ਮੰਗਾਂ ਸਬੰਧੀ ਸਾਬਕਾ ਵਿਧਾਇਕਾ ਰਾਜਬੰਸ ਰਾਣਾ ਨੂੰ ਸੌਂਪਿਆ ਮੰਗ ਪੱਤਰ
ਕਪੂਰਥਲਾ- (ਕੌੜਾ)—ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਵੱਲੋਂ ਕੇਵਲ ਮੋਮੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਪੈਨਸ਼ਨਰ-ਡੇ ਮਨਾਇਆ ਗਿਆ। ਸਮਾਗਮ ਵਿਚ ਬੁਲਾਰਿਆਂ ਨੇ ਪੈਨਸ਼ਨਰ-ਡੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਮੌਜੂਦਾ ਸਮੇਂ ਵਿਚ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਆਗੂਆਂ ਨੇ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਦਿਆਂ ਹੋਇਆਂ ਸਰਕਾਰ ਵੱਲੋਂ ਅਪਨਾਏ ਗੁਣਾਂਕ ਨੂੰ ਸਰਬ ਸੰਮਤੀ ਨਾਲ ਰੱਦ ਕਰਦੇ ਹੋਏ ਪੇ ਕਮਿਸ਼ਨ ਵੱਲੋਂ ਸੁਝਾਏ 2.59 ਫੀਸਦੀ ਗੁਣਾਂਕ ਨੂੰ ਲਾਗੂ ਕਰਕੇ ਪੈਨਸ਼ਨ ਸੋਧਣ ਦੀ ਮੰਗ ਕੀਤੀ ਤੇ ਬਕਾਏ ਯੱਕਮੁਸ਼ਤ ਦੇਣ ਬਾਰੇ ਮੰਗ ਕੀਤੀ ਗਈ। ਕੇਵ ਸਿੰਘ ਪ੍ਰਧਾਨ ਤੇ ਗੁਰਦੀਪ ਸਿੰਘ ਜਨਰਲ ਸਕੱਤਰ ਵੱਲੋਂ ਸਿਹਤ ਠੀਕ ਨਾ ਹੋਣ ਕਾਰਨ ਅੱਗ ਤੋਂ ਕੰਮ ਨਾ ਕਰਨ ਦੀ ਅਸਮਰੱਥਾ ਵੀ ਜਤਾਈ ਗਈ, ਜਿਸਤੇ ਅਮਲ ਕਰਦਿਆਂ ਕੇਵਲ ਸਿੰਘ ਦੀ ਥਾਂ ਤੇ ਸੁੱਚਾ ਸਿੰਘ ਨੂੰ ਸਰਬ ਸੰਮਤੀ ਨਾਲ ਅਗਲਾ ਪ੍ਰਧਾਨ ਥਾਪਿਆ ਗਿਆ ਅਤੇ ਜਨਰਲ ਸਕੱਤਰ ਲਈ ਫੈਸਲਾ ਅਗਲੀ ਮੀਟਿੰਗ ਤੱਕ ਪੈਂਡਿੰਗ ਰੱਖ ਲਿਆ ਗਿਆ।
ਇਸ ਮੌਕੇ 80 ਸਾਲ ਤੋਂ ਵੱਧ ਹੋਣ ਤੇ ਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਅਖਰੀ ਵਿਚ ਮਾਰਚ ਕਰਦੇ ਹੋਏ ਪੈਨਸ਼ਨਰਜ਼ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਦੀ ਕੋਠੀ ’ਤੇ ਪੁੱਜੇ ਤੇ ਮੰਤਰੀ ਨਾ ਹੋਣ ਤੇ ਇਕ ਮੰਗ ਪੱਤਰ ਰਾਣਾ ਗੁਰਜੀਤ ਸਿੰਘ ਦੀ ਧਰਮਪਤਨੀ ਰਾਜਬੰਸ ਕੌਰ ਰਾਣਾ ਸਾਬਕਾ ਵਿਧਾਇਕਾ ਨੂੰ ਦਿੱਤਾ ਗਿਆ। ਸਮਾਗਮ ਨੂੰ ਕੇਵਲ ਸਿੰਘ ਤੋਂ ਇਲਾਵਾ ਸੁੱਚਾ ਸਿੰਘ, ਕਰਨੈਲ ਸਿੰਘ, ਗੁਰਮੇਜ ਸਿੰਘ, ਨਰੰਜਣ ਸਿੰਘ, ਚੰਨ ਮੋਮੀ ਅਤੇ ਸੁੱਚਾ ਸਿੰਘ ਸੂਬਾ ਕਮੇਟੀ ਮੈਂਬਰ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮਦਨ ਲਾਲ ਕੰਡਾ, ਵਿਨੋਦ ਕਪੂਰ, ਸੁਕੇਸ਼ ਜੋਸ਼ੀ, ਕਰਨੈਲ ਸਿੰਘ, ਕਿਸ਼ਨ ਗੋਪਾਲ, ਜੋਗਿੰਦਰ ਪੱਡਾ, ਹਰਬੰਸ ਸਿੰਘ ਢਿੱਲੋਂ, ਜਗਜੀਤ ਸਿੰਘ, ਸ਼ਿਵ ਕੁਮਾਰ ਕਾਲੀਆ, ਜਸਵੰਤ ਸਿੰਘ ਪੱਡਾ, ਸੁਕੇਸ਼ ਆਨੰਦ, ਸਾਧੂ ਸਿੰਘ ਖਾਲੂ, ਜੋਗਿੰਦਰ ਸਿੰਘ ਠੱਟਾ, ਪ੍ਰੇਮ ਸ਼ਰਮਾ, ਜੋਗਾ ਸਿੰਘ, ਮਹਿੰਦਰ ਸਿੰਘ ਦਿਓਲ ਆਦਿ ਪੈਨਸ਼ਨਰਜ਼ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly