ਸੋਹਣੀ ਪੱਗ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਵੇਖੋ ਮੰਮੀ ਵੇਖੋ ਮੰਮੀ,
ਕਿੰਨੀ ਸੋਹਣੀ ਪੱਗ ਮੈਂ ਬੰਨੀਂ।
ਦਸਤਾਰਾਂ ਦਾ ਕੈਂਪ ਸੀ ਲੱਗਿਆ,
ਮੈਨੂੰ ਮੇਰੇ ਦੋਸਤ ਦੱਸਿਆ।
ਮੈਂ ਫਿਰ ਗੱਲ ਉਸ ਦੀ ਮੰਨੀਂ,
ਵੇਖੋ ਮੰਮੀ ਵੇਖੋ ਮੰਮੀ।
ਕਿੰਨੀ ਸੋਹਣੀ ਪੱਗ……….
ਸੋਹਣੇ ਸੋਹਣੇ ਲੜ ਬਣਾਏ,
ਵੇਖੋ ਚਿਣ ਚਿਣ ਕਿਵੇਂ ਸਜਾਏ।
ਪੋਚ ਪੋਚ ਟਿਕਾਈ ਕੰਨੀਂ,
ਵੇਖੋ ਮੰਮੀ ਵੇਖੋ ਮੰਮੀ।
ਕਿੰਨੀ ਸੋਹਣੀ ਪੱਗ………..
ਕਈ ਸੀ ਬੰਨਦੇ ਪਏ ਦੁਮਾਲੇ,
ਨੌਜਵਾਨ ਤੇ ਬੱਚੇ ਹਾਲੇ।
ਪਾਪੇ ਨਾਲ ਜਾਂਦਾ ਸੀ ਸਨੀਂ,
ਵੇਖੋ ਮੰਮੀ ਵੇਖੋ ਮੰਮੀ।
ਕਿੰਨੀ ਸੋਹਣੀ ਪੱਗ……..
ਥੋੜ੍ਹੇ ਦਿਨਾਂ ਤਾਂਈ ਫੇਰ ਆਉਣਗੇ,
ਦੁਮਾਲੇ ਪੱਗਾਂ ਫੇਰ ਸਿਖਾਉਣਗੇ।
ਪੱਤੋ, ਰਹੇ ਨਾ ਆਪਣਾ ਹਨੀਂ,
ਵੇਖੋ ਮੰਮੀ ਵੇਖੋ ਮੰਮੀ।
ਕਿੰਨੀ ਸੋਹਣੀ ਪੱਗ ਮੈਂ ਬੰਨੀਂ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਮੈਡਮ ਨਰੇਸ਼ ਸੈਣੀ ਬਣੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ
Next article‘ਕੋਈ ‘ਘਪਲਾ’ ਨਹੀਂ ਕਰ ਸਕਦਾ’