ਮਾਰਚ ਦਾ ਮਹੀਨਾ, ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ

ਮਾਰਚ ਦਾ ਮਹੀਨਾ, ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ

(ਸਮਾਜ ਵੀਕਲੀ)- ਭਾਰਤ ਵਿੱਚ ਫੂਲੇ-ਸ਼ਾਹੂ-ਅੰਬੇਡਕਰੀ ਲਹਿਰ ਨੂੰ ਮੁੜ ਸੁਰਜੀਤ ਕਰਨ ਵਾਲੇ ਸਾਹਿਬ ਕਾਂਸ਼ੀ ਰਾਮ ਦਾ ਜਨਮ, 15 ਮਾਰਚ 1934 ਨੂੰ ਪ੍ਰਿਥੀ ਪੁਰ ਬੁੰਗਾ ਸਾਹਿਬ, ਜਿਲ੍ਹਾ ਰੂਪਨਗਰ(ਰੋਪੜ) ਵਿਖੇ ਹੋਇਆ ਸੀ।

ਉਨ੍ਹਾਂ ਦੇ ਜਨਮ ਦਿਹਾੜੇ 15 ਮਾਰਚ ਨੂੰ “ਬਹੁਜਨ ਸਮਾਜ ਦਿਵਸ” ਦੇ ਤੌਰ ਤੇ ਮਨਾਇਆ ਜਾਂਦਾ ਹੈ।

ਸਤਿਗੁਰੂ ਰਵਿਦਾਸ ਜੀ ਦਾ ਜਨਮ ਸਥਾਨ ਕਾਂਸ਼ੀ-ਬਨਾਰਸ ਹੈ ਅਤੇ ਬਾਬਾਸਾਹਿਬ ਅੰਬੇਡਕਰ ਦਾ ਮਹੁ, ਮਧਿਆ ਪ੍ਰਦੇਸ਼ ਅਤੇ ਸੂਬਾ ਮਹਾਰਾਸ਼ਟਰ; ਸਾਹਿਬ ਕਾਂਸ਼ੀ ਰਾਮ ਦਾ ਜਨਮ ਪੰਜਾਬ ਦੀ ਧਰਤੀ ਉੱਪਰ ਹੋਇਆ।

ਪੰਜਾਬ ਲਈ ਇਹ ਇੱਕ ਮਾਣ ਵਾਲੀ ਗੱਲ ਹੈ।

ਪਿਛਲੇ ਕੁੱਝ ਸਮੇਂ ਤੋਂ EKTA(Economic and Knowledge Transformation Association) ਸੰਗਠਨ ਵੱਲੋਂ ਚਲਾਏ ਜਾਂ ਰਹੇ “ਸਾਹਿਬ ਕਾਂਸ਼ੀ ਰਾਮ ਪ੍ਰਚਾਰ ਅਭਿਆਨ” ਦੇ ਤਹਿਤ ਹੁਣ ਮਾਰਚ ਦਾ ਮਹੀਨਾ, ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

ਹੁਣ ਤਕ “ਸਾਹਿਬ ਕਾਂਸ਼ੀ ਰਾਮ ਪ੍ਰਚਾਰ ਅਭਿਆਨ” ਵੱਲੋਂ ਉਨ੍ਹਾਂ ਦੇ ਆਡੀਓ-ਵਿਡੀਉ ਭਾਸ਼ਣਾਂ ਦਾ ਸੰਗ੍ਰਿਹ, YouTube ਅਤੇ ਸੋਸ਼ਲ ਮੀਡੀਆ ਰਾਹੀਂ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਂ ਚੁੱਕਿਆ ਹੈ।

ਇਸਦੇ ਇਲਾਵਾ “Oppressed Indian” ਦੇ ਲੇਖਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ, ਧਰਮਪਾਲ ਕਠਾਰ ਜੀ ਵੱਲੋਂ ਅਨੁਵਾਦ ਕਰਵਾਕੇ ਪ੍ਰਕਾਸ਼ਨ ਵੀ ਕੀਤਾ ਗਿਆ।

ਸਾਹਿਤ ਦੇ ਨਾਲ ਕਲਾ ਰਾਹੀਂ ਉਨ੍ਹਾਂ ਦਾ ਪ੍ਰਚਾਰ ਕਰਨ ਦੇ ਲਈ, ਆਰਟਿਸਟ ਵਿਵੇਕ ਵੱਲੋਂ ਉਨ੍ਹਾਂ ਦੇ Realistic Portrait ਤਿਆਰ ਕਰਵਾਕੇ ਰਿਲੀਜ਼ ਕੀਤੇ ਗਏ। ਇਨ੍ਹਾਂ Portraits ਦੇ ਪ੍ਰਿੰਟ; ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਸਮੇਤ ਭਾਰਤ ਦੇ ਅਨੇਕਾਂ ਹੀ ਸੂਬਿਆਂ ਵਿੱਚ ਘਰਾਂ ਤੱਕ ਪਹੁੰਚਾਏ ਗਏ ਹਨ।

9 ਅਕਟੂਬਰ 2023 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਉਨ੍ਹਾਂ ਦਾ ਪਰਿਨਿਰਵਾਣ ਦਿਵਸ ਮਨਾਇਆ ਗਿਆ।

ਹੁਣ ਇਸੇ ਲੜੀ ਨੂੰ ਹੋਰ ਅੱਗੇ ਤੋਰਦਿਆਂ, “ਸਾਹਿਬ ਕਾਂਸ਼ੀ ਰਾਮ ਪ੍ਰਚਾਰ ਅਭਿਆਨ” ਵੱਲੋਂ ਪੂਰੇ ਮਾਰਚ ਮਹੀਨੇ ਨੂੰ ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ ਕੀਤਾ ਜਾਂ ਰਿਹਾ ਹੈ।

ਆਓ ਆਪਾਂ ਇਸ ਮਾਰਚ ਮਹੀਨੇ ਵਿੱਚ ਸਾਹਿਬ ਕਾਂਸ਼ੀ ਰਾਮ ਦਿਆਂ ਤਸਵੀਰਾਂ ਆਪਣੇ ਘਰਾਂ ਵਿੱਚ ਲੱਗਾਈਏ, ਉਨ੍ਹਾਂ ਦੀਆਂ ਲਿਖਤਾਂ-ਭਾਸ਼ਣਾਂ ਦੀਆਂ ਕਿਤਾਬਾਂ ਨੂੰ ਘਰਾਂ ਵਿੱਚ ਰੱਖੀਏ ਅਤੇ ਪ੍ਰਚਾਰ ਕਰੀਏ।
ਜਦੋਂ ਸਾਡੇ ਰਹਿਬਰਾਂ ਦੇ ਵਿਚਾਰ ਘਰ-ਘਰ ਪਹੁੰਚਣਗੇ, ਉਦੋਂ ਹੀ ਉਨ੍ਹਾਂ ਦਾ ਮਿਸ਼ਨ ਸਫਲ ਹੋਵੇਗਾ।

ਸਤਵਿੰਦਰ ਮਦਾਰਾ,
ਕਨਵੀਨਰ
EKTA
(Economic and Knowledge Transformation Association)
“ਸਾਹਿਬ ਕਾਂਸ਼ੀ ਰਾਮ ਪ੍ਰਚਾਰ ਅਭਿਆਨ” ਦੇ ਤਹਿਤ।

Previous articleTHE KISAANS PLUS ALL – FIGHTING FOR THEIR LIVELIHOOD
Next articleਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬਰਤਾਨੀਆ ਦੇ ਲੈਸਟਰ ਸ਼ਹਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