HOME ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਅੱਜ ਤੋਂ ਸ਼ੁਰੂ

ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਅੱਜ ਤੋਂ ਸ਼ੁਰੂ

4

ਫਿਲੌਰ/ਅੱਪਰਾ   (ਸਮਾਜ ਵੀਕਲੀ)  (ਦੀਪਾ)-ਜੈ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਅੱਜ 16 ਸਤੰਬਰ ਤੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁੂਰ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰੋਪਨ ਘਈ, ਸ੍ਰੀ ਅਨਿਲ ਘਈ, ਡਾ. ਵਿਕਾਸ਼ ਸ਼ਰਮਾ, ਸ੍ਰੀ ਰਿੰਕੂ ਖੋਸਲਾ, ਸ੍ਰੀ ਨਵਲ ਬਿੱਠਲ, ਸ੍ਰੀ ਵਿਨੈ ਖੋਸਲਾ, ਸ੍ਰੀ ਗੌਤਮ ਮਰਵਾਹਾ, ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਮੰਦਿਰ, ਭਾਈ ਮੇਹਰ ਚੰਦ ਵੈੱਲਫੇਅਰ ਕਮੇਟੀ, ਅੱਪਰਾ ਡਿਵੈੱਲਪਮੈਂਟ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਦੱਸਿਆ ਕਿ ਅੱਜ ਮਿਤੀ 16 ਸਤੰਬਰ ਦਿਨ ਮੰਗਲਵਾਰ ਨੂੰ  ਹਵਨ ਸਵੇਰੇ 7 ਵਜੇ ਕਰਵਾਇਆ ਗਿਆ ਤੇ ਪੂਰੇ ਵਿਸ਼ਵ ਵਿੱਚ ਅਮਨ ਸ਼ਾਂਤੀ ਤੇ ਸਦਭਾਵਨਾ ਲਈ ਅਰਦਾਸ ਕੀਤੀ ਗਈ। ਸਮੂਹ ਮੋਹਤਬਰਾਂ ਨੇ ਦੱਸਿਆ ਕਿ ਅੱਜ ਮਿਤੀ 17 ਮਈ ਦਿਨ ਬੁੱਧਵਾਰ ਨੂੰ  ਸਵੇਰੇ 4-30 ਵਜੇ ਪ੍ਰਭਾਤ ਫੇਰੀ ਕੱਢੀ ਜਾਵੇਗੀ, ਆਰੰਭ ਸ੍ਰੀ ਰਮਾਇਣ ਪਾਠ 9-30 ਵਜੇ ਨਵੇਂ ਮੰਦਿਰ ਹਾਲ ਬਾਈ ਮੇਹਰ ਚੰਦ ‘ਚ ਹੋਵੇਗਾ | ਲੰਗਰ ਦੁਪਿਹਰ 12 ਵਜੇ, ਕੀਰਤ ਕੀਰਤਨ ਸ਼ਾਮ 3 ਵਜੇ ਹੋਵੇਗਾ ਤੇ ਭਾਈ ਮੇਹਰ ਚੰਦ ਦੀ ਚੌਂਕੀ ਰਾਤ 8 ਵਜੇ ਤਾਰਾ ਚੰਦ ਐਂਡ ਪਾਰਟੀ ਲੁਧਿਆਣਾ ਵਾਲੇ ਲਗਾਉਣਗੇ | ਮਿਤੀ 18 ਸਤੰਬਰ ਦਿਨ ਵੀਰਵਾਰ ਨੂੰ  ਚਾਹ ਪਕੌੜਿਆਂ ਦਾ ਲੰਗਰ ਸਵੇਰੇ 6-30 ਵਜੇ ਹੋਵੇਗਾ, ਭੋਗ ਸ੍ਰੀ ਰਮਾਇਣ ਪਾਠ 10-30 ਵਜੇ ਸ਼ੁਰੂ ਹੋਵੇਗਾ, ਲੰਗਰ 12 ਵਜੇ ਤੇ ਝੰਡੇ ਦੀ ਰਸਮ 3-30 ਵਜੇ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ | ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਤੇ ਸੰਗਤਾਂ ਵੀ ਹਾਜ਼ਰ ਹੋਣਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਝੋਨੇ ਦੇ ਸੀਜ਼ਨ ਨੂੰ ਲੈ ਕੇ ਮਹਿਤਪੁਰ ਦਾਣਾ ਮੰਡੀ ਵਿੱਚ ਪ੍ਰਬੰਧ ਮੁਕੰਮਲ, ਕਿਸਾਨਾ ਨੂੰ ਸੁੱਕਾ ਝੋਨਾ ਲਿਉਣ ਦੀ ਅਪੀਲ
Next articleनेपाल के घटनाक्रम पर आल इंडिया पीपुल्स फ्रंट (एआईपीएफ) की राष्ट्रीय कार्यसमिति में हुई बातचीत का सारांश