(ਸਮਾਜ ਵੀਕਲੀ)
ਆਓ ਇੱਕ ਇੱਕ ਰੁੱਖ ਲਗਾਈਏ, ਧਰਤੀ ਮਾਂ ਦੀ ਤਪਸ ਘਟਾਈਏ,
ਰੁੱਸੀਆਂ ਜਾਂਦੀਆਂ ਰੁੱਤਾਂ ਸਾਥੋਂ, ਉਹਨਾਂ ਤੋਂ ਕਿਉਂ ਮੁੱਖ ਚੁਰਾਈਏ,
ਬੱਦਲੀ ਵੀ ਤਾਂ ਰੁੱਸ ਚੱਲੀ ਏ,ਰੁੱਖ ਲਾ ਕੇ ਚਲੋ ਮੋੜ ਲਿਆਈਏ
ਨਿੰਮ ਟਾਹਲੀਆਂ ਡੇਕਾਂ ਰੁੱਸੀਆਂ,ਪਿੱਪਲ, ਬੋਹੜਾਂ ਨੂੰ ਮਿਲਣੇ ਜਾਈਏ,
ਜੋ ਨੇ ਮੁੱਕੀਆਂ,ਕਿੱਕਰ, ਬੇਰੀਆਂ,ਆਓ ਉਹਨਾਂ ਨੂੰ ਫੇਰ ਲਗਾਈਏ,
ਸਭ ਜੰਡ,ਲਸੂੜੇ,ਮੁੱਕ ਚੱਲੇ ਨੇ, ਕਿੱਕਰ ਪਹਾੜੀ ਚਲੋ ਲਗਾਈਏ,
ਅੱਜ-ਕੱਲ੍ਹ ਛਾਂ ਬਕਰੇਨ ਦੀ ਮੁੱਕੀ, ਤੂਤਾਂ ਨੂੰ ਨਾ ਦਿਲੋਂ ਭੁਲਾਈਏ,
ਧਰੇਕ ਹੈ ਦਿਸਦੀ ਇੱਕਾ ਦੁੱਕੀ,ਆਓ ਇਹਨਾਂ ਨੂੰ ਫੇਰ ਲਗਾਈਏ,
ਮੋਟਰਾਂ ਉੱਤੇ ਅੰਬ ਤੇ ਆੜੂ, ਨਿੰਬੂ ਇੱਕ, ਦੋ ਅਮਰੂਦ ਲਾਗਾਈਏ,
ਗਲਗਲ ਅਤੇ ਪਪੀਤੇ ਲਾਈਏ, ਕੀਨੂੰ ਬੀਜੀਏ , ਵੱਟੀਏ ਖਾਈਏ,
ਸਾਗਵਾਨ ਅਤੇ ਬੀਜ ਸਫ਼ੈਦਾ, ਨਾਲ ਪਾਪੂਲਰ ਖ਼ੂਬ ਲਗਾਈਏ,
ਪਦਮ,ਸੁਹਾਂਜਣੇ,ਅਰਜਨ ਦੇ ਨਾਲ,ਪਿੱਪਲ,ਬੋਹੜ ਤੇ ਮਹਿੰਦੀ ਲਾਈਏ,
ਇਮਲੀ,ਆਉਲਾ,ਲਾਈਏ,ਰੀਠਾ,ਢੇਊ, ਹਰੜ, ਰਹੂੜਾ ਲਾਈਏ,
ਸਰੂ,ਮਲ੍ਹੇ,ਵਣ,ਪੀਲੂ, ਫਲਾਹੀ, ਫਰਮਾਂਹ,ਹਿੰਜਣ, ਨਾਲ ਬਿੱਲ ਵੀ ਲਾਈਏ,
ਅਮਲਤਾਸ,ਕਚਨਾਰ,ਤੇ ਸਿੰਮਲ,ਸਰੀਂਹ, ਕਰੀਰ ਤੇ ਹਿੰਜਣ ਲਾਈਏ,
ਅਨਾਰ,ਅੰਜੀਰ,ਸੇਬ,ਤੇ ਕੇਲਾ, ਕੜੀ ਪੱਤਾ , ਦਾਲਚੀਨੀ ਲਾਈਏ,
ਬਦਾਮ,ਇਲੈਚੀ ਹੋ ਜਾਂਦੇ ਨੇ, ਸੰਦੀਪ ਜੇ ਇਸ ਨੂੰ ਦਿਲੋਂ ਲਗਾਈਏ,
ਆਓ ਇੱਕ ਇੱਕ ਰੁੱਖ ਲਗਾਈਏ, ਧਰਤੀ ਮਾਂ ਨੂੰ ਸਵਰਗ ਬਣਾਈਏ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017



