਤਕਾਰ ਕਰਨ ਅਤੇ ਉਹਨਾਂ ਨੂੰ ਨਿਰਬਸਤਰ ਕਰਕੇ ਸ਼ਰੇਆਮ ਘੁਮਾਉਣ ਦੀ ਜ਼ਾਲਮਾਨਾ ਕਾਰਵਾਈ ਦੀ ਘੋਰ ਤਿੱਖੀ ਨਿੰਦਾ ਕੀਤੀ ਗਈ।ਇਸ ਦੇ ਨਾਲ ਹੀ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੇਘਰੇ ਹੋ ਕੇ ਸ਼ਰਨਾਰਥੀਆਂ ਵਾਂਗ ਜੀਵਨ ਗੁਜ਼ਾਰ ਰਹੇ ਹਨ, ਉਹਨਾਂ ਦੀ ਜ਼ਿੰਦਗੀ ਬਾਰੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ।
ਇਹਨਾਂ ਦਰਿੰਦਗੀ ਅਤੇ ਜ਼ਾਲਮਾਨਾ ਕਾਰਵਾਈਆਂ ਪ੍ਰਤੀ ਮਨੀਪੁਰ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਧਾਰੀ ਸਾਜ਼ਿਸ਼ੀ ਚੁੱਪੀ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਪੈਂਨਸ਼ਨਰ ਜਥੇਬੰਦੀ ਜ਼ੋਰਦਾਰ ਮੰਗ ਕਰਦੀ ਹੈ ਕਿ ਇਹਨਾਂ ਸਮੁੱਚੀਆਂ ਘਟਨਾਵਾਂ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕੋਈ ਵੀ ਭਵਿੱਖ ਵਿੱਚ ਇਹੋ ਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਲਈ ਮਜ਼ਬੂਰ ਹੋਵੇ। ਮਨੀਪੁਰ ਦੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਔਰਤ ਦੀ ਸੁਰੱਖਿਆ ਨੂੰ ਹਰ ਪੱਧਰ ‘ਤੇ ਯਕੀਨੀ ਬਣਾਇਆ ਜਾਵੇ।ਕੁੱਕੀ ਕਬੀਲੇ ਅਤੇ ਆਦਿਵਾਸੀਆਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਦਰਿੰਦਗੀ ਭਰੀਆਂ ਜ਼ਾਲਮਾਨਾ ਕਾਰਵਾਈਆਂ ਕਾਰਨ ਬੇਘਰੇ ਹੋਏ ਲੋਕਾਂ ਦੇ ਸੁਰੱਖਿਅਤ ਮੁੜ ਵਸੇਬੇ ਅਤੇ ਜ਼ਿੰਦਗੀ ਦੇ ਗੁਜ਼ਾਰੇ ਯੋਗ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਹਰਮੇਸ਼ ਰਾਹੀ, ਦਰਸ਼ਨ ਰਾਮ ਸਿਆਣ,ਰਤਨ ਸਿੰਘ, ਸਤਪਾਲ ਮਹਿਮੀ, ਸੁਰਿੰਦਰ ਸਿੰਘ ਰਾੜਾ,ਸ਼ਿਵ ਦਾਸ, ਬਲਜਿੰਦਰ ਕੁਮਾਰ, ਕ੍ਰਿਸ਼ਨ ਲਾਲ,ਹਰੀ ਚੰਦ ਟੂਰਾ,ਜਗਜੀਵਨ ਸਿੰਘ,ਪ੍ਰਿਥੀ ਚੰਦ, ਜੋਗਿੰਦਰ ਪਾਲ,ਚੰਦਰ ਮੋਹਣ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੱਤੂਢੀਂਗਾ ਕਾਲਜ ਵਿਖੇ ਬੀ. ਏ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
Next articleਅਪਰੇਸ਼ਨ ਕਰਕੇ ਔਰਤ ਦੇ ਪੇਟ ਵਿੱਚੋਂ ਸੱਤ ਕਿਲੋ ਭਾਰੀ ਰਸੌਲੀ ਕੱਢੀ