ਮੈਂ ਸ਼ਬਦ ‌ਹਾਂ

ਜਸਪਾਲ ਜੱਸੀ

(ਸਮਾਜ ਵੀਕਲੀ)

ਮੈਂ ਸ਼ਬਦ ਹਾਂ,
ਹਰੇਕ ਦੇ,
ਮੂੰਹ ਤੋਂ ਆਪਣਾ,
ਵਖਿਆਨ,
ਕਰਾਉਂਦਾ ਹਾਂ।
ਮੈਂ ਸ਼ਬਦ ‌ਹਾਂ।

ਬੋਲ ਕੇ ਦੇਖੀਂ,
ਇਕ ਵਾਰ ਪੁੱਠਾ‌ ਮੈਨੂੰ।
ਮੈਂ ਆਪਣੇ,
ਰੰਗ ਵਿੱਚ ਆ ਕੇ,
ਕਿੰਨੇ ਰੰਗ,
ਦਿਖਾਉਂਦਾ ਹਾਂ।
ਮੈ ਸ਼ਬਦ ਹਾਂ।

ਕੌਣ ਕਰ ਸਕਦਾ ਹੈ,
ਅਵੱਗਿਆ ਮੇਰੀ,
ਤਰਤੀਬ ਦੀ ਕੋਈ ।
ਦੇਖ ਲਵੋ !
ਖਿੰਡਾਰ ਕੇ ਮੈਨੂੰ।
ਮੈਂ ‌ਮਾਲਾ ਦੀ ਥਾਂ,
ਗਲ ਦਾ,
ਸੱਪ ‌ਬਣ‌ ਜਾਂਦਾ ਹਾਂ।
ਮੈ ਸ਼ਬਦ ਹਾਂ।

ਮੈਨੂੰ ਪੜ੍ਹਨ, ਸੁਣਨ,
ਸਮਝਣ ਦੀ ਸ਼ਕਤੀ,
ਸਮੇਟ ਕੇ ਰੱਖਿਓ।
ਮੈਂ ਕੀਤੀ ਹਰ ਇੱਕ,
ਗਲਤੀ ਦੀ,
ਸਜਾ ਸਭ ਨੂੰ,
ਚਖਾਉਂਦਾ ਹਾਂ।
ਮੈਂ ਸ਼ਬਦ ‌ਹਾਂ।

ਮੈਂ ਬਦਲੇ ਨੇ,
ਤਾਜੋ ਤਖ਼ਤ,
ਕੀਤੀ ਜਿਨ੍ਹਾਂ,
ਬੇਅਦਬੀ ਮੇਰੀ।
ਰਾਜੇ ਤੋਂ ਰੰਕ,
ਬਣਾ ਛੱਡੇ,
ਰੰਕ ਨੂੰ ਰਾਜਾ,
ਬਣਾਉਦਾ ਹਾਂ।
ਮੈਂ ਇਸ ਤਰ੍ਹਾਂ ਦੇ,
ਰੋਜ਼ ਹੀ,
ਜਲਵੇ,
ਦਿਖਾਉਂਦਾ ਹਾਂ।
ਮੈਂ ਸ਼ਬਦ ‌ਹਾਂ।

ਜਸਪਾਲ ਜੱਸੀ

ਬਠਿੰਡਾ

ਸੰਪਰਕ ਨੰਬਰ-9463321125

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਬਿਰਤੀ ਵਿਚਾਰਾਂ ਦੇ ਲੋਕ 14ਵੀ ਸਦੀ ਚ ਹੀ ਖੜ੍ਹੇ ਹਨ , ਭਾਵੇ ਸਦੀ 21-22 ਵੀ ਸ਼ੁਰੂ ਹੋ ਗਈ ਹੈ
Next articleਸਮੇਂ ਸਮੇਂ ਦੀ ਗੱਲ !!!!!