ਚਾਪਲੂਸੀਆਂ

ਕਰਨ ਮਹਾਜਨ

(ਸਮਾਜ ਵੀਕਲੀ)

ਸੁਣੋ ਗੱਲ ਮੇਰੀ ਪੱਕੀ
ਜਿੰਨੇ ਕਰਨੀ ਤਰੱਕੀ
ਮਿਹਨਤਾਂ ਦੀ ਅੱਜ ਕੱਲ੍ਹ ਲੋੜ ਨਾ

ਲਾਓ ਅਫ਼ਸਰ-ਲੀਡਰ-ਮੀਡੀਆ ਨਾਲ ਯਾਰੀ
ਛੱਡੋ ਬਾਕੀ ਦੁਨੀਆਂ ਜੀ ਸਾਰੀ
ਚਾਪਲੂਸਾਂ ਦੀ ਅੱਜ ਕੱਲ੍ਹ ਥੋੜ ਨਾ
……………………………………….

ਪੈਸਾ ਹੈ ਪ੍ਰਧਾਨ ਜੀ
ਪੈਸਾ ਹੈ ਪ੍ਰਧਾਨ ਜੀ
ਵਿਕਦਾ ਇਮਾਨ ਜੀ
ਕਦਰਾਂ ਦੀ ਅੱਜ ਕੱਲ੍ਹ ਲੋੜ ਨਾ

ਲਾਓ ਅਫ਼ਸਰ-ਲੀਡਰ-ਮੀਡੀਆ ਨਾਲ ਯਾਰੀ
ਛੱਡੋ ਬਾਕੀ ਦੁਨੀਆਂ ਜੀ ਸਾਰੀ
ਚਾਪਲੂਸਾਂ ਦੀ ਅੱਜ ਕੱਲ੍ਹ ਥੋੜ ਨਾ
………..…………………..…………..

ਦੂਜਾ ਪਲੜਾ ਵੇਖ ਕੇ ਭਾਰੀ
ਦੂਜਾ ਪਲੜਾ ਵੇਖ ਕੇ ਭਾਰੀ
ਹੁਣ ਛੱਡ ਦਿੰਦੇ ਨੇ ਯਾਰੀ
ਸੱਚੇ ਅਸੂਲਾਂ ਦੀ ਅੱਜ ਕੱਲ੍ਹ ਲੋੜ ਨਾ

ਲਾਓ ਅਫ਼ਸਰ-ਲੀਡਰ-ਮੀਡੀਆ ਨਾਲ ਯਾਰੀ
ਛੱਡੋ ਬਾਕੀ ਦੁਨੀਆਂ ਜੀ ਸਾਰੀ
ਚਾਪਲੂਸਾਂ ਦੀ ਅੱਜ ਕੱਲ੍ਹ ਥੋੜ ਨਾ

ਕਰਨ ਮਹਾਜਨ
ਕਪੂਰਥਲਾ
9815906631

 

Previous articleਸੌਂਫ ਦੇ ਫਾਇਦੇ
Next articleਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਦੁਆਰਾ 74ਵੇ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਇਆ ਗਿਆ