ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਦੁਆਰਾ 74ਵੇ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਇਆ ਗਿਆ

ਅਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਰਣਜੀਤ ਸਿੰਘ ਖੋਜੇਵਾਲ ਵੱਲੋਂ ਸਨਮਾਨਿਤ ਕੀਤਾ ਗਿਆ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਭਾਰਤ ਦੇ 74ਵੇ ਗਣਤੰਤਰ ਦਿਵਸ ਮੌਕੇ ਕਪੂਰਥਲਾ ਵਿੱਖੇ ਇੱਕ ਸਮਾਰੋਹ ਦਾ ਆਯੋਜਨ ਭਾਰਤੀਯ ਜਨਤਾ ਪਾਰਟੀ ਦੇ ਦਫਤਰ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ‘ਚ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਭਾਰਤੀਯ ਜਨਤਾ ਪਾਰਟੀ ਦੇ ਵਰਕਰਾਂ ‘ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਚੜਾ ਕੇ ਕੀਤੀ ਗਈ । ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਤੇ ਦੇਸ਼ ਮਹਾਨ ਸ਼ਹੀਦਾਂ ਅਤੇ ਸੰਵਿਧਾਨ ਦੇ ਰਚੀਯਤਾ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਭਾਰਤ ਦੀ ਆਜ਼ਾਦੀ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਜ੍ਹਿਨਾਂ ‘ਚ ਬੀਬੀ ਮਨਜੀਤ ਕੌਰ, ਜਸਵਿੰਦਰ ਸਿੰਘ, ਵਰਿੰਦਰ ਕੌਰ, ਹਰਪਾਲ ਸਿੰਘ ਕੰਗ , ਖੋਜੇਵਾਲ ਜੀ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਆਪਣੇ ਸੰਬੋਧਨ ‘ਚ ਖੋਜੇਵਾਲ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਦੇਸ਼ਵਾਸੀ ਕਦੇ ਵੀ ਭੁੱਲਾ ਨਹੀਂ ਸਕਦੇ, ਜੇ ਅਸੀਂ ਭਾਰਤ ਦੇਸ਼ ਅੰਦਰ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਉਹ ਸਭ ਇਹਨਾਂ ਸੁਤੰਤਰਤਾ ਸਨੈਨੀਆ ਵਲੋਂ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਹੈ, ਅੱਜ ਸਾਨੂੰ ਹਰ ਉਸ ਪਰਿਵਾਰ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਪੁਰਖਾ ਨੇ ਆਪਣੀ ਜਾਨਾਂ ਵਾਰ ਕੇ ਤਸ਼ੱਦਦ ਝੱਲ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ, ਇਸ ਸ਼ੁਭ ਅਵਸਰ ਤੇ ਅਸ਼ੋਕ ਗੁਪਤਾ ,ਯੱਗ ਦੱਤ ਐਰੀ, ਉਮੇਸ਼ ਸ਼ਾਰਦਾ, ਡਾ. ਰਣਵੀਰ ਕੌਸ਼ਲ ,ਉੱਮ ਪ੍ਰਕਾਸ਼ ਬਹਿਲ,ਪਵਨ ਧੀਰ, ਧਰਮਪਾਲ ਮਹਾਜਨ, ਵਿੱਕੀ ਗੁਜਰਾਲ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਲਵੀ ਕੌਂਸਲਰ,ਐਡਵੋਕੇਟ ਪਿਯੂਸ਼ ਮਨਚੰਦਾ,ਅਸ਼ੋਕ ਧੀਰ, ਸੰਨੀ ਬੈਂਸ,ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ,ਮਹਿੰਦਰ ਸਿੰਘ ਬਲੇਰ, ਲੱਕੀ ਸਰਪੰਚ, ਸੁਖਵਿੰਦਰ ਸਿੰਘ, ਧਰਮਵੀਰ ਬੌਬੀ, ਸਾਹਿਲ ਸ਼ਰਮਾ,ਰਾਜਨ ਕੁਮਾਰ,ਅਕਾਸ਼ ਕਾਲੀਆ, ਨੱਥੂ ਲਾਲ ਮਹਾਜਨ, ਗੌਰਵ ਮਹਾਜਨ, ਕਪੂਰ ਚੰਦ ਥਾਪਰ,ਬੱਬੂ ਮਾਨ,ਨੀਰੂ ਸ਼ਰਮਾ, ਈਸ਼ਾ ਮਹਾਜਨ,ਉੱਮ ਪ੍ਰਕਾਸ਼ ਮਾਹਲਾ,ਜੇ.ਐੱਸ ਔਜਲਾ,ਨਰੇਸ਼ ਮਹਾਜਨ, ਆਭਾ ਆਨੰਦ, ਕੁਸਮ ਪਸਰੀਚਾ,ਇੰਦਰਜੀਤ ਪਸਰੀਚਾ,ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਗੁਰਪ੍ਰੀਤ ਭੱਟੀ, ਐਡਵੋਕੇਟ ਪ੍ਰਿੰਸ ਕੌਸ਼ਲ, ਐਡਵੋਕੇਟ ਅਮਨ ਪੁਰੀ, ਐਡਵੋਕੇਟ ਸੁਸ਼ੀਲ ਕਪੂਰ, ਪ੍ਰੇਮ ਅੱਗਰਵਾਲ, ਸੁਸ਼ੀਲ ਭੱਲਾ,ਕਪਿਲ ਧੀਰ, ਅਰੁਣ ਸਿੰਘ,ਅਸ਼ੀਸ਼ ਮਹਿਤਾ, ਰਾਜਨ ਚੌਹਾਨ, ਸਾਬ ਸਿੰਘ ਢਿੱਲੋਂ, ਨਰੇਸ਼ ਸੇਠੀ, ਅਮਨ ਵਾਲਿਆ, ਕਮਲ ਪ੍ਰਭਾਕਰ,ਸ਼ਾਮ ਭੂਟਾਣੀ, ਹਰੀਕ ਜੋਸ਼ੀ, ਮਿੰਟਾਂ, ਸਰਬਜੀਤ ਸਿੰਘ ਦਿਉਲ ,ਰਾਜ ਕੁਮਾਰ ,ਧਰਮਵੀਰ ਸਿਘ ਖੋਜੇਵਾਲ ,ਮਨਰਾਜ ਸਿਘ ਦਿਉਲ ,ਭਜਨ ਲਾਲ ਖੋਜੇਵਾਲ ,ਅਭਿਨੂਰ ਸਿਘ ਦਿੳਲ ਆਦਿ ਹਾਜ਼ਿਰ ਸਨ।

 

Previous articleਚਾਪਲੂਸੀਆਂ
Next article5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ , ਪਰ ਅੱਜ ਤੱਕ ਖਾਲੀ ਹੱਥ ਹਨ ਕੱਚੇ ਮੁਲਾਜ਼ਮ