ਜਿੰਦਗੀ

(ਸਮਾਜ ਵੀਕਲੀ)

ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਦਾ ਜੀਓ। ਯਾਦ ਰੱਖੋ ਤੁਸੀਂ ਆਪਣੇ ਸਿਵਾਏ ਕਿਸੇ ਨੂੰ ਜਵਾਬ ਦੇ ਨਹੀ ਹੋ।ਕਿਸੇ ਨੇ ਤੁਹਾਨੂੰ ਮੁੱਲ ਨਹੀਂ ਖ੍ਰੀਦਿਆ। ਨਾ ਹੀ ਤੁਸੀਂ ਕਿਸੇ ਦੇ ਜ਼ਰਖਰੀਦ ਗੁਲਾਮ ਹੋ। ਤੁਸੀਂ ਕਿਸੇ ਮਦਾਰੀ ਦੇ ਬਾਂਦਰ ਨਹੀਂ ਕੀ ਤੁਹਾਨੂੰ ਉਸ ਦੇ ਇਸ਼ਾਰਿਆਂ ਤੇ ਨੱਚਣਾ ਪਵੇ। ਇਹ ਤੁਹਾਡੀ ਜ਼ਿੰਦਗੀ ਹੈ। ਇਸ ਨੂੰ ਕਿਸ ਤਰ੍ਹਾਂ ਮੈਂ ਜੀਣਾ ਹੈ ਇਹ ਤੁਸੀਂ ਨਿਰਧਾਰਤ ਕਰੋਂਗੇ। ਕੋਈ ਉਸ ਵਿਚ ਓਨੀ ਹੀ ਦਖਲ ਅੰਦਾਜੀ ਕਰ ਸਕਦਾ ਹੈ ਜਿੰਨਾ ਤੁਸੀਂ ਉਸਨੂੰ ਹੱਕ ਦੇਵੋਗੇ। ਤੁਹਾਡੀ ਜ਼ਿੰਦਗੀ ਤੇ ਤੁਹਾਡਾ ਅਧਿਕਾਰ ਹੈ।

ਜੋ ਤੁਹਾਡੇ ਲਈ ਸਹੀ ਹੈ ਉਸ ਨਾਲ ਸਹੀ ਵਰਤਾਰਾ ਠੀਕ ਹੈ ਜੋ ਤੁਹਾਡੇ ਨਾਲ ਸਹੀ ਨਹੀਂ ਹੈ ਉਸ ਨਾਲ ਵਰਤਣਾ ਤੁਹਾਡੇ ਲਈ ਕੋਈ ਜ਼ਰੂਰੀ ਨਹੀਂ। ਯਾਦ ਰੱਖੋ ਅਸੀਂ ਆਪਣੀ ਜ਼ਿੰਦਗੀ ਵਿਚ ਮੁਸ਼ਕਿਲਾਂ ਆਪ ਸਹੇੜਦੇ ਹਾਂ। ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਅਹਿਮੀਅਤ ਦਿੰਦੇ ਹਾਂ ਜੋ ਸਾਨੂੰ ਟਿੱਚ ਕਰ ਕੇ ਨਹੀਂ ਜਾਣਦੇ ਅਸੀਂ ਆਪਣੀ ਬੇਕਦਰੀ ਆਪ ਕਰਵਾਉਂਦੇ ਹਾਂ। ਦੁਨੀਆਂ ਵਿੱਚ ਅਰਬਾਂ ਲੋਕ ਹਨ। ਕਿਸੇ ਇੱਕ ਦੇ ਤੁਹਾਡੇ ਨਾਲ ਨਾ ਬੋਲਣ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ।

ਜਦੋਂ ਤੁਸੀਂ ਆਪਣੀਆਂ ਸਾਰੀਆਂ ਆਸਾਂ ਤੇ ਉਮੀਦਾਂ ਕਿਸੇ ਇੱਕ ਵਿਅਕਤੀ ਤੇ ਕੇਂਦਰਿਤ ਕਰਦੇ ਹੋ ਤਾਂ ਤੁਹਾਡਾ ਨਿਰਾਸ਼ ਹੋਣਾ ਲਾਜ਼ਿਮ ਹੈ। ਜਦੋਂ ਵੀ ਕਿਸੇ ਨੂੰ ਆਪਣੇ ਲਈ ਬਹੁਤ ਜ਼ਰੂਰੀ ਬਣਾਇਆ ਜਾਵੇ ਉਸ ਵਿੱਚ ਅਹਿਮ ਵਧ ਜਾਂਦਾ ਹੈ। ਜਦੋਂ ਕੋਈ ਤੁਹਾਡੀ ਕਮਜੋਰੀ ਬਣ ਜਾਂਦਾ ਹੈ ਤਾਂ ਤੁਹਾਡੇ ਲਈ ਮੁਸ਼ਕਿਲਾਂ ਦੇ ਦਰਵਾਜ਼ੇ ਖੁੱਲ ਜਾਂਦੇ ਹਨ। ਹਾਂ ਜੇ ਹੀ ਕਿਸੇ ਨੂੰ ਅਹਿਮੀਅਤ ਦੇਣੀ ਹੀ ਹੈ ਤਾਂ ਉਸ ਨੂੰ ਆਪਣੀ ਤਾਕਤ ਬਣਾਓ। ਜੀ ਮਜ਼ਬੂਤ ਹੋ ਕੇ ਜੀਣਾ ਚਾਹੁੰਦੇ ਹੋ ਤਾਂ ਕਮਜ਼ੋਰੀਆਂ ਤੋਂ ਬਚੋ। ਕੋਈ ਵੀ ਮਨੁੱਖ ਜਦੋਂ ਇਹ ਸਮਝ ਜਾਂਦਾ ਹੈ ਕਿ ਤੁਹਾਡਾ ਉਸਦੇ ਬਿਨਾਂ ਗੁਜ਼ਾਰਾ ਨਹੀਂ ਤਾਂ ਓਸਦਾ ਰਵਈਆ ਤੁਹਾਡੇ ਪ੍ਰਤੀ ਬਦਲ ਜਾਂਦਾ ਹੈ।

ਆਪਣੀ ਜ਼ਿੰਦਗੀ ਦੇ ਫੈਸਲੇ ਲੈਣਾ ਤੁਹਾਡੀ ਜ਼ਿੰਮੇਵਾਰੀ ਹੈ। ਸੋਚ ਸਮਝ ਕੇ ਲਏ ਗਏ ਫੈਸਲੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਦੇ ਹਨ। ਜਜ਼ਬਾਤੀ ਹੋ ਕੇ ਲਏ ਗਏ ਫੈਸਲੇ ਅਨੁਸਾਰ ਸਾਨੂੰ ਨਿਰਾਸ਼ਾ ਦੀ ਗ੍ਰਿਫਤ ਵਿਚ ਲੈ ਜਾਂਦੇ ਹਨ। ਜ਼ਿੰਦਗੀ ਏਨੀਂ ਸੌਖੀ ਨਹੀਂ ਜਿੰਨੀ ਵੇਖਣ ਨੂੰ ਲੱਗਦੀ ਹੈ। ਇਸ ਵਿੱਚ ਵੀ ਬੜੇ ਹਿਸਾਬ-ਕਿਤਾਬ, ਗਿਣਤੀਆਂ-ਮਿਣਤੀਆਂ ਹਨ। ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹਿਜ ਭਾਵ ਨਾਲ ਚੱਲੋ ਪਰ ਜਿੰਦਗੀ ਪ੍ਰਤੀ ਸੁਚੇਤ ਰਹੋ। ਤੁਹਾਡਾ ਇੱਕ ਛੋਟਾ ਜਿਹਾ ਫੈਸਲਾ ਤੁਹਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਦਲ ਦਿੰਦਾ ਹੈ।

