HOME ਝੋਨੇ ਦੇ ਸੀਜ਼ਨ ਨੂੰ ਲੈ ਕੇ ਮਹਿਤਪੁਰ ਦਾਣਾ ਮੰਡੀ ਵਿੱਚ ਪ੍ਰਬੰਧ ਮੁਕੰਮਲ,...

ਝੋਨੇ ਦੇ ਸੀਜ਼ਨ ਨੂੰ ਲੈ ਕੇ ਮਹਿਤਪੁਰ ਦਾਣਾ ਮੰਡੀ ਵਿੱਚ ਪ੍ਰਬੰਧ ਮੁਕੰਮਲ, ਕਿਸਾਨਾ ਨੂੰ ਸੁੱਕਾ ਝੋਨਾ ਲਿਉਣ ਦੀ ਅਪੀਲ

13

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੇ ਜ਼ਿਲ੍ਹਾ ਜਲੰਧਰ  ਦੀਆਂ ਮੰਡੀਆਂ ਵਿੱਚ ਅੱਜ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਜਾਣਕਾਰੀ ਵਿਚ ਵਾਧਾ ਕਰਦਿਆਂ ਸਕੱਤਰ ਮਾਰਕੀਟ ਕਮੇਟੀ ਮਹਿਤਪੁਰ ਤਜਿੰਦਰ ਕੁਮਾਰ ਅਤੇ ਮਨਦੀਪ ਸਿੰਘ ਮੰਡੀ ਇੰਚਾਰਜ ਮਾਰਕੀਟ ਕਮੇਟੀ ਮਹਿਤਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹਿਤਪੁਰ , ਸੰਗੋਵਾਲ, ਬਘੇਲਾ ਮੰਡੀਆਂ ਵਿੱਚ ਝੋਨੇ ਦੀ ਆਮਦ ਨੂੰ ਲੈ ਕੇ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਫੜਾ ਦੀ ਸਫਾਈ ਅਤੇ ਛਾ ਆਦਿ ਦੇ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰੈਸ ਵੱਲੋਂ ਮੌਕੇ ਤੇ ਮੰਡੀ ਮਹਿਤਪੁਰ ਦਾ ਜਾਇਜ਼ਾ ਲਿਆ ਗਿਆ।  ਦੇਖਣ ਵਿਚ ਆਇਆ ਕਿ ਮੰਡੀ ਮਹਿਤਪੁਰ ਵਿੱਚ ਝੋਨੇ ਦੀ ਆਮਦ ਦੇ ਪਹਿਲੇ ਦਿਨ ਇਲਾਕੇ ਦਾ ਕੋਈ ਕਿਸਾਨ ਝੋਨੇ ਦੀ ਫ਼ਸਲ ਲੈ ਕੇ ਨਹੀਂ ਪੁਜਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ  ਸੀਜ਼ਨ ਦੌਰਾਨ ਮੰਡੀ ਇਲਾਕੇ ਦੀਆਂ ਮੰਡੀਆਂ ਵਿਖੇ ਝੋਨੇ ਦੀ ਆਮਦ ਤਕਰੀਬਨ 15  ਲੱਖ ਬੋਰੀ ਤੱਕ ਸਿਮਟ ਕੇ ਰਹਿ ਗਈ ਸੀ ਜੋ  ਪਿਛਲੇ ਤੋ ਪਿਛਲੇ ਸੀਜ਼ਨ ਦੀ ਆਮਦ ਨਾਲੋ ਕਾਫੀ ਘੱਟ ਰਹੀ ਸੀ । ਇਕ ਅਨੁਮਾਨ ਅਨੁਸਾਰ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਆਮਦ ਪਿਛਲੇ ਸੀਜ਼ਨ ਨਾਲੋਂ ਹੋਰ ਵੀ ਘਟਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਇਲਾਕੇ ਦੀਆਂ ਤਿੰਨਾਂ ਮੰਡੀਆਂ ਵਿੱਚ ਤਕਰੀਬਨ 65 ਕਮਿਸ਼ਨ ਇਜੰਟ ਕੰਮ ਕਰ ਰਹੇ ਹਨ। ਇਸ ਦੌਰਾਨ ਮੰਡੀ ਪ੍ਰਬੰਧਕਾਂ ਵੱਲੋਂ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਝੋਨੇ ਦੀ ਫ਼ਸਲ ਸੁਕਾ ਕੇ ਲਿਆਉਣ। ਤਾ ਜੋ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleWorld Ozone Day
Next articleਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਅੱਜ ਤੋਂ ਸ਼ੁਰੂ