ਖਸਰਾ ਤੇ ਰੁਬੇਲਾ ਦੇ ਖਾਤਮੇ ਲਈ ਯੋਜਨਾਬੱਧ ਤੇ ਅਸਰਦਾਰ ਤਰੀਕੇ ਨਾਲ ਕੰਮ ਕਰਨ ਲਈ ਕੀਤੀ ਗਈ ਰਿਵਿਊ ਮੀਟਿੰਗ :- ਡਾ.ਰਣਜੀਤ ਸਿੰਘ ਰਾਏ।

ਮਾਨਸਾ  ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ) : ਖਸਰੇ ਅਤੇ ਰੁਬੇਲਾ ਦੇ ਦਸੰਬਰ 2023 ਤੱਕ ਖਾਤਮੇ ਦੇ ਮੱਦੇਨਜ਼ਰ ਨਿਯਮਿਤ ਟੀਕਾਕਰਣ ਅਤੇ ਸਪੈਸ਼ਲ ਕੈੰਪ ਲਈ ਇਕ ਰਿਵਿਊ ਮੀਟਿੰਗ ਡਾ.ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਕੀਤੀ ਗਈ। ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਦਿਆ ਡਾ.ਰਣਜੀਤ ਸਿੰਘ ਰਾਏ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਦਸਿਆ ਕਿ ਭਾਰਤ ਸਰਕਾਰ 2023 ਤੱਕ ਖਸਰਾ ਅਤੇ ਰੁਬੇਲਾ ( ਐਮ.ਆਰ ) ਦੇ ਖਾਤਮੇ ਲਈ ਵਚਨਬੱਧ ਹੈ। ਡਾ ਰਾਏ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਲੱਮ ਏਰੀਆ, ਇਟਾਂ ਦੇ ਭੱਠੇ, ਸੀਜਨਲ ਅਤੇ ਮਾਇਗਰੇਟੀ ਲੇਬਰ ਦਾ ਸਰਵੇ ਕਰਕੇ 5 ਸਾਲ ਤੱਕ ਦੇ ਬਚਿੱਆਂ ਦਾ ਮੁਕੰਮਲ ਟੀਕਾਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਕੋਈ ਵੀ ਯੋਗ ਬੱਚਾ ਟੀਕਾਕਰਨ ਤੋ ਬਾਂਝਾ ਨਾ ਰਹੇ,ਇਸ ਦੇ ਨਾਲ ਹੀ ਉਨਾ ਨੇ ਹਦਾਇਤ ਕੀਤੀ ਕਿ ਐਮ.ਆਰ ਦੇ ਨਾਲ ਨਾਲ ਰੁਟੀਨ ਟੀਕਾਕਰਨ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਸਬੰਧੀ ਯੋਗ ਕਾਰਵਾਈ ਕਰਨ ਦੇ ਆਦੇਸ਼ ਦਿਤੇ।

ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ 0 ਤੋ 5 ਸਾਲ ਤੱਕ ਦੇ ਬਚਿੱਆਂ ਦਾ ਟੀਕਾਕਰਨ ਜਲਦੀ ਤੋ ਜਲਦੀ ਕਰਵਾਉਣ ਦੀ ਹਦਾਇਤ ਕੀਤੀ । ਇਸ ਦੌਰਾਨ ਡਾ.ਨਵਰੂਪ ਕੋਰ ਜਿਲਾ ਟੀਕਾਕਰਨ ਅਫਸਰ ਮਾਨਸਾ ਨੇ ਜਿਲਾ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਬੱਚੇ ਨੂੰ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਉਹ ਨੇੜੇ ਦੇ ਸਰਕਾਰੀ ਸਿਹਤ ਕੇੰਦਰ ਵਿੱਚ ਜਾ ਕੇ ਆਪਣਾ ਟੀਕਾਕਰਨ ਕਰਵਾਉਣ,ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਟੀਕਾਕਰਨ ਦੀ ਸੁਪਰਵਿਜਨ ਅਤੇ ਨਿਗਰਾਨੀ ਵਧਾਉਣ ਲਈ ਕਿਹਾ,  ਡਾ. ਨਵਦਿਤੀਆ ਸਰਵੇਲੈੰਸ ਅਫਸਰ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਜੇਕਰ ਕੋਈ ਬੱਚਾ ਕਿਸੇ ਕਾਰਣ ਟੀਕਾਕਰਨ ਨਹੀ ਕਰਵਾ ਸਕਿਆ ਤਾਂ 5 ਸਾਲ ਦੀ ਉਮਰ ਤੱਕ ਇਕ ਮਹੀਨੇ ਦੇ ਫਰਕ ਨਾਲ ਐਮ.ਆਰ ਦੀਆਂ ਦੋਵੇ ਡੋਜਾਂ ਦਿਤੀਆਂ ਜਾ ਸਕਦੀਆਂ ਹਨ,ਨਾਲ ਹੀ ਉਨਾ ਦਸਿਆਂ ਕਿ ਜੇਕਰ ਗਰਭਵਤੀ ਮਾਂ ਨੂੰ ਖਸਰਾ ਹੁੰਦਾ ਹੈ ਤਾਂ ਬੱਚੇ ਨੂੰ ਖਸਰਾ ਹੋਣ ਦੀ ਸੰਵਾਭਨਾ ਵੱਧ ਹੁੰਦੀ ਹੈ ਇਸ ਮੌਕੇ ਡਾ.ਰੁਪਾਲੀ ਅਤੇ ਸ਼ੰਤੋਸ ਭਾਰਤੀ ਜਿਲਾ ਐਪੀਡਮੈਲੋਜਿਸਟ,ਜਿਲਾ ਮਾਸ ਮੀਡੀਆ ਵਿੰਗ ਤੋਂ ਵਿਜੈ ਕੁਮਾਰ ਜਿਲਾ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ ਮਾਨਸਾ, ਇਲਾਵਾ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ,ਪ੍ਰੋਗਰਾਮ ਅਫਸਰ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਹਨ,

 

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਸਰਾ ਰੁਬੇਲਾ ਦੇ ਖਾਤਮੇ ਲਈ ਜਰੂਰੀ ਹੈ ਮੁਕੰਮਲ ਟੀਕਾਕਰਨ – ਡਾਕਟਰ ਹਰਦੀਪ ਸ਼ਰਮਾ
Next articleफर्नीशिंग में मटेरियल ना मिलने के कारण कोच उत्पादन डी-रेल- इंप्लाइज यूनियन