HOME ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ...

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਮਾਰਚ ਆਯੋਜਿਤ

5

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)– ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵੱਲੋਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਚੇਤਨਾ ਮਾਰਚ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਾਂਦੜਾ ਤੋਂ ਗੁਰਦੁਆਰਾ ਝੰਡਾ ਸਾਹਿਬ ਬਾਬਾ ਹਰਦਿਆਲ ਸਿੰਘ ਜੀ ਪਿੰਡ ਥਲਾ ਤੱਕ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਸ਼ਹੀਦੀ ਚੇਤਨਾ ਮਾਰਚ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ  ਲਾਂਦੜਾ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਇਆ ਅਤੇ ਪਿੰਡ ਲਾਂਧੜਾ, ਪਾਲ ਨੋ, ਪਾਲਕਦੀਮ, ਕੰਗ ਜਗੀਰ, ਗੁਰਦੁਆਰਾ ਭਾਈ ਬਾਲਾ ਸਾਹਿਬ, ਪਿੰਡ ਜੱਜਾ ਖੁਰਦ, ਸਮਰਾੜੀ, ਅੱਪਰਾ, ਲੋਹਗੜ, ਗੜੀ ਮਹਾ ਸਿੰਘ, ਕਟਾਣਾ, ਤੂਰਾਂ, ਛੋਕਰਾਂ, ਮੋਰੋਂ, ਢੱਕ ਮਜਾਰਾ, ਦਿਆਲਪੁਰ, ਮੰਡੀ, ਚੱਕ ਸਾਹਬੂ, ਭਾਰ ਸਿੰਘਪੁਰ, ਬੰਸੀਆਂ, ਥਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਹਰਦਿਆਲ ਸਿੰਘ ਝੰਡਾ ਸਾਹਿਬ ਪਿੰਡ ਥਲਾ ਵਿਖੇ ਸਮਾਪਤ ਹੋਇਆ। ਇਸ ਮੌਕੇ ਢਾਡੀ ਜਥਾ ਗਿਆਨੀ ਕੁਲਦੀਪ ਸਿੰਘ ਖਾਪੜਖੇੜੀ ਅਤੇ ਗਿਆਨੀ ਸਤ ਭਾਗ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਸਮਾਪਤੀ ਮੌਕੇ ਗਿਆਨੀ ਪ੍ਰਦੀਪ ਸਿੰਘ ਜੰਡਿਆਲਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ। ਸ਼ਹੀਦ ਬਾਬਾ ਦੀਪ ਸਿੰਘ ਗੁਰਮਤ ਪ੍ਰਚਾਰ ਮਿਸ਼ਨ ਵੱਲੋਂ ਸਮੂਹ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਨੇ ਬਹੁਤ ਹੀ ਉਤਸਾਹ ਨਾਲ ਸੇਵਾਵਾਂ ਨਿਭਾਈਆਂ। ਇਸ ਮੌਕੇ ਕਈ ਨੌਜਵਾਨਾਂ ਨੇ ਅੰਮ੍ਰਿਤ ਛਕਣ ਦਾ ਪ੍ਰਣ ਵੀ ਲਿਆ। ਅੰਤ ਵਿੱਚ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਨੇ ਸਰਬੱਤ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਜੀਤ ਸਿੰਘ ਢਿੱਲੋਂ ਮੰਡੀ, ਹਰਜੀਤ ਸਿੰਘ ਲਾਂਦੜਾ, ਅਮਰੀਕ ਸਿੰਘ ਸੈਂਹਬੀ, ਤੀਰਥ ਸਿੰਘ ਮੈਂਗੜਾ, ਗੁਰਜੀਤ ਸਿੰਘ ਸਮਰਾੜੀ, ਤਿਲਕਰਾਜ  ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਜੱਸੀ ਅੱਪਰਾ, ਸੋਮਨਾਥ ਸਾਬਕਾ ਪੰਚ, ਵਿਨੇ ਕੁਮਾਰ ਸਰਪੰਚ ਅੱਪਰਾ, ਹਰੀ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਬਾਲਾ ਸਾਹਿਬ, ਕੁਲਵਿੰਦਰ ਸਿੰਘ ਕੰਗਜਗੀਰ, ਸਤਨਾਮ ਸਿੰਘ ਸੰਧੂ,ਗੁਰਸ਼ਿੰਦਰ ਸਿੰਘ, ਕੁਲਦੀਪ ਸਿੰਘ ਜੋਹਲ, ਹਰਦੀਪ ਸਿੰਘ ਗੁਲਾਟੀ ਗੁਰਨੇਕ ਸਿੰਘ ਨੰਬਰਦਾਰ, ਕਿਰਪਾਲ ਸਿੰਘ ਸੂਬੇਦਾਰ ਥਲਾ, ਕੁਲਦੀਪ ਸਿੰਘ ਬੜੇ ਪਿੰਡੀਏ, ਸੰਜੀਵ ਕੁਮਾਰ ਸੋਨਾ ਮੋਟਰ ਅੱਪਰਾ, ਕਾਕਾ ਬੜੇ ਪਿੰਡੀਏ ਆਦਿ ਅਤੇ ਬੇਅੰਤ ਸੰਗਤਾਂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleFIRECRACKERS, POLLUTION AND PUBLIC HEALTH
Next article*ਕੁੱਤਾ ਯੂਨੀਅਨ * (ਵਿਅੰਗਾਤਮਕ ਕਹਾਣੀ)