ਜੇਕਰ ਤੁਸੀਂ ਕਿਸੇ ਨੂੰ ਸਮਾਂ ਦਿੰਦੇ ਹੋ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਹੈ ਹਮੇਸ਼ਾ ਕੀ ਤੁਸੀਂ ਉਸਨੂੰ ਸਮਾਂ ਦਿੰਦੇ ਰਹੋ। ਹਰ ਕਿਸੇ ਨੇ ਆਪਣੀ ਜ਼ਿੰਦਗੀ ਜਿਊਣੀ ਹੈ। ਆਪਣੀਆਂ ਸਮੱਸਿਆਵਾਂ ਦੇ ਹੱਲ ਆਪ ਕਰਨੇ ਹਨ। ਅਸੀਂ ਇੱਕ-ਦੂਜੇ ਦੀ ਮੱਦਦ ਤਾਂ ਕਰ ਸਕਦੇ ਹਾਂ ਪਰ ਸਮੱਸਿਆਵਾਂ ਆਪ ਹੱਲ ਕਰਨੀਆਂ ਪੈਂਦੀਆਂ ਹਨ। ਦੂਜੇ ਤੋਂ ਇਹੀ ਆਸ ਰੱਖੋ ਜਿੰਨੀ ਉਹ ਪੂਰੀ ਕਰ ਸਕੇ। ਬੇਲੋੜੀਆਂ ਆਸਾ ਦੁੱਖ ਦਾ ਕਾਰਨ ਬਣਦੀਆਂ ਹਨ। ਮਨੁੱਖ ਸੀ ਕਿ ਇਹ ਯਤਨ ਕਰੇ ਤਾਂ ਸਮਝ ਜਾਂਦਾ ਹੈ ਕਿ ਉਸ ਦੇ ਦੁੱਖ ਦਾ ਕਾਰਨ ਕਾਫੀ ਹੱਦ ਤੱਕ ਉਹ ਆਪ ਹੀ ਹੈ।

ਦੂਸਰਿਆਂ ਦੇ ਨਾਲ ਰਹਿੰਦੇ ਹੋਏ ਵੀ ਆਪਣਾ ਅਸਤਿਤਵ ਬਣਾਈ ਰੱਖੋ। ਆਪਣੀ ਜ਼ਿੰਦਗੀ ਤੇ ਆਪਣੀ ਪਕੜ ਢਿੱਲੀ ਨਾ ਹੋਣ ਦਿਓ। ਅਜਿਹਾ ਨਾ ਹੋਵੇ ਕਿ ਤੁਹਾਡੇ ਫੈਸਲੇ ਕੋਈ ਦੂਜਾ ਲੈਣੇ ਸ਼ੁਰੂ ਕਰ ਦੇਵੇ। ਮੁਹੱਬਤ ਜ਼ਿੰਦਗੀ ਹੋ ਸਕਦੀ ਹੈ ਪਰ ਜ਼ਿੰਦਗੀ ਮੁਹੱਬਤ ਨਹੀਂ। ਜਿੰਦਗੀ ਨੂੰ ਸਹੀ ਢੰਗ ਨਾਲ ਜੀਣ ਲਈ ਆਪਣੇ ਆਪ ਨੂੰ ਆਪਣੇ ਸੁੱਖ-ਦੁੱਖ ਦੇ ਫ਼ੈਸਲੇ ਲਈ ਜ਼ਿੰਮੇਵਾਰ ਬਣਾਓ। ਤੁਸੀਂ ਕੀ ਚਾਹੁੰਦੇ ਹੋ ਇਸ ਸਿਰਫ਼ ਤੁਸੀਂ ਜਾਣਦੇ ਹੋ ਕਿ ਤੁਸੀਂ ਹੀ ਨਿਰਧਾਰਤ ਕਰੋਗੇ। ਆਖਰਕਾਰ ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ।

ਹਰਪਰੀਤ ਕੌਰ ਸੰਧੂ

 

Previous articleਯੁੱਗ ਪਲਟਾਉਣ ਲਈ
Next articleਕਵਿਤਾ