(ਸਮਾਜ ਵੀਕਲੀ) ਖੰਨਾ ਸ਼ਹਿਰ ਦੀ ਗੰਭੀਰ ਸਮਸਿਆ ਬਣੀ ਗਲ਼ੀਆਂ ਮੁਹੱਲਿਆਂ ਵਿੱਚ ਘੁੰਮਦੇ ਬੇਸਹਾਰਾ ਸ਼ਾਨ, ਗਊਆਂ ਤੇ ਬਲਦਾਂ ਤੋਂ ਨਿਜ਼ਾਤ ਦਿਵਾਉਣ ਲਈ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਲੰਬੇ ਸਮੇਂ ਤੋਂ ਰੈਸਕਿਊ ਅਪ੍ਰੇਸ਼ਨ ਚਲਾ ਕੇ ਗਊ ਧੰਨ ਨੂੰ ਗਊਸ਼ਾਲਾ ਸੁਰਖਿਅਤ ਭੇਜਿਆ ਜਾ ਰਿਹਾ ਹੈ, ਇਸੇ ਮੁਹਿੰਮ ਦੇ ਤਹਿਤ ਚਲਦੇ ਸਮੇਂ ਵਿੱਚ ਤੀਜ਼ੀ ਵਾਰ 5 ਸ਼ਾਨਾਂ ਤੇ 1 ਗਊ ਨੂੰ ਰਾਤ ਭਰ ਰੈਸਕਿਊ ਅਪ੍ਰੇਸ਼ਨ ਚਲਾ ਕੇ ਗਊਸ਼ਾਲਾ ਭੇਜਿਆ ਗਿਆ। ਮਦਦ ਦੇ ਨਾਮ ਤੇ ਸਿਰਫ਼ ਸਰਕਾਰੀ ਗੱਡੀ ਹੀ ਪ੍ਰਸ਼ਾਸਨ ਵੱਲੋਂ ਮੁੱਹਈਆ ਕਰਵਾਈ ਜਾ ਰਹੀ ਹੈ ਪਰ ਇਹ ਖਤਰਨਾਕ ਸ਼ਾਨਾਂ ਨੂੰ ਫੜਨ ਅਤੇ ਗੱਡੀ ਵਿੱਚ ਚੜਾਉਣ ਦਾ ਕੰਮ ਸਮਾਜ ਸੇਵੀ ਖ਼ੁਦ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਕਰ ਰਹੇ ਹਨ।ਜਦੋਂ ਇਸ ਬਾਬਤ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਨਾਲ਼ ਗਲਬਾਤ ਹੋਈ ਤਾਂ ਉਹਨਾਂ ਦੱਸਿਆ ਨਗਰ ਕੌਂਸਲ ਸਿਰਫ਼ ਗੱਡੀ ਤੱਕ ਹੀ ਸੀਮਿਤ ਹੈ, ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਪਰ ਹਾਜ਼ਰ ਹੁੰਦਾ ਹੈ ਤੇ ਨਾ ਹੀ ਵਲੰਟੀਅਰਜ਼ ਭੇਜੇ ਜਾਂਦੇ ਹਨ। ਉਹਨਾਂ ਵੱਧ ਰਹੇ ਸ਼ਾਨਾਂ ਦਾ ਮੁੱਖ ਕਾਰਣ ਪ੍ਰਸ਼ਾਸਨ ਵੱਲੋਂ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲੀਆਂ ਡੇਅਰੀਆਂ ਤੇ ਪੁਖਤਾ ਨਿਗਾਹ ਨਾ ਰੱਖਣਾ ਦੱਸਿਆ। ਇਸ ਮੌਕੇ ਨਗਰ ਕੌਂਸਲਰ ਸੁਰਿੰਦਰ ਬਾਵਾ ਨੇ ਪੂਰਾ ਸਹਿਯੋਗ ਦਿੱਤਾ ਤੇ ਸੰਸਥਾ ਦੇ ਯੋਧਿਆਂ ਨਾਲ਼ ਸ਼ਾਨ ਫੜਦੇ ਦਿਖਾਈ ਦਿੱਤੇ। ਇਸ ਮੌਕੇ ਭੁਪਿੰਦਰ ਸਿੰਘ ਸਰਾਂ, ਜਤਿੰਦਰ ਵਧਵਾ, ਰਾਹੁਲ ਗਰਗ ਬਾਵਾ, ਪਡਿੰਤ ਰਿਸ਼ੀ ਦੇਵ, ਹਿਮਾਂਸ਼ੂ ਸਰਹੱਦੀ, ਕੁਲਵਿੰਦਰ ਸਿੰਘ, ਕਾਲੀਆ, ਯੁਵੀ ਤੇ ਮੋਹਿਤ ਸੋਨੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



