ਲੰਡਨ (ਸਮਾਜ ਵੀਕਲੀ): ਕੌਮਾਂਤਰੀ ਯਾਤਰਾ ਲਈ ਬਰਤਾਨੀਆ ਦੀ ਕੋਵਿਡ-19 ਵਿਰੋਧੀ ਵੈਕਸੀਨ ਦੀ ਯੋਗਤਾ ਵਾਲੀ ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਲਗਾਤਾਰ ਸਮੀਖਿਆ ਦੇ ਦਾਇਰੇ ਵਿਚ ਰੱਖਿਆ ਹੋਇਆ ਹੈ। ਇਹ ਜਾਣਕਾਰੀ ਅੱਜ ਬਰਤਾਨਵੀ ਸਰਕਾਰ ਦੇ ਸੂਤਰਾਂ ਨੇ ਭਾਰਤ ਵੱਲੋਂ ਬਰਤਾਨਵੀ ਨਾਗਰਿਕਾਂ ਲਈ ਕਰੋਨਾ ਸਬੰਧੀ ਬਣਾਏ ਗਏ ਨਵੇਂ ਨੇਮਾਂ ਤੋਂ ਬਾਅਦ ਦਿੱਤੀ। ਬਰਤਾਨਵੀ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਸ ਸੂਚੀ ਵਿਚ ਹੋਰ ਦੇਸ਼ਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ ਪਰ ਇਸ ਲਈ ਕੋਈ ਸਮਾਂ ਨਿਰਧਾਰਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਬਰਤਾਨਵੀ ਸਰਕਾਰ ਵੱਲੋਂ ਕੌਮਾਂਤਰੀ ਯਾਤਰਾ ਦੇ ਨਵੇਂ ਨੇਮਾਂ ਤਹਿਤ ਭਾਰਤੀ ਵੈਕਸੀਨ ਨੂੰ ਮਾਨਤਾ ਨਾ ਦਿੱਤੇ ਜਾਣ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਵੀ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਲਈ ਨਵੇਂ ਨੇਮ ਤੈਅ ਕਰ ਦਿੱਤੇ ਹਨ ਜੋ ਕਿ 4 ਅਕਤੂਬਰ ਤੋਂ ਲਾਗੂ ਹੋ ਜਾਣਗੇ। ਇਨ੍ਹਾਂ ਨਵੇਂ ਨੇਮਾਂ ਭਾਰਤ ਆਉਣ ਵਾਲੇ ਹਰ ਬਰਤਾਨਵੀ ਨਾਗਰਿਕ ਨੂੰ 10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly