(ਸਮਾਜ ਵੀਕਲੀ)
ਸਾਉਣ ਦਾ ਮਹੀਨਾ ਆ ਗਿਆਆਜੋ ਨੱਚੀਏ ਟੱਪੀਏ ਗਾਈਏ
ਆਓ ਨੀ ਸਭ ਰਲ਼ ਮਿਲ ਕੇ -2
ਪੀਂਘ ਰੰਗਲੀ ਪਿੱਪਲ ਤੇ ਪਾਈਏ
ਹਰ ਇੱਕ ਝੂਟੇ ਪੀਂਘ
ਖਾਊਗੀ ਹੁਲਾਰਾ ਨੀ
ਹੀਂਘ ਚੜ੍ਹਾ ਕੇ ਕਿੰਨਾ
ਆਊਗਾ ਨਜ਼ਾਰਾ ਨੀ
ਸੋਚਾਂ ਨੂੰ ਇੱਕ ਪਾਸੇ ਰੱਖ ਕੇ -2
ਆਓ ਖੁਸ਼ੀਆਂ ਦਾ ਜਸ਼ਨ ਮਨਾਈਏ
ਸਾਉਣ ਦਾ ਮਹੀਨਾ …..
ਲਾਲ ਪੀਲੇ ਘੱਗਰੇ
ਕੰਨਾਂ ਦੇ ਵਿੱਚ ਵਾਲ਼ੀਆਂ
ਸਿਰਾਂ ਉੱਤੇ ਸੱਗੀ ਫੁੱਲ
ਨਾਲ ਫੁਲਕਾਰੀਆਂ
ਮਹਿੰਦੀ ਨਾਲ ਹੱਥ ਰੰਗੀਏ -2
ਜੁੱਤੀ ਕੱਢਵੀਂ ਪੈਰਾਂ ਦੇ ਵਿੱਚ ਪਾਈਏ
ਸਾਉਣ ਦਾ ਮਹੀਨਾ …..
ਬੋਲੀ ਉੱਤੇ ਬੋਲੀ ਪਾਕੇ
ਗਿੱਧੇ ਵਿੱਚ ਨੱਚਣਾ
ਕਿੱਕਲੀਆਂ ਪਾਉਂਦੀਆਂ ਨੇ
ਉੱਚੀ ਉੱਚੀ ਹੱਸਣਾ
ਪੀਂਘ ਦੇ ਹੁਲਾਰੇ ਵਾਂਗਰਾਂ -2
ਆਓ ਦੂਰ ਕਿਤੇ ਉੱਡ ਜਾਈਏ
ਸਾਉਣ ਦਾ ਮਹੀਨਾ ….
ਪੇਕਿਆਂ ਦਾ ਪਿੰਡ ਭਾਂਵੇਂ
ਜਾਨ ਤੋਂ ਪਿਆਰਾ ਨੀ
ਸਹੁਰਿਆਂ ਬਿਨਾਂ “ਸ਼ਿਵਾਲੀ”
ਹੋਵਣਾ ਗੁਜ਼ਾਰਾ ਨਹੀਂ
ਤੀਜ ਦੀਆਂ ਤੀਆਂ ਵੇਖ ਕੇ -2
ਚਾਈਂ ਚਾਈਂ ਸਹੁਰਿਆਂ ਦੇ ਪਿੰਡ ਜਾਈਏ
ਸਾਉਣ ਦਾ ਮਹੀਨਾ ਆ ਗਿਆ
ਆਜੋ ਨੱਚੀਏ ਟੱਪੀਏ ਗਾਈਏ
ਆਓ ਨੀ ਸਭ ਰਲ਼ ਮਿਲ ਕੇ -2
ਪੀਂਘ ਰੰਗਲੀ ਪਿੱਪਲ ਤੇ ਪਾਈਏ
ਸ਼ਿਵਾਲੀ ਲਹਿਰਾਗਾਗਾ


